ਜਗਰਾਉਂ,(ਭਗਵਾਨ ਭੰਗੂ-ਲਿਕੇਸ਼ ਸ਼ਰਮਾ): ਗਰੀਨ ਪੰਜਾਬ ਮਿਸ਼ਨ ਟੀਮ ਜੋ ਲਗਾਤਾਰ ਤਿੰਨ ਸਾਲਾ ਤੌ ਜਗਰਾਉਂ ਸਹਿਰ ਅਤੇ ਆਸਪਾਸ ਦੇ ਇਲਾਕੇ ਵਿੱਚ 52000 ਬੂਟਿਆਂ ਦੇ ਜੰਗਲ ਲਗਾ ਚੁਕੀ ਹੈ ਅਤੇ 125000 ਬੂਟੇ ਪ੍ਰਸ਼ਾਦ ਦੇ ਰੂਪ ਵਿਚ ਵੰਡ ਚੁਕੀ ਹੈ ਓਸ ਨੇ ਅੱਜ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਆਪਣੇ ਮੁਲਾਜ਼ਮਾਂ ਨੂੰ ਸੰਤਰੇ ਦੇ ਬੂਟੇ ਵੰਡੇ।ਇਸ ਮੌਕੇ ਟੀਮ ਦੇ ਮੁਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਨੇ ਸ਼ਿਵਰਾਤਰੀ ਦੇ ਤਿਉਹਾਰ ਦੀ ਵਧਾਈ ਦਿੰਦਿਆ ਕਿਹਾ ਅੱਜ ਦੇ ਸਮੇਂ ਦੀ ਮੁਖ ਲੋੜ ਹੈ ਕਿ ਧਰਤੀ ਮਾਂ ਦੀ ਸੇਵਾ ਵਿੱਚ 33% ਧਰਤੀ ਦੇ ਹਿੱਸੇ ਤੇ ਰੁੱਖ ਲਗਾਉਣ ਲਈ ਸਾਨੂੰ ਸਾਡੇ ਤਿਉਹਾਰਾਂ ਮੌਕੇ ਬੂਟਿਆ ਦੇ ਲੰਗਰ ਲਗਾਉਣ,ਜਿਥੇ ਵੀ ਖਾਲੀ ਜਗਾਹ ਮਿਲੇ ਓਥੇ ਬੂਟਿਆਂ ਦੇ ਜੰਗਲ ਲਗਾਉਣ ਦੇ ਨਾਲ ਨਾਲ ਖਾਲੀ ਪਏ ਪਲਾਟਾ ਵਿਚ ਜੇ ਅਸੀ ਤਿੰਨ-ਚਾਰ ਸਾਲ ਕੋਈ ਉਸਾਰੀ ਨਹੀ ਕਰਨੀ ਤਾਂ ਵਧ ਤੌ ਵਧ ਰੁਖ ਲਗਾ ਕੇ ਪਾਲਣੇ ਚਾਹੀਦੇ ਹਨ ਤਾਂ ਕਿ ਸਾਨੂੰ ਜਿਉਣ ਲਈ ਸਾਹ ਸੌਖੇ ਆ ਸਕਣ, ਇਸ ਮੌਕੇ ਧੰਜਲ ਨੇ ਇਹ ਵੀ ਕਿਹਾ ਕਿ ਜੇ ਕੋਈ ਵੀ ਵਿਅਕਤੀ ਜਾ ਸੰਸਥਾ ਕਿਸੇ ਵੀ ਸੰਤ ਮਹਾਂਪੁਰਸ਼,ਗੁਰੂ, ਪੀਰ,ਦੇਵੀ ਦੇਵਤੇ ਦੇ ਨਾਮ ਤੇ ਜੰਗਲ ਲਗਾਉਣਾ ਚਾਹੁੰਦੇ ਹੋਣ ਤਾਂ ਗਰੀਨ ਪੰਜਾਬ ਮਿਸ਼ਨ ਟੀਮ ਹਰ ਵਖਤ ਓਹਨਾ ਦੇ ਨਾਲ ਖੜੀ ਹੈ।ਇਸ ਮੌਕੇ ਲਖਵਿੰਦਰ ਸਿੰਘ ਧੰਜਲ ਤੌ ਇਲਾਵਾ ਟੀਮ ਦੇ ਮੁਲਾਜ਼ਮ ਹਾਜਰ ਸਨ।