- ਪ੍ਰਵਾਸੀ ਭਾਰਤੀ ਪਰਿਵਾਰਾਂ ਵੱਲੋਂ ਸਕੂਲ ਨੂੰ ਏ ਸੀ, ਐਲ ਈ ਡੀ ਅਤੇ ਹਾਕੀ ਦੀ ਟੀਮ ਲਈ ਕਿੱਟਾਂ ਦਾਨ
- ਨੱਥੋਵਾਲ ਵੈਲਫੇਅਰ ਸੋਸਾਇਟੀ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦ
ਰਾਏਕੋਟ, 12 ਮਈ ( ਹਰਵਿੰਦਰ ਸਿੰਘ ਸੱਗੂ) -ਪਿੰਡ ਨੱਥੋਵਾਲ ਵਾਸੀਆਂ ਵੱਲੋਂ ਆਪਣੇ ਪੱਧਰ ਉੱਤੇ ਪਿੰਡ ਦੇ ਵਿਕਾਸ ਲਈ ਸ਼ੁਰੂ ਕੀਤੇ ਉਪਰਾਲਿਆਂ ਨੂੰ ਇਸ ਵੇਲੇ ਹੋਰ ਹੁਲਾਰਾ ਮਿਲਿਆ ਜਦੋਂ ਪਿੰਡ ਦੇ ਪ੍ਰਵਾਸੀ ਭਾਰਤੀ ਪਰਿਵਾਰ ਸ੍ਰ ਗੁਰਦੀਪ ਸਿੰਘ ਬੁੱਟਰ ਨੇ ਨਵੇਂ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਪੰਜ ਏ ਸੀ ਤੇ ਦੋ ਐਲ ਈ ਡੀ ਦਾਨ ਕੀਤੇ। ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀ ਪਰਿਵਾਰ ਮਨਪ੍ਰੀਤ ਸਿੰਘ ਬੁੱਟਰ ਨੇ ਪਿੰਡ ਦੀ ਕੁੜੀਆਂ ਦੀ ਹਾਕੀ ਟੀਮ ਲਈ ਖੇਡ ਸਮੱਗਰੀ ਦਾਨ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੱਥੋਵਾਲ ਵੈਲਫੇਅਰ ਸੁਸਾਇਟੀ ਦੇ ਸੇਵਾਦਾਰਾਂ ਸ੍ਰ ਜਗਦੇਵ ਸਿੰਘ ਅਤੇ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਨੱਥੋਵਾਲ ਦੇ ਸਕੂਲ ਦੀ ਬਿਲਡਿੰਗ ਨੂੰ ਨੱਥੋਵਾਲ ਵੈਲਫੇਅਰ ਸੋਸਾਇਟੀ ਵੱਲੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਨਵੇਂ ਸਿਰਿਉਂ ਬਣਾਇਆ ਗਿਆ ਜਿਸ ਤੇ ਲਗਪਗ 67 ਲੱਖ ਰੁਪਏ ਦਾ ਖਰਚਾ ਆਇਆ। ਹੁਣ ਸਕੂਲ ਦੇ ਸਾਰੇ ਕਮਰੇ ਏ ਸੀ ਕਰ ਦਿੱਤੇ ਗਏ ਨੇ ਤਾਂ ਕਿ ਬੱਚਿਆਂ ਨੂੰ ਵਧੀਆ ਵਾਤਾਵਰਣ ਮੁਹਈਆ ਕਰਵਾ ਕੇ ਸਿੱਖਿਆ ਦਾ ਮਿਆਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ। ਇਸ ਕਾਰਜ ਲਈ ਸ. ਗੁਰਦੀਪ ਸਿੰਘ ਬੁੱਟਰ ਜਿੰਨਾ ਨੇ ਪਹਿਲਾਂ ਵੀ ਪੱਚੀ ਲੱਖ ਰੁਪਏ ਦੀ ਸਹਾਇਤਾ ਸਕੂਲ ਨੂੰ ਦਿੱਤੀ ਹੈ, ਨੇ ਹੁਣ ਸਕੂਲ ਨੂੰ ਪੰਜ ਏ ਸੀ ਤੇ ਦੋ ਐਲ ਈ ਡੀ ਦਾਨ ਕੀਤੇ ਅਤੇ ਸਾਰਾ ਸਕੂਲ ਏ ਸੀ ਤੇ ਸਮਾਰਟ ਬਣ ਗਿਆ ਹੈ। ਇਸ ਨਾਲ ਉਥੇ ਪੜ੍ਹਨ ਵਾਲੇ ਬੱਚਿਆਂ ਨੂੰ ਬਹੁਤ ਲਾਭ ਹੋਵੇਗਾ ਜੋ ਅੱਜ ਦੇ ਯੁੱਗ ਦੇ ਨਾਲ ਚੱਲਣ ਦੇ ਕਾਬਲ ਬਣ ਜਾਣਗੇ।
ਇਸ ਤੋਂ ਇਲਾਵਾ
ਅੱਜ ਮਨਪ੍ਰੀਤ ਸਿੰਘ ਬੁੱਟਰ (ਦਿਆਲਾ ਕੈਲਗਿਰੀ) ਅਤੇ ਸ੍ਰ ਜਗਪ੍ਰੀਤ ਸਿੰਘ ਜੱਗੂ ਵਲੋਂ ਲੜਕੀਆਂ ਲਈ 35 ਹਾਕੀਆਂ, ਪੰਜ ਡੱਬੇ ਗੇਂਦਾਂ, 16 ਜਰਸੀਆਂ ਅਤੇ ਕਸਰਤ ਦੇ ਸਾਮਾਨ ਦੀ ਸੇਵਾ ਕੀਤੀ ਗਈ। ਇੱਥੇ ਦੱਸਣਯੋਗ ਹੈ ਕਿ ਪਿੰਡ ਵੱਲੋਂ ਕੁੜੀਆਂ ਦੀ ਹਾਕੀ ਟੀਮ ਬਣਾਈ ਗਈ ਹੈ। ਇਸ ਟੀਮ ਨੂੰ ਪਿੰਡ ਦੇ ਹੀ ਪ੍ਰਸਿੱਧ ਕੋਚ ਸ੍ਰ ਬਲਵੰਤ ਸਿੰਘ ਵੱਲੋਂ ਸਿਖਲਾਈ ਦੇਣੀ ਸ਼ੁਰੂ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਰਾਸ਼ਟਰੀ ਖੇਡ ਹਾਕੀ ਵਿੱਚ ਮੁੜ ਪੁਰਾਣਾ ਮੁਕਾਮ ਹਾਸਿਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮੌਕੇ ਨੱਥੋਵਾਲ ਵੈਲਫੇਅਰ ਸੋਸਾਇਟੀ, ਸਮੁੱਚੇ ਸਟਾਫ, ਸਾਰੇ ਵਿਦਿਆਰਥੀਆਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਸ੍ਰ ਗੁਰਦੀਪ ਸਿੰਘ ਬੁੱਟਰ, ਸ੍ਰ ਮਨਪ੍ਰੀਤ ਸਿੰਘ ਬੁੱਟਰ (ਦਿਆਲਾ ਕੈਲਗਿਰੀ), ਸ੍ਰ ਜਗਪ੍ਰੀਤ ਸਿੰਘ ਜੱਗੂ ਅਤੇ ਕੋਚ ਬਲਵੰਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਇਸ ਸਮੇਂ ਮਾਸਟਰ ਸੁਖਪਾਲ ਸਿੰਘ, ਜਸਵਿੰਦਰ ਸਿੰਘ, ਗੁਰਜੰਟ ਸਿੰਘ, ਕੇਵਲ ਸਿੰਘ, ਰਘਵੀਰ ਸਿੰਘ ਆਦਿ ਹਾਜ਼ਰ ਸਨ।

