Home Education ਮਹਾਪ੍ਗਯ ਸਕੂਲ ਵੱਲੋਂ ਲਗਾਇਆ ਗਰਮ ਦੁੱਧ ਦਾ ਲੰਗਰ

ਮਹਾਪ੍ਗਯ ਸਕੂਲ ਵੱਲੋਂ ਲਗਾਇਆ ਗਰਮ ਦੁੱਧ ਦਾ ਲੰਗਰ

281
0

 ਜਗਰਾਉਂ, 23 ਦਸੰਬਰ ( ਰਾਜੇਸ਼ ਜੈਨ)-ਮਹਾਪ੍ਗਯ ਸਕੂਲ ਦੇ ਡਾਇਰੈਕਟਰ  ਵਿਸ਼ਾਲ ਜੈਨ ਦੀ ਸਰਬ ਧਰਮਾਂ ਦਾ ਸਨਮਾਨ ਕਰਨ ਦੀ ਸੁਅਸਥ ਸੋਚ ਸਦਕਾ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਮੋਤੀ ਰਾਮ ਮਹਿਰਾ ਵੱਲੋਂ  ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਖਾਤਰ ਦਿੱਤੀ ਸ਼ਹੀਦੀ ਨੂੰ ਨਤਮਸਤਕ ਹੁੰਦਿਆਂ ਮਿਤੀ 23 ਦਸੰਬਰ 2022 ਨੂੰ ਮਿਉਂਸਿਪਲ ਕਾਉਂਸਿਲ ਦੇ ਸਾਮ੍ਹਣੇ ਲਾਲਾ ਲਾਜਪਤ ਰਾਏ ਪਾਰਕ ਦੇ ਗੇਟ ਤੇ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ ਜੋ ਸਵੇਰ ਤੋਂ ਸ਼ਾਮ ਤੱਕ  ਲਗਾਤਾਰ ਚੱਲਿਆ। ਇਹ ਲੰਗਰ  ਮਹਾਪ੍ਗਯ ਸਕੂਲ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਾਰੇ ਕਰਮਚਾਰੀਆਂ  ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ।ਮੌਕੇ ਤੇ ਪੰਜ ਪਿਆਰਿਆਂ ਦੇ ਸਰੂਪ ਵਿੱਚ ਸਜੇ ਦੂਜੀ ਸ਼ੇ੍ਣੀ ਦੇ ਵਿਦਿਆਰਥੀ  ਬਹੁਤ ਜੱਚ ਰਹੇ ਸਨ। ਇਸ ਦੇ ਨਾਲ ਸਾਰੀਆਂ ਸ੍ਰੇਣੀਆਂ ਨੂੰ ” ਚਾਰ ਸਾਹਿਬਜ਼ਾਦੇ” ਫਿਲਮ ਵਿਖਾਈ ਗਈ ਅਤੇ ਸ਼ੇ੍ਣੀ ਅਧਿਆਪਕਾਂ ਨੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਪਰਿਵਾਰ ਵੱਲੋਂ ਦੇਸ਼ ਕੌਮ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਹੱਥੀਂ ਸੇਵਾ ਕਰਦੇ ਵੇਖ ਸਕੂਲ ਡਾਇਰੈਕਟਰ ਵਿਸ਼ਾਲ ਜੈਨ ਜੀ ਨੇ ਕਿਹਾ ਕਿ ਇਹੋ ਜਿਹੇ ਉਪਰਾਲੇ ਵਿਦਿਆਰਥੀਆਂ ਅੰਦਰ ਸੇਵਾ, ਸਦਭਾਵਨਾ ਅਤੇ ਜ਼ਿੰਮੇਵਾਰੀਆਂ ਦਾ ਅਹਿਸਾਸ ਭਰਦੇ ਹਨ, ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਆਪਣੇ ਗੌਰਵਮਈ ਇਤਿਹਾਸ ਨਾਲ ਜੋੜਨ ਲਈ ਸਕੂਲ ਵੱਲੋਂ ਇਹੋ ਜਿਹੇ ਉਪਰਾਲੇ ਕੀਤੇ ਜਾਂਦੇ ਰਹਿਣਗੇ।  ਇਸ ਮੌਕੇ ਤੇ ਮਿਉਂਸਿਪਲ ਕਾਉਂਸਿਲ ਦੇ ਈ. ਓ.ਸ੍ਰੀ ਮਨੋਹਰ ਲਾਲ  ਆਪਣੇ ਸਟਾਫ਼ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਪ੍ਰਿੰਸੀਪਲ ਪ੍ਰਭਜੀਤ ਕੌਰ, ਮੈਨੇਜਰ ਮਨਜੀਤ ਇੰਦਰ ਕੁਮਾਰ, ਵਾਈਸ ਪ੍ਰਿੰਸੀਪਲ ਅਮਰਜੀਤ ਕੌਰ,ਕੋਆਰਡੀਨੇਟਰ ਸੁਰਿੰਦਰ ਕੌਰ, ਰਿਤੇਸ਼ ਜੈਸਵਾਲ, ਸਤਵੰਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ, ਸਨਪ੍ਰੀਤ ਸਿੰਘ, ਪ੍ਰਦੀਪ ਸਿੰਘ  , ਵੀਨਾ ਰਾਣੀ, ਰਣਜੀਤ ਕੌਰ, ਸਟਾਫ਼ ਅਤੇ ਵਿਦਿਆਰਥੀ ਸੇਵਾ ਨਿਭਾ ਰਹੇ ਸਨ।

LEAVE A REPLY

Please enter your comment!
Please enter your name here