ਜਗਰਾਉਂ, 23 ਦਸੰਬਰ ( ਵਿਕਾਸ ਮਠਾੜੂ, ਮੋਹਿਤ ਜੈਨ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਦੀ 101 ਵੀਂ ਗਜ਼ਲਾਂ ਦੀ ਕਿਤਾਬ ‘ਮਣਕਾ-ਮਣਕਾ’ ਦਾ ਰੀਲੀਜ਼ ਸਮਾਰੋਹ ਯਾਦਗਾਰ ਹੋ ਨਿਬੜਿਆ। ਮੁੱਖ ਮਹਿਮਾਨ ਵਿਚ ਐਸ.ਐਸ.ਪੀ. ਹਰਜੀਤ ਸਿੰਘ (ਆਈ.ਪੀ.ਐਸ) ਨੇ ਕਿਤਾਬ ਰੀਲੀਜ਼ ਕਰਦਿਆਂ ਹੋਇਆ ਮੈਡਮ ਨੂੰ ਵਧਾਈ ਦੇ ਪਾਤਰ ਦੱਸਿਆ। ਇਸ ਜਗਰਾਉਂ ਸਾਹਿਤ ਸਭਾ ਤੋਂ ਪਹੁੰਚੀਆਂ ਹੋਈਆਂ ਸਖਸ਼ੀਅਤਾਂ ਵਿਚ ਜਸਪਾਲ ਸਿੰਘ ਹੇਰ, ਸੁਰਜੀਤ ਸਿੰਘ ਦੌਧਰ, ਪ੍ਰਿੰ:ਦਲਜੀਤ ਕੌਰ ਹਠੂਰ, ਜੋਗਿੰਦਰ ਸਿੰਘ, ਕੁਲਦੀਪ ਸਿੰਘ ਲੋਹਟ, ਹਰਿੰਦਰ ਚਾਹਲ, ਅਮੋਲਕ ਕਲਸੀ, ਪ੍ਰਭਜੋਤ ਸਿੰਘ ਸੋਹੀ, ਹਰਬੰਸ ਸਿੰਘ ਅਖਾੜਾ, ਰਾਜਦੀਪ ਸਿੰਘ ਤੂਰ, ਸ:ਸਤਪਾਲ ਸਿੰਘ ਦੇਹੜਕਾ, ਹਰਪ੍ਰੀਤ ਸਿੰਘ ਅਖਾੜਾ,ਚਰਨਜੀਤ ਸਿੰਘ ਨੇ ਸ਼ਮੂਲੀਅਤ ਕੀਤੀ ਤੇ ਆਪੋ-ਆਪਣੀ ਵਾਰੀ ਸਿਰ ਮੈਡਮ ਨੂੰ ਵਧਾਈ ਦਿੱਤੀ ਤੇ ਕਲਮ ਨੂੰ ਹੋਰ ਅੱਗੇ ਵਧਾਉਣ ਦੀ ਗੱਲ ਕੀਤੀ ਆਪੋ-ਆਪਣੀ ਸ਼ਬਦਾਵਲੀ ਨਾਲ ਉਹਨਾਂ ਨੇ ਕਿਤਾਬ ਦੀ ਵਧਾਈ ਦਿੱਤੀ। ਇਸ ਮੌਕੇ ਡਾ:ਨਾਜ਼ ਦੇ ਪਰਿਵਾਰ ਵਿਚ ਉਹਨਾਂ ਦੇ ਹਮਸਫ਼ਰ ਗੁਰਜੀਤ ਸਿੰਘ, ਬੇਟੀ ਸਵੀਜ਼ੀ ਸਿੰਘ, ਜਵਾਈ ਗੁਰਵਿੰਦਰ ਸਿੰਘ, ਬੇਟਾ ਸਿਮਰ ਸਿੰਘ ਅਤੇ ਨੂੰਹ ਅਰਸ਼ਦੀਪ ਕੌਰ ਨੇ ਵੀ ਸ਼ਮੂਲੀਅਤ ਕੀਤੀ। ਸਵੀਜ਼ੀ ਸਿੰਘ ਅਤੇ ਪਰਮੀਤ ਸਿੰਘ ਨੇ ਲੋਰੀ ਅਤੇ ਇਕ ਗਜ਼ਲ ਨਾਲ ਸਾਂਝ ਪਾਈ। ਇਸ ਮੌਕੇ ਡਾ:ਨਾਜ਼ ਨੇ ਇਸ ਸਮਾਰੋਹ ਤੇ ਪਹੁੰਚਣ ਤੇ ਸਭ ਨੂੰ ਜੀ ਆਇਆਂ ਅਤੇ ਆਪਣੇ ਜੀਵਨ ਦੇ ਸ਼ੁਰੂਆਤੀ ਦੌਰ ਤੋਂ ਲਿਖਣ ਦੇ ਪਏ ਚਸਕੇ ਨੇ ਕਦੋਂ ਇਹ ਅੰਕੜਾ 100 ਤੋਂ ਪਾਰ ਹੋ ਗਿਆ ਮੈਨੂੰ ਤੇ ਮੇਰੀ ਕਲਮ ਨੂੰ ਵੀ ਨਹੀਂ ਪਤਾ ਲੱਗਾ। ਅੱਜ ਇੱਥੇ ਮਣਕਾ-ਮਣਕਾ ਦੇ ਰੀਲੀਜ਼ ਸਮਾਰੋਹ ਤੇ ਪਹੁੰਚੇ ਹਰ ਕਦਮ ਦਾ ਮੈਂ ਧੰਨਵਾਦ ਕਰਦੀ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਮੇਰੀ ਕਲਮ ਨੂੰ ਉਹ ਹੋਰ ਬਲ ਬਖਸ਼ੇ ਤਾਂ ਜੋ ਅਸੀਂ ਫੇਰ ਇਸੇ ਮੰਚ ਤੇ ਇਕੱਤਰ ਹੋ ਸਕੀਏ। ਇਸ ਦੇ ਨਾਲ ਹੀ ਨਰੇਸ਼ ਵਰਮਾ ਨੇ ਪ੍ਰੋਗਰਾਮ ਸੰਚਾਲਕ ਵਜੋਂ ਸੇਵਾ ਨਿਭਾਈ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਵਿਚ ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਮੈਡਮ ਨੂੰ ਵਧਾਈ ਦੇ ਪਾਤਰ ਦੱਸਿਆ।ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਅਤੇ ਚੇਅਰਮੈਨ ਹਰਭਜਨ ਸਿੰਘ ਜੌਹਲ ਨੇ ਵਿਦੇਸ਼ ਵਿੱਚੋਂ ਵਧਾਈ ਭੇਜੀ।
