ਜਗਰਾਉਂ, 17 ਨਵੰਬਰ ( ਸਤੀਸ਼ ਕੋਹਲੀ, ਮਿਅੰਕ ਜੈਨ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਪਲੇਅਵੇਅ ਦੇ ਬੱਚਿਆਂ ਵੱਲੋਂ ਔਰੇਂਜ਼ ਡੇਅ ਮਨਾਇਆ ਗਿਆ। ਜਿਸ ਵਿਚ ਬੱਚਿਆਂ ਨੇ ਸੰਤਰੀ ਰੰਗ ਦੇ ਕੱਪੜੇ ਪਾਏ ਅਤੇ ਇਸੇ ਰੰਗ ਦੇ ਪਕਵਾਨ ਵੀ ਲੈ ਕੇ ਆਏ। ਇਸ ਤੋਂ ਇਲਾਵਾ ਬੱਚੇ ਖਿਡੌਣੇ ਵੀ ਸੰਤਰੀ ਰੰਗ ਦੇ ਹੀ ਲੈ ਕੇ ਆਏ ਅਤੇ ਇਸ ਦਿਨ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਬੱਚਿਆਂ ਵੱਲੋਂ ਇਸੇ ਤਹਿਤ ਸੰਤਰੀ ਰੰਗ ਦੀਆਂ ਹੋਰ ਚੀਜ਼ਾਂ ਦੀ ਪਛਾਣ ਕਰਨੀ ਵੀ ਸਿੱਖੀ ਗਈ ਜਿਸ ਨਾਲ ਉਹਨਾਂ ਨੁੰ ਰੰਗ ਪਛਾਨਣ ਵਿਚ ਮਦਦ ਮਿਲੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਦੱਸਿਆ ਕਿ ਆਪਣੀ ਨਿੱਕੀ ਫੁਲਵਾੜੀ ਵਿਚ ਆਪਣੇ ਇਹਨਾਂ ਨੰਨ੍ਹੇ-ਮੁੰਨਿਆਂ ਦੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਮਨ ਨੂੰ ਤਰੋ-ਤਾਜ਼ਾ ਕਰ ਦਿੰਦੀਆਂ ਹਨ। ਇਹਨਾਂ ਛੋਟੇ-ਛੋਟੇ ਬੱਚਿਆਂ ਨੇ ਆਪਣੀ ਪੜ੍ਹਾਈ ਦੇ ਸ਼ੁਰੂਆਤੀ ਦਿਨਾਂ ਦੌਰਾਨ ਹੀ ਇਹਨਾਂ ਗਤੀਵਿਧੀਆਂ ਰਾਹੀ ਬਹੁਤ ਕੁਝ ਸਿੱਖ ਜਾਣਾ ਹੈ ਜੋ ਕਿ ਇਹਨਾਂ ਦੇ ਆਉਣ ਵਾਲੀ ਜ਼ਿੰਦਗੀ ਵਿਚ ਕੰਮ ਆਵੇਗਾ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਵਿਚ ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਨੇ ਬੱਚਿਆਂ ਦੀ ਰੰਗ ਪਛਾਨਣ ਦੀ ਇਸ ਗਤੀਵਿਧੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗਤੀਵਿਧੀਆਂ ਰਾਹੀ ਹੀ ਬੱਚੇ ਉੱਚ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲੈਣ ਯੋਗ ਬਣਦੇ ਹਨ।
