ਜਗਰਾਉਂ 17 ਮਈ ( ਵਿਕਾਸ ਮਠਾੜੂ )- ਸਾਹਿਤ ਸਭਾ ਜਗਰਾਉਂ ਨੇ ਪਹਿਲਵਾਨ ਧੀਆਂ ਦੇ ਜਿਣਸੀ ਸੋਸ਼ਣ ਦੀ ਸ਼ਰਮਨਾਕ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਜੰਤਰ ਮੰਤਰ ਦਿੱਲੀ ਵਿਖੇ ਐਥਲੀਟ ਪਹਿਲਵਾਨਾਂ ਵੱਲੋਂ ਲਗਾਏ ਧਰਨੇ ਨੂੰ ਪੂਰਨ ਸਮੱਰਥਨ ਦਿੰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।ਪ੍ਰੈਸ ਦੇ ਨਾਂ ਜ਼ਾਰੀ ਬਿਆਨ ਰਾਹੀਂ ਸਭਾ ਦੇ ਪ੍ਰਧਾਨ ਕਰਮ ਸਿੰਘ ਸੰਧੂ, ਸਰਪ੍ਰਸਤ ਪ੍ਰਭਜੋਤ ਸੋਹੀ, ਰਾਜਦੀਪ ਤੂਰ ਨੇ ਕਿਹਾ ਦੇਸ਼ ਦੀਆਂ ਮਾਣਮੱਤੀਆਂ ਖਿਡਾਰਨਾਂ ਨਾਲ ਕੀਤੀ ਇਸ ਸ਼ਰਮਨਾਕ ਕਰਤੂਤ ਨੇ ਭਾਰਤ ਨੂੰ ਵਿਸ਼ਵ ਪੱਧਰੀ ਨਿਮੋਸ਼ੀ ਦਿੱਤੀ ਹੈ।ਇਕ ਸਾਂਝੇ ਬਿਆਨ ਰਾਹੀਂ ਸਭਾ ਦੇ ਲੇਖਕ ਮੈਂਬਰਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਪਹਿਲਵਾਨਾਂ ਨੂੰ ਨਿਆਂ ਦਿਵਾਉਣ ਦੀ ਜਗ੍ਹਾ ਦੋਸ਼ੀ ਭਾਜਪਾ ਸੰਸਦ ਬ੍ਰਿਜ਼ਭੂਸ਼ਣ ਸਿੰਘ ਦੇ ਹੱਕ ਵਿੱਚ ਖੜ੍ਹੇ ਹੋਣਾ ਦੇਸ਼ ਹਿੱਤ ਲਈ ਚੰਗਾ ਸੰਕੇਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾਂ ਨਾਲ ਭਾਰਤ ਦੀ ਛਵੀ ਦੁਨੀਆ ਭਰ ਵਿਚ ਬਦਨਾਮ ਹੋ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਇਹ ਇਕ ਘਿਨੌਣਾ ਅਪਰਾਧ ਹੈ,ਉੱਥੇ ਸਦੀਆਂ ਪਹਿਲਾਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੀ ਔਰਤ ਨੂੰ ਅੱਜ ਵੀ ਅਖੌਤੀ ਮਰਦ ਦੀ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਹਰਕੋਮਲ ਬਰਿਆਰ, ਹਰਚੰਦ ਗਿੱਲ, ਪ੍ਰਭਜੋਤ ਸੋਹੀ, ਸਰਦੂਲ ਲੱਖਾ, ਦਵਿੰਦਰ ਬਜ਼ੁਰਗ,ਗੁਰਦੀਪ ਹਠੂਰ ਹਰਬੰਸ ਅਖਾੜਾ, ਅਵਤਾਰ ਜਗਰਾਉਂ, ਮੇਜਰ ਸਿੰਘ ਛੀਨਾ, ਕੁਲਦੀਪ ਸਿੰਘ ਲੋਹਟ, ਜੋਗਿੰਦਰ ਸਿੰਘ , ਗੁਰਜੀਤ ਸਿੰਘ ਸਹੋਤਾ,ਰੂਮੀ ਰਾਜ, ਅਵਤਾਰ ਸਿੰਘ ਜਗਰਾਉਂ ਤੇ ਰਾਜਦੀਪ ਤੂਰ ਆਦਿ ਹਾਜ਼ਰ ਸਨ।