Home crime ਖੇਤਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਫੜ...

ਖੇਤਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਫੜ ਕੇ ਕੀਤਾ ਪੁਲੀਸ ਹਵਾਲੇ

46
0


ਜਗਰਾਉਂ, 5 ਦਸੰਬਰ ( ਵਿਕਾਸ ਮਠਾੜੂ, ਮੋਹਿਤ ਜੈਨ )-ਪਿੰਡ ਵਾਸੀਆਂ ਨੇ ਖੇਤਾਂ ਵਿੱਚ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ।  ਪਿੰਡ ਰਣਧੀਰਗੜ੍ਹ ਦੇ ਗੋਰਾ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ ਪਿੰਡ ਰਣਧੀਰਗੜ੍ਹ ਵਿੱਚ ਹੈ। ਜਿੱਥੇ ਉਨ੍ਹਾਂ ਨੇ ਮੇਹਰਬਾਨ ਸਿੰਘ ਵਾਸੀ ਮੀਰਪੁਰ ਹਾਂਸ ਦੀ 15 ਏਕੜ ਜ਼ਮੀਨ ਠੇਕੇ ’ਤੇ ਲਈ ਹੋਈ ਹੈ।  ਇਸ ਵਿੱਚ ਪਾਣੀ ਲਗਾਉਣ ਲਈ ਦੋ ਇਲੈਕਟ੍ਰਿਕ ਮੋਟਰਾਂ ਹਨ। ਉਨ੍ਹਾਂ ਨੇ ਖੇਤਾਂ ਵਿੱਚ ਕਣਕ ਦੀ ਫ਼ਸਲ ਬੀਜੀ ਹੋਈ ਹੈ। ਸ਼ਾਮ ਨੂੰ ਜਦੋਂ ਉਹ ਆਪਣੇ ਖੇਤ ਗਿਆ ਤਾਂ ਦੇਖਿਆ ਕਿ ਦੋ ਲੜਕੇ ਉਸ ਦੀ ਮੋਟਰ ’ਤੇ ਲੱਗੀ ਬਿਜਲੀ ਦੀ ਤਾਰਾਂ ਨੂੰ ਕੱਟ ਕੇ ਬੋਰੀ ਵਿੱਚ ਪਾ ਰਹੇ ਸਨ।  ਜਦੋਂ ਉਸਨੇ ਉਨ੍ਹਾਂ ਨੂੰ ਫੜਨ ਲਈ ਸ਼ੋਰ ਮਚਾਇਆ ਤਾਂ ਉਹ ਆਪਣੀਆਂ ਬੋਰੀਆਂ ਲੈ ਕੇ ਖੇਤਾਂ ਵੱਲ ਭੱਜਣ ਲੱਗੇ।  ਜਿਸ ਨੂੰ ਉਸਨੇ ਲੋਕਾਂ ਦੀ ਮਦਦ ਨਾਲ ਫੜ ਲਿਆ। ਇਨ੍ਹਾਂ ਦੀ ਪਛਾਣ ਹਰਜੀਤ ਸਿੰਘ ਉਰਫ ਗੋਲੂ ਵਾਸੀ ਪਿੰਡ ਰਣਧੀਰਗੜ੍ਹ ਅਤੇ ਜਗਜੀਤ ਸਿੰਘ ਵਾਸੀ ਪਿੰਡ ਅਖਾੜਾ ਵਜੋਂ ਹੋਈ ਹੈ। ਦੋਵਾਂ ਨੂੰ ਮੌਕੇ ’ਤੇ ਹੀ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।  ਇਨ੍ਹਾਂ ਕੋਲੋਂ ਕਰੀਬ 11 ਹਜ਼ਾਰ ਰੁਪਏ ਲਾਗਤ ਦੀ 185 ਫੁੱਟ ਤਾਰ ਬਰਾਮਦ ਹੋਈ ਹੈ। ਏੇਐਸਆਈ ਕੁਲਦੀਪ ਸਿੰਘ ਅਨੁਸਾਰ ਗੋਰਾ ਸਿੰਘ ਦੇ ਬਿਆਨਾਂ ’ਤੇ ਹਰਜੀਤ ਸਿੰਘ ਅਤੇ ਜਗਜੀਤ ਸਿੰਘ ਖ਼ਿਲਾਫ਼ ਥਾਣਾ ਹਠੂਰ ਵਿਖੇ ਕੇਸ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here