ਮੋਹਾਲੀ , 12 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਮੋਹਾਲੀ ਪੁਲਿਸ ਨੇ ਇਕ ਬਾਊਂਸਰ ਨੂੰ ਗੋਲ਼ੀਬਾਰੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਪਤਾ ਚੱਲਿਆ ਹੈ ਕਿ ਹੈਪੀ ਨਾਂ ਦੇ ਸ਼ਖ਼ਸ ਨੇ ਸ਼ਰਾਬ ਦੇ ਨਸ਼ੇ ’ਚ ਫਲਕਨ ਵਿਊ ਸੈਕਟਰ 82 ਵਿਖੇ ਗੋਲ਼ੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਇਸ ਖ਼ੇਤਰ ’ਚ ਸਹਿਮ ਦਾ ਮਾਹੌਲ ਬਣ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਵਿੰਦਰ ਚੀਮਾ ਨੇ ਦੱਸਿਆ ਕਿ ਦੋ ਫ਼ਾਇਰ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਵਿਅਕਤੀ ਵਿਆਹ ਦੇ ਪ੍ਰੋਗਰਾਮ ਵਿਚੋਂ ਵਾਪਿਸ ਇਥੇ ਮੋਹਾਲੀ ਪੁੱਜਿਆ ਸੀ ਤੇ ਸ਼ਰਾਬੀ ਹਾਲਤ ’ਚ ਉਸ ਨੇ ਇਹ ਕਾਰਨਾਮਾ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਵਿਅਕਤੀ ਅੰਬਾਲਾ ਵਿਖੇ ਕੇਸ ਦਰਜ ਹਨ ਇਸ ਮਾਮਲੇ ’ਚ ਇਕ ਹੋਰ ਵਿਅਕਤੀ ਨੂੰ ਵੀ ਪੁਲਿਸ ਨੇ ਹਿਰਾਸਤ ’ਚ ਲਿਆ ਹੈ।
