ਜਗਰਾਉਂ, 23 ਦਸੰਬਰ ( ਬੌਬੀ ਸਹਿਜਲ, ਧਰਮਿੰਦਰ)-ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਅਤੇ ਚਮਕੌਰ ਦੀ ਜੰਗ ਦੇ ਮਹਾਨ ਸੂਰਵੀਰ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਚਲ ਰਹੇ ਸਮਾਗਮਾਂ ਤਹਿਤ ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਸਮਾਗਮ ਕਰਵਾਇਆ ਗਿਆ। ਜਿਸ ਵਿੱੱਚ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਾਹਿਬਜਾਦਿਆਂ ਅਤੇ ਮਹਾਨ ਸੂਰਵੀਰਾ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਇਸ ਦੌਰਾਨ ਸਕੂਲ ਵਿਦਿਆਰਥਣਾਂ ਇਸ਼ਰੀਤ ਕੌਰ, ਚੰਚਲਪ੍ਰੀਤ ਕੌਰ, ਕਿਰਨਦੀਪ ਕੌਰ, ਅਤੇ ਸੁਖਨਦੀਪ ਕੌਰ ਨੇ (ਦੱਸੀ ਕਲਗੀ ਵਾਲਿਆ ਵੇ, ਕਿੱਥੇ ਲਾਲਾ ਦੇ ਨੇ ਜੋੜੇ), ਸੁਮਨਪ੍ਰੀਤ ਕੌਰ ਅਤੇ ਪੂਜਾ ਸ਼ਰਮਾਂ ਨੇ (ਨਿੱਕੇ—ਨਿੱਕੇ ਲਾਲ ਵੇਖ ਨੀਹਾਂ ਚ, ਮੌਤ ਨੂੰ ਤਰੇਲੀਆ ਸੀ ਆਗੀਆ), ਖੁਸ਼ਪਿੰਦਰ ਕੌਰ ਨੇ (ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ) ਦਿਲਪ੍ਰੀਤ ਕੌਰ ਨੇ (ਦੱਸ ਨੀ ਹਵਾਏ ਕੋਈ ਦੇ ਨੀ ਸੁਨੇਹਾ) ਅਤੇ ਨਵਜੋਤ ਕੌਰ ਅਤੇ ਜੈਸਮੀਨ ਕੌਰ ਨੇ (ਇੱਕ ਸੀ ਮਾਤਾ ਗੁਜਰੀ) ਆਦਿ ਕਵਿਤਾਵਾ ਅਤੇ ਸ਼ਬਦ ਪੇਸ਼ ਕੀਤੇ। ਸਕੂਲ ਅਧਿਆਪਕ ਜਗਸੀਰ ਸਿੰਘ ਅਤੇ ਸੁਮਨਦੀਪ ਕੌਰ ਨੇ ਬੱਚਿਆਂ ਨੂੰ ਆਨੰਦਪੁਰ ਦੇ ਕਿਲੇ੍ਹ ਤੋ ਲੈ ਕੇ ਸਾਹਿਬਜਾਦਿਆਂ ਦੀ ਸ਼ਹੀਦੀ ਤੱਕ ਦੇ ਬ੍ਰਿਤਾਂਤ ਨੂੰ ਸਾਝਾਂ ਕੀਤਾ। ਇਸ ਦੌਰਾਨ ਪ੍ਰਿੰਸੀਪਲ ਨਵਨੀਤ ਚੌਹਾਨ ਅਤੇ ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਨੇ ਦੱਸਿਆ ਕਿ ਸਾਹਿਬਜਾਦਿਆਂ ਦੀ ਸ਼ਹੀਦੀ ਅਤੇ ਸੂਰਵੀਰਾਂ ਦੀ ਕੁਰਬਾਨੀਆਂ ਸਾਡੇ ਲਈ ਸਦਾ ਪ੍ਰੇਰਨਾਸੋ੍ਰਤ ਰਹਿਣਗੀਆ। ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਇਹਨਾਂ ਅਦੁੱਤੀ ਕੁਰਬਾਨੀਆਂ ਦੀ ਮਿਸਾਲ ਨਹੀਂ ਮਿਲਦੀ। ਇਸ ਸਮੇਂ ਸਕੂਲ ਅਧਿਆਪਕ ਕੁਲਦੀਪ ਕੌਰ, ਬਲਜੀਤ ਕੌਰ, ਅੰਜੂ ਬਾਲਾ, ਇੰਦਰਪ੍ਰੀਤ ਸਿੰਘ ਅਤੇ ਮੈਨੈਜਮੈਂਟ ਵਲੋ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਹਾਜਿਰ ਸਨ।
