ਜਗਰਾਉਂ ,31 ਜੁਲਾਈ ( ਭਗਵਾਨ ਭੰਗੂ-ਲਿਕੇਸ ਸ਼ਰਮਾ) : ਮਾਡਲ ਟਾਊਨ ਜਗਰਾਉਂ ਵਿਖੇ ਮਿਤੀ 01 ਅਗਸਤ 2023 ਦਿਨ ਮੰਗਲਵਾਰ ਨੂੰ ਬਾਬਾ ਖਾਟੂ ਸ਼ਿਆਮ ਜੀ ਦਾ ਕੀਰਤਨ ਕਰਵਾਇਆ ਜਾਵੇਗਾ। ਇਸ ਸਬੰਧੀ ਮਾਡਲ ਟਾਊਨ ਜਗਰਾਉਂ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਗਸਤ ਸ਼ਾਮ 7.30 ਬਜੇ ਮੰਦਿਰ ਵਿੱਚ ਬਾਬਾ ਖਾਟੂ ਸ਼ਿਆਮ ਜੀ ਦਾ ਕੀਰਤਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਬਾ ਜੀ ਦਾ ਗੁਣਗਾਨ ਜੋ ਕਿ ਰਾਜੀਵ ਸ਼ਰਮਾ ਬਬਲੀ ਬਠਿੰਡਾ ਵਾਲੇ ਕਰਨਗੇ। ਉਨ੍ਹਾਂ ਕਿਹਾ ਕਿ ਕੀਰਤਨ ਸ਼ਾਮ 7.30 ਵਜੇ ਤੋਂ 10.30 ਵਜੇ ਤੱਕ ਚੱਲੇਗਾ। ਖਾਟੂ ਸ਼ਾਮ ਪ੍ਰੇਮੀਆਂ ਵਲੋਂ ਪੂਰੀ ਸ਼ਰਧਾ ਭਾਵਨਾ ਨਾਲ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ।ਜਿਸ ਦਿਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।ਕੀਰਤਨ ਵਿੱਚ ਸ਼ਿਆਮ ਪ੍ਰੇਮੀਆਂ ਵਲੋਂ ਛੱਪਨ ਭੋਗ ਅਤੇ ਸਵਾ ਮਨੀ ਦਾ ਪ੍ਰਸ਼ਾਦ ਵੀ ਲਗਾਇਆ ਜਾਵੇਗਾ| ਮੰਦਿਰ ਕਮੇਟੀ ਵਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਬਾਬਾ ਜੀ ਦੇ ਕੀਰਤਨ ਵਿੱਚ ਪਹੁੰਚੋ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ।