ਸਿੱਧਵਾਂਬੇਟ, 19 ਅਪ੍ਰੈਲ ( ਭਗਵਾਨ ਭੰਗੂ)- ਸਿੱਧਵਾਂਬੇਟ ਦੇ ਚੱਕੀਆ ਵਾਲਾ ਚੌਂਕ ਸਥਿਤ ਖਹਿਰਾ ਜਿਊਲਰ ਦੀ ਦੁਕਾਨ ‘ਤੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਤਿੰਨ ਅਣਪਛਾਤੇ ਚੋਰਾਂ ਨੇ ਦੁਕਾਨ ਦਾ ਮੇਨ ਸ਼ਟਰ ਤੋੜ ਕੇ ਅੰਦਰੋਂ ਸ਼ੀਸ਼ੇ ਦਾ ਗੇਟ ਤੋੜ ਕੇ ਅੰਦਰ ਦਾਖਲ ਹੋ ਗਏ। ਦੁਕਾਨ ‘ਚੋਂ 4,25,000 ਰੁਪਏ ਦਾ ਸੋਨਾ ਤੇ ਚਾਂਦੀ ਚੋਰੀ ਕਰਕੇ ਲੈ ਗਏ।ਇਸ ਸਬੰਧੀ ਥਾਣਾ ਸਿੱਧਵਾਂਬੇਟ ਵਿਖੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਜਿਸ ਵਿੱਚ ਚੋਰ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਸਾਫ ਦਿਖਾਈ ਦੇ ਰਹੇ ਹਨ। ਏਐਸਆਈ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਦੁਕਾਨ ਦੇ ਮਾਲਕ ਪਰਮਪ੍ਰੀਤ ਸਿੰਘ ਪੁੱਤਰ ਅਮਰਪ੍ਰੀਤ ਸਿੰਘ ਵਾਸੀ ਪਿੰਡ ਅੱਬੂਪੁਰਾ ਨੇ ਦੱਸਿਆ ਕਿ ਚੋਰ ਉਸ ਦੀ ਦੁਕਾਨ ਵਿੱਚੋਂ 2 ਤੋਲੇ ਸੋਨਾ, ਡੇਢ ਕਿਲੋ ਚਾਂਦੀ ਅਤੇ 5 ਗ੍ਰਾਮ ਹੀਰਾ, ਜਿਸ ਦੀ ਕੀਮਤ ਕਰੀਬ 4 , 25,000 ਰੁਪਏ ਹੈ, ਚੋਰੀ ਕਰਕੇ ਲੈ ਗਏ।ਪਰਮਪ੍ਰੀਤ ਸਿੰਘ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।