ਜਗਰਾਉਂ , 2 ਫਰਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )- ਮਹਿਤਾਬ ਸ਼ੈਲਰ ਛੱਜੋਵਾਲ ਵਿਖੇ ਸਰਕਾਰੀ ਚੌਲ ਚੋਰੀ ਕਰਕੇ ਵੇਚਣ ਜਾ ਰਹੇ ਦੋ ਵਿਅਕਤੀਆਂ ਨੂੰ ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਨੇ ਕਾਬੂ ਕੀਤਾ ਗਿਆ ਸੀ। ਇਸ ਮਾਮਲੇ ’ਚ ਉਨ੍ਹਾਂ ਤੋਂ ਪੁੱਛਗਿੱਛ ਉਪਰੰਤ ਜਗਮੋਹਨਦੀਪ ਬਾਂਸਲ ਉਰਫ਼ ਮਿੰਟੂ ਵਾਸੀ ਮੰਦਰ ਵਾਲੀ ਗਲੀ ਮੁਹੱਲਾ ਸ਼ਾਸਤਰੀ ਨਗਰ ਨੂੰ ਨਾਮਜ਼ਦ ਕਰਕੇ ਹਿਪਉਾਤਾਰ ਕਰ ਲਿਆ ਗਿਆ ਹੈ। ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਬੱਸ ਸਟੈਂਡ ਪਿੰਡ ਮਲਕ ਵਿਖੇ ਸੂਚਨਾ ਮਿਲੀ ਕਿ ਪਿੰਡ ਬੁਜਰਗ ਸੁਰਿੰਦਰ ਸਿੰਘ ਵਾਸੀ ਪਿੰਡ ਚੀਮਨਾ ਪਨਗ੍ਰੇਨ ਦੇ ਗੋਦਾਮ ਤੋਂ ਚੌਲਾਂ ਦੀਆਂ ਬੋਰੀਆਂ ਚੋਰੀ ਕਰਕੇ ਇੱਕ ਟਰੱਕ ਵਿਚ ਲੱਦੀਆਂ ਹੋਈਆਂ ਹਨ। ਉਕਤ ਟਰੱਕ ਪੁਲ ਸੂਆ ਪਿੰਡ ਚੀਮਨਾ ਤੋਂ ਕੱਚੇ ਰਸਤੇ ’ਤੇ ਖੜ੍ਹਾ ਹੈ। ਇਹ ਸਰਕਾਰੀ ਚੌਲ ਨਰਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਥਾਣਾ ਦਾਖਾ, ਜੋ ਉਕਤ ਗੋਦਾਮ ਦਾ ਸੁਪਰਵਾਇਜਰ ਹੈ ,ਨੇ ਇਸ ਟਰੱਕ ਚੋਰੀ ਕੀਤੇ ਚੌਲ ਮਹਿਤਾਬ ਸ਼ੈਲਰ ਛੱਜਾਵਾਲ ਨੂੰ ਭੇਜਣੇ ਸਨ। ਸੁਰਿੰਦਰ ਸਿੰਘ ਨੇ ਉਕਤ ਟਰੱਕ ਨੂੰ ਸ਼ੈਲਰ ਵਿੱਚ ਲਿਜਾ ਕੇ ਉਤਾਰਨਾ ਸੀ। ਇਸ ਸੂਚਨਾ ’ਤੇ ਪੁਲਸ ਪਾਰਟੀ ਨੇ ਛਾਪਾ ਮਾਰ ਕੇ ਸੁਰਿੰਦਰ ਸਿੰਘ ਨੂੰ 150 ਬੋਰੀ (50 ਕਿਲੋ ਪ੍ਰਤੀ ਬੋਰੀ) 75 ਕੁਇੰਟਲ ਸਮੇਤ ਟਰੱਕ ਕਾਬੂ ਕੀਤਾ। ਇਸ ਸਬੰਧੀ ਸੁਰਿੰਦਰ ਸਿੰਘ ਵਾਸੀ ਪਿੰਡ ਬੁਜਰਗ ਅਤੇ ਨਰਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਜੋ ਕਿ ਗੋਦਾਮ ਦਾ ਨਿਗਰਾਨ ਹੈ, ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਜਗਮੋਹਨਦੀਪ ਬਾਂਸਲ ਉਰਫ ਮਿੰਟੂ ਨੂੰ ਵੀ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਏ.ਐਸ.ਆਈ ਅੰਗਰੇਜ ਸਿੰਘ ਨੇ ਦੱਸਿਆ ਕਿ ਜਗਮੋਹਨਦੀਪ ਬਾਂਸਲ ਨੂੰ ਪੁੱਛਗਿੱਛ ਲਈ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਸਰਕਾਰੀ ਚੋਰੀ ਦੇ ਚੌਲ ਕਦੋਂ ਤੋਂ ਅਤੇ ਕਿਸ ਕਿਸ ਪਾਸੋਂ ਖਰੀਦ ਕਰਦਾ ਰਿਹਾ ਹੈ। ਇਸ ਕੰਮ ਵਿਚ ਹੋਰ ਕੌਣ ਲੋਕ ਸ਼ਾਮਲ ਹਨ। ਇਸ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
