ਜਗਰਾਉਂ, 12 ਮਈ ( ਹਰਵਿੰਦਰ ਸਿੰਘ ਸੱਗੂ)-ਜੀ.ਐੱਚ. ਜੀ.ਅਕੈਡਮੀ,ਜਗਰਾਓਂ ਵਿਖੇ ਅੱਜ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ।ਜਿਸ ਲਈ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਹਾਊਸ ਅਨੁਸਾਰ ਚਾਰ ਵਰਗਾਂ ਵਿੱਚ ਵੰਡ ਲਿਆ ਗਿਆ ।ਉਸ ਤੋਂ ਬਾਅਦ ਜਮਾਤ ਅਧਿਆਪਕ ਵੱਲੋਂ ਵਿਦਿਆਰਥੀਆਂ ਤੋਂ ਸਮਾਜਿਕ ਸਿੱਖਿਆ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ ,ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ।ਜਮਾਤ ਚੌਥੀ ‘ਏ’ ਦੇ ਅਜੀਤ ਹਾਊਸ ਅਤੇ ਜ਼ੋਰਾਵਰ ਹਾਊਸ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਪ੍ਰਸ਼ਨਾਂ ਦੇ ਉੱਤਰ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਚੌਥੀ ‘ਬੀ’ ਦੇ ਅਜੀਤ ਹਾਊਸ ਅਤੇ ਜੁਝਾਰ ਹਾਊਸ ਦੇ ਵਿਦਿਆਰਥੀਆਂ ਨੇ ਬਿਹਤਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ।ਚੌਥੀ ‘ਸੀ’ ਦੇ ਜ਼ੋਰਾਵਰ ਹਾਊਸ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।ਪੰਜਵੀਂ ‘ਏ’ ਦੇ ਫਤਿਹ ਹਾਊਸ ,ਪੰਜਵੀਂ ‘ਬੀ’ ਦੇ ਅਜੀਤ ਹਾਊਸ ਪੰਜਵੀਂ ‘ਸੀ’ ਦੇ ਅਜੀਤ ਹਾਊਸ ਪੰਜਵੀਂ ‘ਡੀ’ ਦੇ ਅਜੀਤ ਅਤੇ ਜ਼ੋਰਾਵਰ ਹਾਊਸ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਪ੍ਰਸ਼ਨਾਂ ਦੇ ਉੱਤਰ ਦੇ ਕੇ ਪਹਿਲੇ ਸਥਾਨ ਤੇ ਆਉਣ ਦਾ ਮਾਣ ਪ੍ਰਾਪਤ ਕੀਤਾ । ਅਖੀਰ ਵਿੱਚ ਜੀ.ਐੱਚ. ਜੀ. ਅਕੈਡਮੀ ਦੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਵੱਲੋਂ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਪਡ਼੍ਹਾਈ ਵਿਚ ਦਿਲਚਸਪੀ ਰੱਖਣ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।