ਜਗਰਾਉਂ, 1 ਜਨਵਰੀ ( ਲਿਕੇਸ਼ ਸ਼ਰਮਾਂ, ਮੋਹਿਤ ਜੈਨ)-ਲਾਇਨਜ਼ ਕਲੱਬ ਦੀ ਸ਼ਾਖਾ ਲਾਇਨਜ਼ ਮਿਡ ਟਾਊਨ ਜਗਰਾਓਂ ਵੱਲੋਂ ਨਵੇਂ ਸਾਲ 2023 ਦਾ ਸਵਾਗਤ ਧੂਮ ਧੜੱਕੇ ਨਾਲ ਕੀਤਾ ਗਿਆ। ਕਲੱਬ ਦੇ ਪ੍ਰਧਾਨ ਡਾ: ਪਰਮਿੰਦਰ ਸਿੰਘ, ਸੈਕਟਰੀ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਕੈਸ਼ੀਅਰ ਸੁਖਦੇਵ ਗਰਗ ਅਤੇ ਸਮਾਗਮ ਕਮੇਟੀ ਦੇ ਚੇਅਰਮੈਨ ਅਜੇ ਬਾਂਸਲ ਦੀ ਅਗਵਾਈ ਹੇਠ ਆਯੋਜਿਤ ਕੀਤੇ ਸਮਾਗਮ ਵਿੱਚ ਚੈਪਟਰ ਨਾਇਟ ਕੀਤੀ ਗਈ, ਜਿਸ ਵਿੱਚ ਕਲੱਬ ਦੇ ਸੀਨੀਅਰ ਮੈਂਬਰ ਸੁਭਾਸ਼ ਗਰਗ ਵੱਲੋਂ ਕਲੱਬ ਦੇ ਝੰਡੇ ਨੂੰ ਬੜੇ ਮਾਣ ਤੇ ਸਤਿਕਾਰ ਨਾਲ ਸਟੇਜ ਤੇ ਲਿਆਂਦਾ। ਸਮਾਗਮ ‘ਚ ਹਾਜ਼ਰ ਸਮੂਹ ਮੈਂਬਰਾਂ ਨੇ ਝੰਡੇ ਦੇ ਸਤਿਕਾਰ ‘ਚ ਖੜ੍ਹੇ ਹੋ ਕੇ ਕਲੱਬ ਪ੍ਰਤੀ ਦ੍ਰਿੜ੍ਹਤਾ ਦਾ ਸਬੂਤ ਦਿੱਤਾ। ਸਮਾਗਮ ਵਿਚ ਸਾਬਕਾ ਪ੍ਰਧਾਨ ਰਾਕੇਸ਼ ਜੈਨ ਵੱਲੋਂ ਕਲੱਬ ਦੇ ਸਾਰੇ ਸਾਬਕਾ ਪ੍ਰਧਾਨਾਂ ਦਾ ਵਿਸ਼ੇਸ਼ ਸਨਮਾਨ ਕਰਨ ਦੇ ਨਾਲ ਕਲੱਬ ਦੇ ਅਹੁਦੇਦਾਰਾਂ ਵੱਲੋਂ ਵੱਖ-ਵੱਖ ਗੇਮਾਂ ‘ਚੋਂ ਜੇਤੂ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ‘ਚ ਜਿੱਥੇ ਕਲੱਬ ਦੇ ਜੈਂਟਸ ਮੈਂਬਰਾਂ ਨੇ ਨੱਚ ਟੱਪ ਕੇ ਖ਼ੂਬ ਆਨੰਦ ਲਿਆ ਉੱਥੇ ਲੇਡੀਜ਼ ਮੈਂਬਰਾਂ ਦੇ ਮਨੋਰੰਜਨ ਲਈ ਕਈ ਸ਼ਾਨਦਾਰ ਅਤੇ ਰੋਚਿਕ ਗੇਮਾਂ ਦਾ ਇੰਤਜ਼ਾਮ ਗਗਨਦੀਪ ਕੌਰ, ਜੋਤੀ ਧਵਨ ਤੇ ਕਾਜਲ ਗਰਗ ਵੱਲੋਂ ਕੀਤਾ ਗਿਆ ਸੀ। ਮੰਚ ਸੰਚਾਲਨ ਸੁਖਦੇਵ ਗਰਗ ਵੱਲੋਂ ਕੀਤਾ ਗਿਆ। ਮੈਂਬਰਾਂ ਦੇ ਮਨੋਰੰਜਨ ਲਈ ਸ਼ਾਨਦਾਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਰਾਤ 12 ਵਜੇ ਸਮੂਹ ਮੈਂਬਰਾਂ ਨੇ ਕੇਕ ਕੱਟ ਕੇ ਨਵੇਂ ਸਾਲ ਦਾ ਸਵਾਗਤ ਕਰਨ ਦੇ ਨਾਲ ਆਪਸ ਵਿਚ ਸਾਰਿਆ ਨੂੰ ਵਧਾਈ ਦਿੱਤੀ। ਇਸ ਮੌਕੇ ਕਲੱਬ ਦੇ ਨਵੇਂ ਮੈਂਬਰ ਲਲਿਤ ਅਗਰਵਾਲ ਨੂੰ ਕਲੱਬ ਦਾ ਪਿੰਨ ਲਗਾਇਆ ਗਿਆ। ਸਮਾਗਮ ‘ਚ ਭੂਸ਼ਨ ਗੋਇਲ, ਲਖਮੀ ਗਰਗ, ਪ੍ਰਦੀਪ ਕੁਮਾਰ, ਮੁਕੇਸ਼ ਜਿੰਦਲ, ਕ੍ਰਿਸ਼ਨ ਵਰਮਾ, ਲਾਲ ਚੰਦ ਮੰਗਲਾ, ਲਾਕੇਸ਼ ਟੰਡਨ, ਮਨੋਹਰ ਸਿੰਘ ਟਰੱਕ, ਲਖਮੀ ਗਰਗ, ਅੰਮ੍ਰਿਤ ਗੋਇਲ, ਨਰਿੰਦਰ ਕੋਚਰ, ਸੁਨੀਲ ਨਾਰੰਗ, ਬਲਵਿੰਦਰ ਸਿੰਘ ਸਿੱਧੂ, ਸ਼ਿੰਗਾਰਾ ਸਿੰਘ, ਡੀਪੀਐੱਸ ਧਵਨ, ਰਾਜਿੰਦਰ ਚੌਹਾਨ, ਗਗਨਦੀਪ ਸਿੰਘ ਸਰਨਾ, ਚਰਨਜੀਤ ਸਿੰਘ ਸਰਨਾ, ਪ੍ਰਮੋਦ ਸ਼ਰਮਾ, ਸਤੀਸ਼ ਗਰਗ, ਰਾਜੇਸ਼ ਸਿੰਗਲਾ, ਸੁਖਜੀਤ ਸਿੰਘ, ਮਨੀਸ਼ ਬਾਂਸਲ, ਸਤੀਸ਼ ਕੋਹਲੀ ਆਦਿ ਜੈਂਟਸ ਮੈਂਬਰਾਂ ਤੋਂ ਇਲਾਵਾ ਲੇਡੀਜ਼ ਮੈਂਬਰ ਅਤੇ ਬੱਚੇ ਵੀ ਹਾਜ਼ਰ ਸਨ।

