ਮੋਹਾਲੀ, (ਬਿਊਰੋ) ਮੋਹਾਲੀ ਦੇ ਸੈਕਟਰ 82 ਇਲਾਕੇ ‘ਚ ਕੁਝ ਅਣਪਛਾਤੇ ਬਦਮਾਸ਼ਾਂ ਵੱਲੋਂ ਕਥਿਤ ਤੌਰ ‘ਤੇ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ।ਇਹ ਮਾਮਲਾ ਮੋਹਾਲੀ ਬੰਬ ਧਮਾਕੇ ਦੇ ਤੋਂ ਦੋ ਦਿਨ ਬਾਅਦ ਸਾਹਮਣੇ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੈਕਟਰ 82 ਦੀ ਫਾਲਕਨ ਵਿਊ ਸੋਸਾਇਟੀ ‘ਚ ਸਵੇਰੇ 5:30 ਵਜੇ ਦੇ ਕਰੀਬ ਵਾਪਰੀ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਈ ਰਾਉਂਡ ਫਾਇਰ ਕੀਤੇ ਜਾਣ ਦੀ ਆਵਾਜ਼ ਸੁਣੀ ਹੈ।ਗੋਲੀ ਚੱਲਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸੋਹਾਣਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਰਿਪੋਰਟਾਂ ਅਨੁਸਾਰ ਮੁਹਾਲੀ ਬੰਬ ਧਮਾਕੇ ਦਾ ਕੇਸ ਵੀ ਇਸੇ ਥਾਣੇ ਵਿੱਚ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਜਿਸ ਨੂੰ ਮੁਖ ਰੱਖਦਿਆਂ ਪੁਲਿਸ ਵਲੋਂ 3 ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੀ ਹੈ।