ਸਿੱਧਵਾਂ ਬੇਟ : 23 ਦਸੰਬਰ ( ਲਿਕੇਸ਼ ਸ਼ਰਮਾਂ, ਅਸ਼ਵਨੀ )- ਸਕੂਲ ਸਿੱਖਿਆ ਵਿਭਾਗ, ਪੰਜਾਬ ਸਰਕਾਰ ਅਤੇ ਜ਼ਿਲਾ ਸਿੱਖਿਆ ਅਫਸਰ (ਸੈ.ਸਿੱ.) ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਿੱਦੜਵਿੰਡੀ ਵਿਖੇ ਸ਼ਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮੱਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਾਹਿਬਜ਼ਾਦਿਆਂ ਦੀ ਅਦੱਤੀ ਸ਼ਹਾਦਤ ਤੇ ਅਧਾਰਿਤ ਇੱਕ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਾਂਝੇ ਤੌਰ ਤੇ ਸ਼ਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਭਾਸ਼ਣ, ਕਵੀਸ਼ਰੀ ਅਤੇ ਹੋਰ ਸਿੱਖਿਆਦਾਇਕ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਧਾਰਮਿਕ ਸਮਾਗਮ ਦੌਰਾਨ ਲੈਕਚਰਾਰ ਅੰਮ੍ਰਿਤਪਾਲ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਸ਼ਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਵਿਚਾਰ ਸਾਂਝੇ ਕਰਦਿਆਂ ਪਿ੍ਰੰਸੀਪਲ ਹਰਪ੍ਰੀਤ ਸਿੰਘ ਗਰੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਾਹਿਬਜ਼ਾਦੇ ਜ਼ੁਲਮ ਦੇ ਵਿਰੁੱਧ ਲੜ੍ਹਦੇ ਹੋਏ ਅਦੁੱਤੀ ਸ਼ਹਾਦਤ ਪਾ ਗਏ, ਜੋ ਕਿ ਸਾਡੇ ਲਈ ਇੱਕ ਪ੍ਰੇਰਣਾ ਹੈ ਕਿ ਕਦੇ ਵੀ ਜ਼ੁਲਮ ਅੱਗੇ ਝੁੱਕਣਾ ਨਹੀਂ, ਸਗੋਂ ਜੁਲਮ ਦਾ ਵਿਰੋਧ ਕਰਨਾ ਚਾਹੀਦਾ ਹੈ। ਸਕੂਲ ਦੇ ਵਿਦਿਆਰਥੀਆਂ ਨੂੰ ਸ਼ਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਰੂਬਰੂ ਕਰਵਾਉਣ ਲਈ ‘ਚਾਰ ਸ਼ਾਹਿਬਜ਼ਾਦੇ’ ਫਿਲਮ ਵੱਡੀ ਸਕਰੀਨ ਤੇ ਦਿਖਾਈ ਗਈ। ਇਸ ਮੌਕੇ ਤੇ ਲੈਕਚਰਾਰ ਅੰਮ੍ਰਿਤਪਾਲ ਸਿੰਘ, ਕੰਵਲਜੀਤ ਕੌਰ, ਪ੍ਰੀਤ ਮਹਿੰਦਰ ਸਿੰਘ, ਗੁਰਇਕਬਾਲ ਸਿੰਘ, ਕੁਲਵਿੰਦਰ ਸਿੰਘ, ਹਰਪਿੰਦਰਜੀਤ ਸਿੰਘ, ਨਵਦੀਪ ਸਿੰਘ, ਅੰਕਿਤ, ਸੋਹਣ ਸਿੰਘ, ਲਵਜੀਤ ਸਿੰਘ, ਵਿਸ਼ਾਲ ਵਾਰਨੇ, ਸੁਖਦੇਵ ਸਿੰਘ, ਰਵਿੰਦਰ ਪਾਲ, ਪਤਵੰਤ ਕੌਰ, ਸਨਦੀਪ ਕੌਰ, ਜੁਝਾਰ ਕੌਰ, ਰਣਦੀਪ ਕੌਰ, ਦੀਪਮਾਲਾ, ਕੁਲਜੀਤ ਕੌਰ, ਆਸ਼ੂ, ਕੰਵਲਜੀਤ ਕੌਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।