— 10ਵੀਂ ਤੋਂ ਬਾਅਦ ਲਿਆ ਜਾ ਸਕਦਾ ਹੈ ਦਾਖ਼ਲਾ
ਮਾਲੇਰਕੋਟਲਾ 17 ਨਵੰਬਰ 🙁 ਬੌਬੀ ਸਹਿਜਲ, ਧਰਮਿੰਦਰ)-ਭਾਰਤੀ ਫ਼ੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਭਰਤੀ ਦੇ ਮੌਕੇ ਮੁਹੱਈਆ ਕਰਵਾਉਣ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਪ੍ਰੇਪਰੇਟੀ ਇੰਸਟੀਚਿਊਟ ਐਸ.ਏ.ਐਸ ਨਗਰ (ਮੋਹਾਲੀ )ਵਿੱਚ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਐਨ.ਡੀ.ਏ. (ਨੈਸ਼ਨਲ ਡਿਫੈਂਸ ਅਕੈਡਮੀ) ਦੀ ਤਿਆਰੀ ਲਈ ਪੰਜਾਬ ਸਰਕਾਰ ਵੱਲੋਂ ਇਹ ਸੰਸਥਾ ਸਾਲ2010 ਵਿੱਚ ਸਥਾਪਿਤ ਕੀਤੀ ਗਈ ਸੀ ਤਾਂ ਜੋ ਕਿ ਪੰਜਾਬ ਦੇ ਨੌਜਵਾਨ ਬੱਚੇ ਇਸ ਸੰਸਥਾ ਆਪਣੀ ਬੁਨਿਆਦੀ ਪੜਾਈ ਦੇ ਨਾਲ ਨਾਲ ਮੁਫ਼ਤ ਸਿਖਲਾਈ ਲੈ ਕੇ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖਲ ਲੈਣ ਲਈ ਯੋਗ ਹੋ ਸਕਣ । ਇਸ ਗੱਲ ਦੀ ਜਾਣਕਾਰੀ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਿਖੇ ਐਨ.ਡੀ.ਏ. ਦਾ ਇਮਤਿਹਾਨ ਦੇਣਾ ਦੇ ਚਾਹਵਾਨ ਨੌਜਵਾਨਾਂ ਨੂੰ ਦੋ ਸਾਲ ਦੀ ਮੁਫ਼ਤ ਟਰੇਨਿੰਗ ਦੇ ਨਾਲ ਨਾਲ 10+1 ਅਤੇ 10+2 ਦੀ ਪੜਾਈ ਮੈਡੀਕਲ ,ਨਾਨ ਮੈਡੀਕਲ ,ਕੰਪਿਊਟਰ ਸਾਇੰਸ ਆਦਿ ਵਿਸ਼ਿਆਂ ਵਿੱਚ ਕਰਵਾਈ ਜਾਂਦੀ ਹੈ ਤਾਂ ਜੋ ਬੱਚਿਆ ਦਾ ਸਰਵਪੱਖੀ ਵਿਕਾਸ ਹੋ ਸਕੇ । 10+1 ਅਤੇ 10+2 ਦੀ ਪੜਾਈ ਪੰਜਾਬ ਸਰਕਾਰ ਵਲੋਂ 50 ਹਜ਼ਾਰ ਰੁਪਏ ਫ਼ੀਸ ਨਿਰਧਾਰਿਤ ਕੀਤੀ ਗਈ ਹੈ ਸਿੱਖਿਆਰਥੀ ਇਸ ਫ਼ੀਸ ਨੂੰ ਤਿੰਨ ਆਸ਼ਨ ਕਿਸ਼ਤਾਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ ।ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਕੁਲ 48 ਸੀਟਾਂ ਲਈ ਦਾਖਲਾ ਟੈੱਸਟ ਦੇਣਾ ਪੈਂਦਾ ਹੈ ਜਿਸ ਲਈ ਪ੍ਰਾਰਥੀ ਦੀ ਜਨਮ ਮਿਤੀ 2 ਜੁਲਾਈ, 2006 ਤੋਂ ਪਹਿਲਾਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਦਾਖਲਾ ਇਮਤਿਹਾਨ 15 ਜਨਵਰੀ 2023 ਨੂੰ ਰੱਖਿਆ ਗਿਆ ਹੈ। ਇਸ ਦਾਖ਼ਲੇ ਇਮਤਿਹਾਨ ਵਿੱਚ ਅੰਗਰੇਜ਼ੀ, ਹਿਸਾਬ ਅਤੇ ਸਮਾਜਿਕ ਸਿੱਖਿਆ ਦੇ ਵਿਸ਼ਿਆਂ ਦੇ ਓਵਜੈਕਟਿਵ ਪ੍ਰਸ਼ਨਾਵਲੀ ਵਾਲੇ ਪ੍ਰਸ਼ਨ ਸ਼ਾਮਲ ਕੀਤੇ ਜਾਂਦੇ ਹਨ । ਦਾਖਲਾ ਇਮਤਿਹਾਨ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਇੰਟਰਵਿਊ ਲਈ ਮਹੀਨਾ ਫਰਵਰੀ/ ਮਾਰਚ 2023 ਵਿੱਚ ਬੁਲਾਇਆ ਜਾਵੇਗਾ । ਉਨ੍ਹਾਂ ਇਹ ਵੀ ਦੱਸਿਆ ਕਿ ਸੰਸਥਾ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ www.afpipunjab.org ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਦਫ਼ਤਰੀ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਦੇ ਫੋਨ ਨੰਬਰ 0172-2219707,90410-06305 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
