Home ਨੌਕਰੀ ਇੰਡੀਅਨ ਏਅਰ ਫੋਰਸ ਵਲੋਂ ਅਗਨੀਪਥ ਯੋਜਨਾ ਤਹਿਤ ਅਗਨੀਵੀਰ ਵਾਯੂ ਦੀ ਭਰਤੀ

ਇੰਡੀਅਨ ਏਅਰ ਫੋਰਸ ਵਲੋਂ ਅਗਨੀਪਥ ਯੋਜਨਾ ਤਹਿਤ ਅਗਨੀਵੀਰ ਵਾਯੂ ਦੀ ਭਰਤੀ

50
0


ਲੁਧਿਆਣਾ, 31 ਜੁਲਾਈ (ਬੋਬੀ ਸਹਿਜਲ) – ਦਫ਼ਤਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਬੁਲਾਰੇ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਏਅਰਮੈਨ ਸਿਲੈਕਸ਼ਨ ਸੈਂਟਰ ਅੰਬਾਲਾ ਵਲੋਂ ਇੰਡੀਅਨ ਏਅਰ ਫੋਰਸ ਦੀ ਅਗਨੀਪਥ ਯੋੋਜਨਾ ਤਹਿਤ ਅਗਨੀਵੀਰ ਵਾਯੂ ਦੀ ਅਸਾਮੀਆਂ ਨਿਕਲੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਅਸਾਮੀ ਲਈ ਅਣ-ਵਿਵਾਹਿਤ ਲੜਕੇ ਅਤੇ ਲੜਕੀਆਂ ਦੋਨੇ ਭਾਗ ਲੈ ਸਕਦੇ ਹਨ। ਆਨਲਾਈਨ ਅਪਲਾਈ ਕਰਨ ਦੀ ਮਿਤੀ: 27-07-2023 ਤੋ 17-08-2023 ਤੱਕ ਹੈ। ਯੋਗਤਾ: 10ਵੀਂ ਅਤੇ 12ਵੀ (ਸਾਇੰਸ ਗਰੁੱਪ) ਵਿੱਚ 50% ਅੰਕ ਪ੍ਰਾਪਤ ਹੋਣਾ ਲਾਜ਼ਮੀ ਹੈ ਅਤੇ 3 ਸਾਲ ਦਾ ਇੰਜੀਨਿਅਰਿੰਗ ਦਾ ਡਿਪਲੋਮਾ ਪਾਸ ਪ੍ਰਾਰਥੀ ਅਪਲਾਈ ਕਰ ਸਕਦੇ ਹਨ।ਇਨ੍ਹਾਂ ਅਸਾਮੀਆਂ ਲਈ ਮਿਤੀ: 13-10-2023 ਨੂੰ ਟੈਸਟ ਵੀ ਲਿਆ ਜਾਵੇਗਾ।ਵਧੇਰੇ ਜਾਣਕਾਰੀ ਅਤੇ ਆਨਲਾਈਨ ਰਜਿਸਟ੍ਰੇਸ਼ਨ ਲਈ ਪ੍ਰਾਰਥੀ ਇਸ ਵੈਬਸਾਇਟ https://agnipathvayu.cdac.in ‘ਤੇ ਵਿਜਿਟ ਕਰਨ ਅਤੇ ਜ਼ਿਲ੍ਹਾ ਰੋਜ਼ਗਾਰ ਦਫਤਰ, ਲੁਧਿਆਣਾ ਦੇ ਹੈਲਪਲਾਇਨ ਨੰ: 77400-01682 ਤੇ ਸੰਪਰਕ ਵੀ ਕਰ ਸਕਦੇ ਹਨ।

LEAVE A REPLY

Please enter your comment!
Please enter your name here