
ਜਗਰਾਉਂ, 3 ਦਸੰਬਰ ( ਰਾਜਨ ਜੈਨ, ਸਤੀਸ਼ ਕੋਹਲੀ)-ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਦੋ ਦਿਨੀਂ ਸਲਾਨਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਮਿਤੀ 01 ਦਸੰਬਰ ਨੂੰ ਇਸ ਖੇਡ ਮੇਲੇ ਦੀ ਸ਼ੁਰੂਆਤ ਕੀਤੀ ਗਈ। ਪਹਿਲੇ ਦਿਨ ਨਰਸਰੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਉਹਨਾਂ ਲਈ ਐਪਲ ਰੇਸ, ਸਪੂਨ ਰੇਸ, ਵਨ ਲੈੱਗ ਰੇਸ, ਸਿੰਪਲ ਰੇਸ ਦੇ ਨਾਲ—ਨਾਲ 2 ਹੋਰ ਫਨੀ ਗੇਮਸ ਰੱਖੀਆ ਗਈਆ ਸਨ। ਖੇਡਾਂ ਦਾ ਆਗਾਜ ਵਿਦਿਆਰਥੀਆਂ ਵਲੋਂ ਆਪਣੀ ਫਿਟਨਸ ਦਾ ਪ੍ਰਦਰਸ਼ਨ ਕਰਕੇ ਕੀਤਾ ਗਿਆ। ਵਿਦਿਆਰਥੀਆਂ ਵਲੋਂ ਸਪੋਰਟਸ ਟੀਚਰ ਲਖਵੀਰ ਸਿੰਘ ਉੱਪਲ, ਜਗਦੀਪ ਸਿੰਘ ਅਤੇ ਮੈਡਮ ਕੁਲਦੀਪ ਕੌਰ ਦੀ ਅਗਵਾਈ ਵਿੱਚ ਖੂਬਸੂਰਤ ਤਰੀਕੇ ਨਾਲ ਮਾਰਚ ਪਾਸਟ ਕੀਤਾ ਗਿਆ।ਪੀ.ਟੀ ਸ਼ੋਅ ਮਗਰੋਂ ਖੇਡਾ ਦਾ ਆਯੋਜਨ ਕੀਤਾ ਗਿਆ।ਦੂਸਰੇ ਦਿਨ ਛੇਂਵੀ ਕਲਾਸ ਤੋ ਬਾਰਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ 100 ਮੀਟਰ, 200 ਮੀਟਰ, ਰਿਲੇਅ ਦੋੜ, ਸੈਕ ਰੇਸ, ਹਰਡਲ ਰੇਸ, ਟੱਗ ਆਫ ਵਾਰ ਆਦਿ ਤਾ ਆਯੋਜਨ ਕੀਤਾ ਗਿਆ। ਜੇਤੂ ਵਿਦਿਆਰਥੀਆਂ ਨੂੰ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ, ਮੈਨੈਜਰ ਮਨਦੀਪ ਚੌਹਾਨ, ਮੈਡਮ ਬਲਜੀਤ ਕੌਰ, ਜਗਸੀਰ ਸਿੰਘ ਆਦਿ ਵਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਖੇਡਾਂ ਦੇ ਮਹੱਤਵ ਬਾਰੇ ਜਾਣੂ ਕਰਵਾਇਆ। ਆਖਰੀ ਦਿਨ ਖੇਡਾਂ ਦਾ ਸਮਾਪਨ ਪੂਰੇ ਰਸਮੀਂ ਤਰੀਕੇ ਨਾਲ ਕੀਤਾ ਗਿਆ। ਵਿਦਿਆਰਥੀਆਂ ਵਲੋਂ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ ਅਤੇ ਸਕੂਲ ਦੇ ਫਲੈਗ ਨੂੰ ਸਲਾਮੀ ਦਿੰਦੇ ਹੋਏ ਉਤਾਰਿਆ ਗਿਆ। ਇਸ ਤਰਾਂ ਦੇ ਖੇਡ ਮੇਲੇ ਦਾ ਆਯੋਜਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆਾ ਸੀ। ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਵਲੋਂ ਸਕੂਲ ਨੂੰ ਇਸ ਲਈ ਮੁਬਾਰਕਵਾਦ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।