
ਜਗਰਾਓਂ , 23 ਦਸੰਬਰ ( ਬਲਦੇਵ ਸਿੰਘ ) -ਐਸ,ਸੀ,ਈ,ਆਰ,ਟੀ ਵੱਲੋਂ ਆਯੋਜਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ,ਏ, ਯੂ, ਲੁਧਿਆਣਾ ਵਿਖੇ ਜ਼ਿਲ੍ਹਾ ਲੁਧਿਆਣਾ ਦੇ ਰਾਜਨੀਤੀ ਸ਼ਾਸਤਰ ਦੇ ਲਗਭਗ 103 ਸਕੂਲ ਲੈਕਚਰਾਰਾਂ ਦਾ ਦੋ ਰੋਜ਼ਾ ਸੈਮੀਨਾਰ ਸ਼ੁਰੂ ਹੋਇਆ। ਇਸ ਸੈਮੀਨਾਰ ਵਿੱਚ ਜ਼ਿਲ੍ਹਾ ਰਿਸੋਰਸ ਪਰਸਨ ਬਲਜੀਤ ਸਿੰਘ ਗਾਲਿਬ ਕਲਾਂ,ਰਾਜੀਵ ਕੁਮਾਰ ਜਗਰਾਓਂ, ਬਲਜੀਤ ਸਿੰਘ ਮਾਣੂੰਕੇ, ਜਸਵਿੰਦਰ ਕੌਰ, ਸੁਨੀਤਾ ਸ਼ਰਮਾ, ਪਰਮਜੀਤ ਕੌਰ, ਕਰਮਜੀਤ ਸਿੰਘ, ਜਸਵਿੰਦਰ ਕੌਰ, ਰੁਪਿੰਦਰ ਕੌਰ, ਸਤਨਾਮ ਸਿੰਘ,ਜਸਵੰਤ ਸਿੰਘ ਆਦਿ ਟੀਮ ਮੈਂਬਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕਰਦਿਆਂ ਵਧੀਆ ਨਤੀਜੇ ਲਿਆਉਣ ਦੇ ਢੰਗਾਂ ਵਾਰੇ ਜਾਣਕਾਰੀ ਦਿੱਤੀ।ਇਸ ਮੌਕੇ ਡਾਈਟ ਪਿ੍ਸੀਪਲ ਰਾਜਵਿੰਦਰ ਕੌਰ ਨੇ ਵੀ ਆਪਣੇ ਵਿਚਾਰਾਂ ਰਾਹੀਂ ਸ਼ਤ ਪ੍ਰਤੀਸ਼ਤ ਨਤੀਜਾ ਲਿਆਉਣ ਲਈ ਵਧੀਆ ਟਿਪਸ ਦਿੱਤੇ।ਕੁਲ ਮਿਲਾਕੇ ਸੈਮੀਨਾਰ ਵਿੱਚ ਆਪਸੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ।