ਫਤਿਹਗੜ੍ਹ ਸਾਹਿਬ, 20 ਮਈ ( ਰੋਹਿਤ ਗੋਇਲ ) : – ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਪੀ.ਐਚ.ਸੀ. ਚਨਾਰਥਲ ਕਲਾਂ ਅਧੀਨ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਵਿਦਿਆਰਥੀਆਂ ਨੂੰ ਐਨਕਾਂ ਵੰਡੀਆਂ ਗਈਆਂ।ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨਾਰਥਲ ਕਲਾਂ ਵਿਖੇ ਆਰ.ਬੀ.ਐਸ.ਕੇ. ਦੇ ਮੈਡੀਕਲ ਅਫਸਰ ਡਾ. ਨਵਾਬ ਮੁਹੰਮਦ ਅਤੇ ਬਲਾਕ ਐਕਸਟੈਂਸਨ ਐਜੂਕੇਟਰ ਮਹਾਵੀਰ ਸਿੰਘ ਨੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਹਰਦੀਪ ਕੌਰ ਨੂੰ ਘੱਟ ਨਜ਼ਰ ਵਾਲੇ 20 ਵਿਦਿਆਰਥੀਆਂ ਦੀਆਂ ਐਨਕਾਂ ਦਿੱਤੀਆਂ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਰਕਾਰੀ, ਅਰਥ ਸਰਕਾਰੀ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਦਾ ਸਾਲ ਵਿਚ ਇਕ ਵਾਰ ਅਤੇ ਆਗਣਵਾੜੀਆਂ ਵਿਚ ਰਜਿਸਟਰ ਸਾਰੇ ਬੱਚਿਆਂ ਦਾ ਸਾਲ ਵਿਚ 2 ਵਾਰ ਚੈਕਅੱਪ ਕੀਤਾ ਜਾਂਦਾ ਹੈ ਤੇ ਇਸ ਪ੍ਰੋਗਾਰਮ ਤਹਿਤ 40 ਬੀਮਾਰੀਆਂ ਸਿਹਤ ਵਿਭਾਗ ਵੱਲੋਂ ਨੋਟੀਫਾਈ ਕੀਤੀਆਂ ਗਈਆਂ ਹਨ, 0 ਤੋਂ 18 ਸਾਲ ਤੱਕ ਦੇ ਸਰਕਾਰੀ, ਅਰਧ ਸਰਕਾਰੀ ਤੇ ਆਂਗਣਵਾੜੀਆਂ ਵਿਚ ਰਜਿਸਟਰ ਬੱਚਿਆਂ ਦਾ ਸਰਕਾਰ ਵੱਲੋਂ ਇਲਾਜ਼ ਬਿਲਕੁੱਲ ਮੁਫਤ ਕਰਵਾਇਆ ਜਾਂਦਾ ਹੈ।