ਜਗਰਾਉਂ, 6 ਮਈ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ ਸੈ ਸਕੂਲ ਜਗਰਾਉ ਵਿਖੇ ਅਡਾਪਟਰ ਟੂ ਐਜੂਕੇਟਰ ਦੇ ਅੰਤਰਗਤ ਰਵਿੰਦਰ ਅੱਗਰਵਾਲ ਅਤੇ ਸ਼੍ਰੀਮਤੀ ਸੁਨੀਤਾ ਅੱਗਰਵਾਲ ਯੂਐਸਏ ਨਿਵਾਸੀ ਨੇ ਸੱਤ ਬੱਚਿਆਂ ਦੀ ਕਮਜ਼ੋਰ ਆਰਥਿਕ ਸਥਿਤੀ, ਪੜ੍ਹਾਈ ਵਿੱਚ ਰੁਚੀ, ਲਗਨ ਅਤੇ ਵਿਸ਼ਵਾਸ ਨੂੰ ਦੇਖਦੇ ਹੋਏ ਵਿੱਤੀ ਸਹਾਇਤਾ ਕੀਤੀ । ਜੋ ਕਿ ਬਹੁਤ ਹੀ ਕਾਬਿਲ- ਏ- ਤਾਰੀਫ਼ ਕੰਮ ਹੈ ।ਜਿਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਥੋੜ੍ਹੀ ਹੈ।ਇਨ੍ਹਾਂ ਦਾਨੀ ਸੱਜਣਾਂ ਦਾ ਕੀਤਾ ਇਹ ਪਰਉਪਕਾਰੀ ਕੰਮ ਇਹਨਾਂ ਨੂੰ ਪਤਵੰਤੇ ਸੱਜਣਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੰਦਾ ਹੈ।ਇਸ ਮੌਕੇ ਤੇ ਪ੍ਰਿੰਸੀਪਲ ਨੀਲੂ ਨਰੂਲਾ ਅਤੇ ਪ੍ਰਬੰਧ ਸਮਿਤੀ ਨੇ ਹਰ ਅੱਗਰਵਾਲ ਪਰਿਵਾਰ ਦਾ ਧੰਨਵਾਦ ਕੀਤਾ।