Home Political ਨਾਂ ਮੈਂ ਕੋਈ ਝੂਠ ਬੋਲਿਆ..?

ਨਾਂ ਮੈਂ ਕੋਈ ਝੂਠ ਬੋਲਿਆ..?

44
0


ਪੰਜਾਬ ਦੇ ਵੱਡੇ ਸਿਆਸੀ ਘਰਾਣਿਆ ਦਾ ਰਾਜਨੀਤਿਕ ਭਵਿੱਖ ਦਾਅ ਤੇ
ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ’ਚ ਵੱਡਾ ਭੂਚਾਲ ਆਇਆ। ਜਿਸ ਕਾਰਨ ਸਿਆਸੀ ਸਮੀਕਰਨਾਂ ’ਚ ਵੱਡੀ ਤਬਦੀਲੀ ਆ ਗਈ ਹੈ। ਉਸ ਭੂਚਾਲ ਕਾਰਨ ਆਈ ਰਾਜਨੀਤਿਕ ਤਬਗਦੀਲੀ ਕਾਰਨ ਹੁਣ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਵੱਡੇ ਰਾਜਨੀਤਿਕ ਘਰਾਣਿਆ ਅਤੇ ਚਿਹਰਿਆਂ ਦਾ ਭਵਿੱਖ ਦਾਅ ਤੇ ਲੱਗਾ ਹੋਇਆ ਨਜ਼ਰ ਆ ਰਿਹਾ ਹੈ। ਇਹ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਉਨ੍ਹਾਂ ਦੇ ਅਗਲੇ ਭਵਿੱਖ ਦੀ ਤਸਵੀਰ ਸਾਫ ਖ੍ਰਏਘਈ। ਪੰਜਾਬ ਦੇ ਵੱਡੇ ਰਾਜਨੀਤਿਕ ਚਿਹਰਿਆਂ ਵਿਚ ਕੈਪਟਨ ਅਮਰਿੰਦਰ ਸਿੰਘਸ਼ ਬਾਦਲ ਪਰਿਵਾਰ, ਸੁਖਦੇਵ ਸਿੰਘ ਢੀਂਡਸਾ, ਸੁਨੀਲ ਜਾਕੜ, ਮਨਪ੍ਰੀਤ ਬਾਦਲ, ਬੇਅਤ ਸਿੰਘ ਪਰਿਵਾਰ ਦੇ ਫਰਜ਼ੰਦ ਰਵਨੀਤ ਸਿੰਘ ਬਿੱਟੂ ਅਤੇ ਸਿਕੰਦਰ ਸਿੰਘ ਮਲੂਕਾ ਦਾ ਨਾਮ ਸ਼ਾਮਲ ਹੈ। ਜੋ ਇਸ ਸਮੇਂ ਰਾਜਨੀਤਿਕ ਭੰਵਰ ਵਿਚ ਉਲਝੇ ਹੋਏ ਹਨ। ਗੱਲ ਸ਼ੁਰੂ ਸਭ ਤੋਂ ਪਹਿਲਾਂ ਪਟਿਆਲਾ ਦੇ ਸ਼ਆਙਈ ਪਰਿਵਾਰ ਦੇ ਵਾਰਿਸ ਕੈਪਟਨ ਅਮਰਿੰਦਰ ਸਿੰਘ ਤੋਂ ਸ਼ੁਰੂ ਕਰਦੇ ਹਾਂ। ਇਸ ਵਾਰ ਪੰਜਾਬ ਦੀ ਸਿਆਸਤ ਵਿੱਚ ਅਜਿਹਾ ਉਲਟਾ ਹੋਇਆ ਹੈ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਛੱਡ ਦਿਤੀ ਅਤੇ ਆਪਣੀ ਪਾਰਟੀ ਦਾ ਗਠਨ ਕਰ ਲਿਆ। ਉਨ੍ਹਾਂ ਨੂੰ ਇਹ ਉਮੀਦ ਸੀ ਕਿ ਜਦੋਂ ਉਹ ਪਾਰਟੀ ਛੱਡਣਗੇ ਤਾਂ ਪੰਜਾਬ ਦੇ ਬਹੁਤੇ ਵੱਡੇ ਕਾਂਗਰਸੀ ਚਿਹਰੇ ਉਨ੍ਹੰ ਦੇ ਨਾਲ ਆ ਖੜੇ ਹੋਣਗੇ, ਪਰ ਅਜਿਹਾ ਨਹੀਂ ਹੋਇਆ। ਕੁਝ ਕੁ ਨਾਮੀ ਚਿਹਰਿਆਂ ਨੂੰ ਠਛੱਡ ਕੇ ਹੋਰ ਕੋਈ ਨੇਤਾ ਉਨ੍ਹਾਂ ਨਾਲ ਭਾਜਪਾ ਵਿਚ ਨਹੀਂ ਗਿਆ। ਜੋ ਗਏ ਸਨ ਉਨ੍ਹਾਂ ਵਿਚੋਂ ਵੀ ਰਾਜ ਕੁਮਾਰ ਵੇਰਕਾ ਆਪਣੇ ਸਾਥੀਆਂ ਸਮੇਤ ਮੁੜ ਗਲਤੀ ਸੁਧਾਰ ਕਹਿ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਅਤੇ ਪਟਿਆਲੇ ਤੋਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੇ ਹਨ। ਉਨ੍ਹਾਂ ਦੀ ਪਟਿਆਲਾ ਤੋਂ ਜਿੱਤ ਹਾਰ ਕੈਪਟਨ ਪਰਿਵਾਰ ਦੇ ਅਗਲੇ ਰਾਨੀਤਿਕ ਭਵਿੱਖ ਦੀ ਤਸਵੀਰ ਸਾਫ ਕਰੇਗੀ। ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਵੀ ਹੈ ਹਰਸਿਮਰਤ ਕੌਰ ਬਾਦਲ ਦੀ ਜਿੱਤ ਬਾਦਲ ਪਰਿਵਾਰ ਦੇ ਰਾਜਨੀਤਿਕ ਭਵਿੱਖ ਲਈ ਬੜੀ ਅਹਿਮ ਹੈ। ਜੇਕਰ ਇਸ ਵਾਰ ਹਰਸਿਮਰਤ ਕੌਰ ਬਠਿੰਡਾ ਸੀਟ ਹਾਰ ਜਾਂਦੇ ਹਨ ਤਾਂ ਬਾਦਲ ਪਰਿਵਾਰ ਦਾ ਸਿਆਸੀ ਭਵਿੱਖ ਹਨੇਰੇ ਵਿੱਚ ਚਲਾ ਜਾਵੇਗਾ। ਸੰਗਰੂਰ ਖੇਤਰ ਦੇ ਦਿੱਗਜ ਆਗੂ ਸੁਖਦੇਵ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਹੀ ਅਕਾਲੀ ਦਲ ਛੱਡ ਦਿਤਾ ਸੀ। ਆਪਣਈ ਪਾਰਟੀ ਬਨਾਉਣ ਤੋਂ ਬਾਅਦ ਵੀ ਕੋਈ ਸਫਲਤਾ ਹੱਥ ਨਾ ਲੱਗਣ ਤੇ ਮਜ਼ਬੂਰੀ ਵਿਚ ਢੀਂਡਸਾ ਵਲੋਂ ਅਕਾਲੀ ਦਲ ਵਿਚ ਘਰ ਵਾਪਿਸੀ ਕਰ ਲਈ ਗਈ। ਪਰ ਜਿਸ ਵਾਅਦੇ ਤੇ ਉਹ ਅਕਾਲੀ ਦਲ ਵਿਚ ਵਾਪਿਸ ਆਏ ਸਨ ਉਸ ਵਾਅਦੇ ਨੂੰ ਸੁਖਬੀਰ ਬਾਦਲ ਨੇ ਪੂਰਾ ਨਹੀਂ ਕੀਤਾ। ਸੰਗਰੂਰ ਹਲਕੇ ਤੋਂ ਵਾਅਦੇ ਅਨੁਸਾਰ ਪਰਮਿੰਦਰ ਢੀਂਡਸਾ ਨੂੰ ਟਿਕਟ ਨਾ ਦੇ ਕੇ ਐਡਵੋਕੇਟ ਝੂੰਦਾ ਨੂੰ ਟਿਕਟ ਦੇ ਦਿਤੀ। ਹੁਣ ਢੀਂਡਸਾ ਪਰਿਵਾਰ ਖੁਦ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਅਤੇ ਚੁੱਪ ਕਰਕੇ ਘਰ ਬੈਠ ਗਿਆ। ਸਿਕੰਦਰ ਸਿੰਘ ਮਲੂਕਾ ਵੀ ਅਕਾਲੀ ਦ੍ਰ ਦਾ ਵੱਡਾ ਚਿਹਰਾ ਹਨ। ਉਨ੍ਹਾਂ ਦੀ ਨੂੰਹ ਭਾਜਪਾ ਵਿਚ ਚਲੇ ਗਏ ਅਤੇ ਭਾਜਪਾ ਨੇ ਬਠਿੰਡਾ ਤੋਂ ਉਸਨੂੰ ਟਿਕਟ ਦੇ ਦਿੱਤੀ ਹੈ ਅਤੇ ਉਹ ਹਰਸਿਮਰਤ ਕੌਰ ਦਾ ਮੁਕਾਬਲਾ ਕਰਨਗੇ। ਜੇਕਰ ਸੁਖਦੇਵ ਸਿੰਘ ਢੀਂਡਸਾ ਅਤੇ ਸਿਕੰਦਰ ਸਿੰਘ ਮਲੂਕਾ ਆਪਣਾ ਪ੍ਰਭਾਵ ਨਹੀਂ ਦਿਖਾ ਸਕੇ ਤਾਂ ਉਨ੍ਹਾਂ ਦਾ ਅਗਲਾ ਭਵਿੱਖ ਹਨੇਰੇ ਵਿਚ ਹੋਵੇਗਾ। ਪੰਜਾਬ ਦੇ ਵੱਡੇ-ਵੱਡੇ ਸਿਆਸੀ ਚਿਹਰੇ ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ਵਿਚ ਇਤ ਵੱਡਾ ਨਾਮ ਸੁਨੀਲ ਜਾਖੜ ਦਾ ਵੀ ਹੈ। ਭਾਜਪਾ ਵਲੋਂ ਜਾਖੜ ਨੂੰ ਪੰਜਾਬ ਦਾ ਪ੍ਰਧਾਨ ਭਣਆ ਦਿਤਾ ਗਿਆ। ਹੁਣ ਲੋਕ ਸਭਾ ਚੋਣਾਂ ਵਿਚ ਭਾਜਪਾ ਲਈ ਬੇਹਤਰ ਪ੍ਰਦਰਸ਼ਨ ਕਰਨ ਦੀ ਜਿੰਮੇਵਾਰੀ ਜਾਖੜ ਦੇ ਮੋਢਿਆਂ ਤੇ ਹੈ। ਜੇਕਰ ਲੋਕ ਸਭਾ ਚੋਣਾਂ ਵਿਚ ਪੰਜਾਬ ’ਚ ਭਾਜਪਾ ਦਾ ਪ੍ਰਦਰਸ਼ਨ ਵਧੀਆ ਸਾਬਤ ਨਾ ਹੋਇਆ ਤਾਂ ਸੁਨੀਲ ਜਾਖੜ ਲਈ ਵੀ ਅਗਲਾ ਰਾਜਨੀਤਿਕ ਸਫਰ ਦਾਅ ਤੇ ਲੱਗ ਜਾਵੇਗਾ। ਪਰਮਾਨੈਂਟ ਪੰਜਾਬ ਦੇ ਖਜ਼ਾਨਾ ਮੰਤਰੀ ਕਹੇ ਜਾਣ ਵਾਲੇ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਗਏ। ਹੁਣ ਕਾਂਗਰਸ ਛੱਡ ਕੇ ਭਾਜਪਾ ਵਿਚ ਚਲੇ ਗਏ। ਪਰ ਭਾਜਪਆ ਇਚ ਬਹੁਤੀ ਅਹਮਿਅਤ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਘਰ ਬੈਠੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਸਿਆਸੀ ਭਵਿੱਖ ਨੂੰ ਬਚਾਉਣ ਲਈ ਮੁੜ ਆਪਣੇ ਭਰਾ ਸੁਖਬੀਰ ਬਾਦਲ ਨਾਲ ਹੱਥ ਮਿਲਾ ਸਕਦੇ ਹਨ। ਜਿਥੇ ਇਹ ਲੋਕ ਸਭਾ ਚੋਣਾਂ ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਅਤੇ ਭਾਜਪਾ ਲਈ ਬਹੁਤ ਮਹੱਤਵ ਰੱਖਦੀਆਂ ਹਨ। ਠੀਕ ਉਸੇ ਤਰ੍ਹਾਂ ਹੀ ਪੰਜਾਬ ਦੀ ਪਾਜਨੀਤੀ ਵਿਚ ਵੀ ਅਹਿਮ ਮਹਤੱਵ ਰੱਖਦੀਆਂ ਹਨ ਕਿਉਂਕਿ ਇਸ ਵਾਰ ਪੰਜਾਬ ਦੇ ਦਿੱਗਜ ਘਰਾਣਿਆ ਦੀ ਇੱਜਤ ਦਾਅ ਤੇ ਹੈ। ਇਹ ਸਾਰੇ ਵੱਡੇ ਨੇਤਾ ਪੰਜਾਬ ਦੀ ਰਾਜਨੀਤੀ ’ਚ ਹਮੇਸ਼ਾ ਸਰਗਰਮ ਰਹੇ ਹਨ ਅਤੇ ਹੁਣ ਬਦਲੇ ਹੋਏ ਸਿਆਸੀ ਸਮੀਕਰਨਾਂ ਕਾਰਨ ਇਨ੍ਹਾਂ ਸਾਰਿਆਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਪੰਜਾਬ ਜੋ ਕਿ ਭਾਰੀ ਬਹੁਮਤ ਨਾਲ ਰਾਜ ਕਰ ਰਹੀ ਆਮ ਆਦਮੀ ਪਾਰਟੀ ਇਸ ਵਾਰ 13-0 ਦਾ ਦਾਅਵਾ ਕਰਦੀ ਹੈ। ਉਸ ਦਾ ਭਵਿੱਖ ਵੀ ਇਸ ਚੋਣ ਤੋਂ ਬਾਅਦ ਤੈਅ ਹੋਵੇਗਾ। ਜੇਕਰ ਆਮ ਆਦਮੀ ਪਾਰਟੀ ਪੰਜਾਬ ਵਿਚ ਅੱਧੀ ਤੋਂ ਵੱਧ ਸੀਟਾਂ ਜਿੱਤਣ ’ਚ ਕਾਮਯਾਬ ਹੋ ਜਾਂਦੀ ਹੈ ਤਾਂ ਭਵਿੱਖ ’ਚ ਪੂਰੀ ਤਰ੍ਹਾਂ ਨਾਲ ਸੱਤਾ ’ਤੇ ਕਾਬਜ਼ ਰਹਿ ਸਕੇਗੀ। ਜੇਕਰ ਪੰਜਾਬ ਵਿੱਚ ਇਸ ਵਾਰ ਤਿੰਨ-ਚਾਰ ਸੀਟਾਂ ’ਤੇ ਸਿਮਟ ਜਾਂਦੀ ਹੈ ਤਾਂ ਪੰਜਾਬ ਵਿਚ ਆਪ ਦੀ ਕਿਸ਼ਤੀ ਵੀ ਡਗਮਗਾ ਜਾਏਗੀ। ਇਸ ਲਈ ਜਿੱਥੇ ਇਹ ਲੋਕ ਸਭਾ ਚੋਣਾਂ ਦੇਸ਼ ਭਰ ਵਿੱਚ ਭਾਜਪਾ ਅਤੇ ਵਿਰੋਧੀ ਧਿਰਾਂ ਲਈ ਬਹੁਤ ਮਹੱਤਵਪੂਰਨ ਹਨ, ਉੱਥੇ ਹੀ ਪੰਜਾਬ ਦੇ ਇਹ ਵੱਡੇ ਘਰਾਣਿਆਂ ਅਤੇ ਵੱਡੇ ਨੇਤਾਵਾਂ ਅਤੇ ਪਾਰਟੀਆਂ ਲਈ ਵੀ ਮਹਤੱਵਪੂਰਨ ਹਨ। ਇਨ੍ਹਾਂ ਸਾਰਿਆਂ ਦਾ ਸਿਆਸੀ ਭਵਿੱਖ ਲੋਕ ਸਭਾ ਚੋਣਾਂ ਦੇ ਨਤੀਜਿਆਂ ’ਤੇ ਨਿਰਭਰ ਕਰਦਾ ਹੈ। ਜਿਸ ’ਤੇ ਸਭ ਦੀ ਨਜ਼ਰ ਰਹੇਗੀ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here