ਦੁਰਵਿਵਹਾਰ,ਪ੍ਰਿੰਸੀਪਲ ਖਿਲਾਫ ਕਾਲਜ ਸਟਾਫ ਦਾ ਰੋਸ਼ ਧਰਨਾ
ਗੁਰੂਸਰ ਸੁਧਾਰ,19 ਅਪ੍ਰੈਲ (ਜਸਵੀਰ ਸਿੰਘ ਹੇਰਾਂ ) ਪਿਛਲੇ ਕਾਫੀ ਲੰਮੇ ਸਮੇਂ ਤੋਂ ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਕਾਲਜ ਸਟਾਫ ਵਲੋਂ ਤਨਖਾਹਾਂ ਅਤੇ ਹੋਰ ਜਰੂਰੀ ਮੰਗਾਂ ਨੂੰ ਲੈਕੇ ਧਰਨਾ ਸ਼ੁਰੂ ਕੀਤਾ ਗਿਆ ਸੀ।ਅੱਜ ਇਹ ਧਰਨਾ ਉਦੋਂ ਵਿਸਫੋਟਕ ਰੂਪ ਧਾਰ ਗਿਆ ਜਦੋਂ ਅੱਜ ਕਾਲਜ ਪ੍ਰਿਸੀਪਲ ਡਾ. ਹਰਪ੍ਰੀਤ ਸਿੰਘ ਨੇ ਕਾਲਜ ਦੇ ਹੀ ਇੱਕ ਕਰਮਚਾਰੀ ਨਾਲ ਦੁਰਵਿਵਹਾਰ ਕੀਤਾ।ਧਰਨੇ ਤੇ ਬੈਠੇ ਕਰਮਚਾਰੀਆਂ ਨੇ ਦੱਸਿਆ ਕਿ ਪਿਛਲੇ ਪੰਦਰਾਂ ਮਹੀਨਿਆਂ ਤੋਂ ਤਨਖਾਹਾਂ ਤੋਂ ਬਿਨਾਂ ਕੰਮ ਕਰ ਰਹੇ ਕਾਲਜ ਕਰਮਚਾਰੀਆਂ ਪ੍ਰਤੀ ਕਾਲਜ ਪ੍ਰਿਸੀਪਲ ਦਾ ਵਤੀਰਾ ਤਾਨਾਸ਼ਾਹੀ ਰਿਹਾ ਹੈ।ਜਿਵੇਂ ਕਿ ਆਪਣਿਆ ਮੰਗਾਂ ਨੂੰ ਲੈਕੇ ਕਾਲਜ ਸਟਾਫ ਵਲੋਂ ਦਿੱਤੇ ਮੰਗ ਪੱਤਰਾਂ ਦਾ ਕੋਈ ਵੀ ਜਵਾਬ ਨਾ ਦੇਣਾ ਅਤੇ ਕਾਲਜ ਸਮੇਂ ਤੋਂ ਮਗਰੋਂ ਅਤੇ ਛੁਟੀ ਵਾਲੇ ਦਿਨ ਵੀ ਕਾਲਜ ਸਟਾਫ ਨੂੰ ਪਰੇਸ਼ਾਨ ਕਰਨ ਵਾਲੇ ਵਟਸਐਪ ਮੈਸਜ ਕਰਨਾ।ਕਾਲਜ ਸਟਾਫ ਨੇ ਕਿਹਾ ਕਿ ਉਹ ਨੈਕ (NAAC) ਟੀਮ ਦੀ ਇੰਸਪੈਕਸ਼ਨ ਅਤੇ ਦਾਖਲ਼ਿਆਂ ਸਮੇਂ ਅਤੇ ਕਿਸੇ ਵੀ ਤਰਾਂ੍ਹ ਦੀ ਲੋੜ ਪੈਣ ਤੇ ਹਮੇਸ਼ਾਂ ਕਾਲਜ ਦੇ ਹੱਕ ਵਿੱਚ ਖੜ੍ਹਦੇ ਰਹੇ ਹਨ ਪਰ ਕਾਲਜ ਪ੍ਰਿੰਸੀਪਲ ਵਲੋਂ ਸਾਡੇ ਨਾਲ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ ਜਿਹੜਾ ਕਿ ਹੁਣ ਬਰਦਾਸ਼ਤ ਤੋਂ ਬਾਹਰ ਹੋ ਚੁਕਾ ਹੈ।ਉਹਨਾਂ ਦੱਸਿਆ ਕਿ ਕਾਲਜ ਸਟਾਫ ਵੱਲੋਂ ਕਾਲਜ ਪ੍ਰਬੰਧਕੀ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ ਕਾਲਜ ਪ੍ਰਿੰਸੀਪਲ ਨੂੰ ਸਟਾਫ ਨਾਲ ਅਜਿਹਾ ਦੁਰਵਿਵਹਾਰ ਅਤੇ ਪਰੇਸ਼ਾਨੀ ਪੈਦਾ ਕਰਨ ਤੋਂ ਰੋਕਿਆ ਜਾਵੇ ਅਤੇ ਸਟਾਫ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ।ਜਿਕਰਯੋਗ ਹੈ ਕਿ ਕਾਲਜ ਸਟਾਫ ਵਲੋਂ ਆਪਣਿਆਂ ਮੰਗਾਂ ਨੂੰ ਲੈਕੇ ਪਹਿਲਾਂ ਧਰਨਾ ਹਫਤੇ ਵਿਚ ਦੋ ਦਿਨ ਮੰਗਲਵਾਰ ਤੇ ਸ਼ੁੱਕਰਵਾਰ ਅੱਧੀ-ਛੁੱਟੀ ਦੇ ਸਮੇਂ ਵਿੱਚ ਦਿੱਤਾ ਜਾਂਦਾ ਸੀ,ਜਿਹੜਾ ਕਿ ਅੱਜ ਇਹ ਰੋਸ਼ ਭਰਪੂਰ ਧਰਨਾ ਕਾਲਜ ਪਿੰ੍ਰਸੀਪਲ ਦਫਤਰ ਦੇ ਬਾਹਰ ਦਿੱਤਾ ਗਿਆ।ਇਸ ਮੌਕੇ ਡਾ.ਸੋਨਿਆ,ਗੁਰਸ਼ਰਨ ਕੌਰ,ਪਰਮਜੀਤ ਕੌਰ,ਪ੍ਰੀਤੀ ਸੈਨੀ,ਸੁਭਰਾ,ਜਸਬਿੰਦਰ ਕੌਰ,ਆਰਤੀ ਸ਼ਰਮਾ,ਰਜਿੰਦਰ ਸਿੰਘ,ਸੁਰਿੰਦਰ ਕੁਮਾਰ,ਵਨੀਤ,ਸੁਨੀਲ ਵਰਮਾ,ਪਰਵੀਨ ਅੰਨਸਾਰੀ, ਬਲਜੀਤ ਸਿੰਘ, ਨਵਜੀਤ ਸਿੰਘ,ਰਾਜਵੰਤ ਸਿੰਘ,ਪਵਨਵੀਰ ਸਿੰਘ,ਹਰਦੀਪ ਸਿੰਘ,ਸੋਹਨ ਸਿੰਘ,ਅਮ੍ਰਿਤਪਾਲ ਸਿੰਘ,ਰਵਿ ਕੁਮਾਰ ਆਦਿ ਸਮੇਤ ਹੋਰ ਵੀ ਕਾਲਜ ਕਰਮਚਾਰੀ ਸ਼ਾਮਿਲ ਸਨ।