Home crime ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲਿਆਂ ’ਤੇ ਸ਼ਿਕੰਜਾ ਕੱਸਿਆਸਖਤੀ ਨਾਲ ਵਿੱਕਰੀ ਬੰਦ...

ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲਿਆਂ ’ਤੇ ਸ਼ਿਕੰਜਾ ਕੱਸਿਆ
ਸਖਤੀ ਨਾਲ ਵਿੱਕਰੀ ਬੰਦ ਨਹੀਂ ਬਲਕਿ ਕੀਮਤਾਂ ਵਿਚ ਹੋਇਆ ਭਾਰੀ ਵਾਧਾ

67
0


ਜਗਰਾਉਂ, 16 ਜਨਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਹਰਜੀਤ ਸਿੰਘ ਦੇ ਹੁਕਮਾਂ ਅਨੁਸਾਰ ਡੀਐਸਪੀ ਸਤਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਅੱਜ ਸ਼ਹਿਰ ’ਚ ਪਤੰਗ ਅਤੇ ਚਾਇਨਾ ਡੋਰ ਵੇਚਣ ਵਾਲੀਆਂ ਦੁਕਾਨਾਂ ’ਤੇ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ। ਜਿਸ ’ਚ ਦੋ ਦੁਕਾਨਾਂ ’ਚੋਂ ਭਾਰੀ ਮਾਤਰਾ ’ਚ ਚਾਈਨਾ ਡੋਰ ਬਰਾਮਦ ਕਰਕੇ ਦੋਵਾਂ ਦੁਕਾਨਦਾਰਾਂ ਨੂੰ ਚਾਈਨਾ ਡੋਰ ਸਮੇਤ ਮੌਕੇ ’ਤੇ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਥਾਣਾ ਸਿਟੀ ’ਚ ਮਾਮਲਾ ਦਰਜ ਕੀਤਾ ਅਤੇ ਉਨ੍ਹੰ ਨੂੰ ਬਰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।  ਥਾਣਾ ਇੰਚਾਰਜ ਨੇ ਦੱਸਿਆ ਕਿ ਚਾਈਨਾ ਡੋਰ ਵੇਚਣ ਵਾਲੇ ਹਰਪ੍ਰੀਤ ਸਿੰਘ ਵਾਸੀ ਨਜਦੀਕ ਨਾਥ ਸਟੋਰ ਚੁੰਗੀ ਨੰਬਰ 5 ਪਾਸੋਂ 50 ਚਰਖ਼ੜੀਆਂ ਅਤੇ ਗੀਤਾ ਕਲੋਨੀ ਵਾਸੀ ਸੰਜੀਵ ਕੁਮਾਰ ਉਰਫ ਹੈਪੀ ਕੋਲੋਂ ਚਾਈਨਾ ਡੋਰ ਦੀਆਂ 20 ਚਰਖੜੀਆਂ ਬਰਾਮਦ ਕੀਤੀਆਂ ਗਈਆਂ ਹਨ।  ਦੋਵਾਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
ਵਿੱਕਰੀ ਨਹੀਂ ਰੁਕੀ ਪਰ ਕੀਮਤ ਕਈ ਗੁਣਾ ਵਧੀ – ਸਰਕਾਰ ਵਲੋਂ ਚਾਇਨਾ ਡੋਰ ਪ੍ਰਤੀ ਸਖ਼ਤ ਰਵੱਈਆ ਦਿਖਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਸ ਤੋਂ ਬਾਅਦ ਸਥਾਨਕ ਪੁਲਿਸ ਨੇ ਵੱਡੇ ਪੱਧਰ ’ਤੇ ਚਾਈਨਾ ਡੋਰ ਵੇਚਣ ਵਾਲੇ ਵਪਾਰੀਆਂ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਭਾਵੇਂ ਬਹੁਤ ਹੀ ਛੋਟੇ ਦੁਕਾਨਦਾਰ ਪੁਲੀਸ ਦੇ ਹੱਥ ਆ ਗਏ ਪਰ ਅੱਜ ਵੀ ਸ਼ਹਿਰ ਵਿੱਚ ਪਹਿਲਾਂ ਵਾਂਗ ਚਾਈਨਾ ਡੋਰ ਦੀ ਧੜ੍ਹੱਲੇ ਨਾਲ ਵਿਕਰੀ ਹੋ ਰਹੀ ਹੈ।  ਫਰਕ ਸਿਰਫ ਇੰਨਾ ਹੈ ਕਿ ਜਿਹੜੇ ਦੁਕਾਨਦਾਰ ਖੁੱਲ੍ਹੇ ’ਚ ਚਾਈਨਾ ਡੋਰ ਵੇਚਦੇ ਸਨ, ਉਹ ਹੁਣ ਇਸ ਡੋਰ ਦੇ ਭੰਡਾਰਨੂੰ ਲੁਕਾ ਕੇ ਰੱਖਦੇ ਹਨ। ਜਦੋਂ ਕੋਈ ਗਾਹਕ ਚਾਈਨਾ ਡੋਰ ਮੰਗਦਾ ਹੈ ਤਾਂ ਉਸ ਨੂੰ ਕਈ ਗੁਣਾ ਵੱਧ ਕੀਮਤ ’ਤੇ ਦੇ ਦਿੱਤੀ ਜਾਂਦੀ ਹੈ।  ਚਾਇਨਾ ਡੋਰ ਦੀ ਇਕ ਚਰਖੜੀ ਜੋ ਕਿ ਪਹਿਲਾਂ 150 ਰੁਪਏ ਵਿਚ ਵੇਚੀ ਜਾਂਦੀ ਸੀ ਉਹ ਹੁਣ ਸਖਤੀ ਤੋਂ ਬਾਅਦ ਸਿੱਧੇ 800 ਤੋਂ ਇਕ ਹਜਾਰ ਰੁਪਏ ਤੱਕ ਦੀ ਕੀਮਤ ਵਸੂਲ ਕੇ ਵੇਚੀ ਜਾਂਦੀ ਹੈ। ਇਸ ਧੰਦੇ ਨਾਲ ਜੁੜੇ ਦੁਕਾਨਦਾਰਾਂ ਵਲੋਂ ਭਾਵੇਂ ਖੁੱਲ੍ਹੇਆਮ ਡੋਰ ਵੇਚਣਾ ਬੰਦ ਕਰ ਦਿੱਤਾ ਹੈ ਪਰ ਉਨ੍ਹਾਂ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਕਮਾਈ ਹੋ ਰਹੀ ਹੈ। ਜੇਕਰ ਪੁਲਿਸ ਸ਼ਹਿਰ ਦੇ 20 ਦੁਕਾਨਦਾਰਾਂ ਦੀ ਚੋਣ ਕਰਦੀ ਹੈ ਅਤੇ ਉਨ੍ਹਾਂ ਤੇ ਛਾਪੇਮਾਰੀ ਕਰਦੀ ਹੈ ਤਾਂ ਸਿਰਫ਼ 2-3 ਵਿਅਕਤੀ ਹੀ ਹੱਥਾਂ ’ਚ ਆਉਂਦੇ ਹਨ। ਬਾਕੀ ਲੋਕਾਂ ਨੇ ਇਹ ਪਾਬੰਦੀ ਸ਼ੁਦਾ ਡੋਰ ਕਿਥੇ ਛੁਪਾਈ ਜਾਂ ਪੁਲਿਸ ਦੇ ਹੱਥ ਕਿਉਂ ਨਹੀਂ ਲੱਗੀ ਇਹ ਵੱਡਾ ਸਵਾਲ ਹੈ। ਇਸਤੋਂ ਇਲਲਾਵਾ ਜੋ ਲੋਕ ਪੁਲਿਸ ਨੇ ਕਾਬੂ ਕੀਤੇ ਉਹ ਛੋਟੇ ਦੁਕਾਨਦਾਰ ਹਨ। ਜਿੰਨ੍ਹਾਂ ਵਲੋਂ ਇਹ ਡੋਰ ਕਿਸੇ ਵੱਡੇ ਵਪਾਰੀ ਤੋਂ ਖਰੀਦ ਕੀਤੀ ਹੋਵੇਗੀ। ਪੁਲਿਸ ਉਨ੍ਹੰ ਤੋਂ ਪੁੱਛ ਗਿਛ ਕਰਕੇ ਵੱਡੇ ਵਪਾਰੀਆਂ ਦੇ ਗਿਰੇਬਾਨ ਤੱਕ ਕਿਉਂ ਦਿਲਚਸਪੀ ਨਹੀਂ ਲੈ ਰਹੀ ?

LEAVE A REPLY

Please enter your comment!
Please enter your name here