ਸੰਗਰੂਰ, 30 ਅਪ੍ਰੈਲ ( ਰਾਜੇਸ਼ ਜੈਨ) – ਸੰਗਰੂਰ ਲੋਕ ਸਭਾ ਹਲਕੇ ਤੋਂ ਇਸ ਵਾਰ ਟਿਕਟ ਦੇ ਮੁੱਖ ਦਾਅਵੇਦਾਰ ਅਤੇ ਜਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਖੰਗੂੜਾ ਨੂੰ ਪਾਰਟੀ ਵਲੋਂ ਟਿਕਟ ਨਾ ਦੇ ਕੇ ਸੁਖਪਾਲ ਸਿੰਘ ਖੈਹਰਾ ਨੂੰ ਟਿਕਟ ਦੇਣ ਤੋਂ ਨਿਰਾਸ਼ ਹੋ ਕੇ ਅੱਜ ਗੋਲਡੀ ਖੰਗੂੜਾ ਨੇ ਕਾਂਗਰਸ ਦੀ ਜਿਲ੍ਹਾ ਸੰਗਰੂਰ ਪ੍ਰਧਾਨਗੀ ਤੋਂ ਅਤੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿਤਾ। ਇਸਤੋਂ ਪਹਿਲਾਂ ਉਨ੍ਹਾਂ ਸੋਸ਼ਲ ਮੀਡੀਆ ਤੇ ਇਕ ਪੋਸਟ ਪਾ ਕੇ ਨਵੇਂ ਸਫਰ ਵੱਲ ਜਾਣ ਦਾ ਇਸ਼ਾਰਾ ਦਿੱਤਾ ਸੀ। ਪਾਰਟੀ ਪ੍ਰਧਾਨ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖੈਹਰਾ ਪਹਿਲਾਂ ਗੋਲਡੀ ਖੰਗੂੜਾ ਦੇ ਘਰ ਜਾ ਕੇ ਉਸਨੂੰ ਮਨਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ ਪਰ ਉਹ ਸਫਲ ਨਹੀਂ ਹੋਏ। ਨਿਸ਼ਚਿਤ ਹੈ ਕਿ ਗੋਲਡੀ ਖੰਗੂੜਾ ਦੇ ਪਾਰਟੀ ਛੱਡਣ ਨਾਲ ਉਥੋਂ ਦੇ ਉਮੀਦਵਾਰ ਸੁਖਪਾਲ ਸਿੰਘ ਖੈਹਰਾ ਦੀ ਮੁਸ਼ਕਿਲਾਂ ਕੁਝ ਵਧਣਗੀਆਂ।