Home crime ਮਮੂਲੀ ਰੰਜਿਸ਼ ਦੇ ਚਲਦਿਆਂ ਬਟਾਲਾ ਨੇੜਲੇ ਪਿੰਡ ਅਕਰਪੁਰਾ ‘ਚ ਨੌਜਵਾਨ ਦੀ ਤੇਜ...

ਮਮੂਲੀ ਰੰਜਿਸ਼ ਦੇ ਚਲਦਿਆਂ ਬਟਾਲਾ ਨੇੜਲੇ ਪਿੰਡ ਅਕਰਪੁਰਾ ‘ਚ ਨੌਜਵਾਨ ਦੀ ਤੇਜ ਹਥਿਆਰਾਂ ਨਾਲ ਬੁਰੀ ਤਰ੍ਹਾਂ ਨਾਲ ਵੱਡਟੁਕ, ਮੌਤ

45
0


ਬਟਾਲਾ(ਧਰਮਿੰਦਰ ) ਬੀਤੀ ਦੇਰ ਰਾਤ ਬਟਾਲਾ ਦੇ ਨਜ਼ਦੀਕੀ ਪਿੰਡ ਅਕਰਪੁਰਾ ਕਲਾਂ ਚ ਮਮੂਲੀ ਰੰਜਿਸ਼ ਦੇ ਚਲਦਿਆਂ ਤੇਜ਼ ਹਥਿਆਰਾਂ ਨਾਲ ਬੁਰੀ ਤਰ੍ਹਾਂ ਵਢ ਟੁੱਕ ਕਰਦਿਆਂ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੂੰ ਉਕਤ ਘਟਨਾ ਦੀ ਜਾਣਕਾਰੀ ਐਤਵਾਰ ਸਵੇਰੇ ਮਿਲੀ ਹੈ। ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਰਤਕ ਨੌਜਵਾਨ ਦੀ ਪਛਾਣ ਰੋਸ਼ਨਦੀਪ 20 ਸਾਲ ਪੁੱਤਰ ਜੋਗਿੰਦਰ ਸਿੰਘ ਵਾਸੀ ਅਕਰਪੁਰਾ ਕਲਾਂ ਵਜੋਂ ਹੋਈ ਹੈ।ਮ੍ਰਿਤਕ ਨੌਜਵਾਨ ਰੌਸ਼ਨਦੀਪ ਦੇ ਭਰਾ ਜਸ਼ਨ ਨੇ ਦੱਸਿਆ ਕਿ ਬੀਤੀ ਦੇਰ ਰਾਤ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਉਸਦੇ ਭਰਾ ਨੂੰ ਘੇਰ ਕੇ ਤੇਜ਼ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਟੁੱਕ ਕੀਤੀ ਸੀ ਅਤੇ ਉਸਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਸੀ।ਉਸਨੇ ਦੱਸਿਆ ਕਿ ਗੰਭੀਰ ਜਖਮੀ ਹੋਏ ਰੋਸ਼ਨਦੀਪ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ । ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਚ ਡਾਕਟਰਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਮੌਕੇ ਤੇ ਪੁੱਜੇ ਥਾਣਾ ਕਿਲਾ ਲਾਲ ਸਿੰਘ ਦੇ ਐਸਐਚਓ ਹਰਮੀਕ ਸਿੰਘ ਨੇ ਦੱਸਿਆ ਕਿ ਕਤਲ ਦੇ ਵੇਰਵੇ ਲਏ ਜਾ ਰਹੇ ਹਨ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here