ਮੋਗਾ, 10 ਮਈ ( ਕੁਲਵਿੰਦਰ ਸਿੰਘ) –ਇਲਾਕੇ ਦੇ ਉੱਘੇ ਸਮਾਜ ਸੇਵੀ ਚਰਨਜੀਤ ਸਿੰਘ ਸ਼ਰਮਾ ਫਿਨਲੈਂਡ, ਨਿਰਮਲ ਸ਼ਰਮਾ ਤੇ ਨਿਰੇਸ਼ਪਾਲ ਸ਼ਰਮਾ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੁੱਘੀਪੁਰਾ ਵਿਖੇ ਵਾਟਰ ਕੂਲਰ ਲਗਵਾਇਆ ਗਿਆ ਜਿਸ ਦਾ ਉਦਘਾਟਨ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ)ਵਰਿੰਦਰਪਾਲ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਸਕੂਲ ਵਿਖੇ ਵਾਟਰ ਕੂਲਰ ਲਗਾਉਣ ਸਮੇਂ ਸਕੂਲ ਸਟਾਫ ਵੱਲੋਂ ਰੱਖੇ ਗਏ ਇਸ ਉਦਘਾਟਨ ਸਮਾਰੋਹ ਵਿੱਚ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ. ਵਰਿੰਦਰਪਾਲ ਸਿੰਘ ਤੋਂ ਇਲਾਵਾ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਚੇਅਰਮੈਨ ਮਹਿੰਦਰਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ ਅਤੇ ਹਰਜਿੰਦਰ ਸਿੰਘ ਚੁਗਾਵਾਂ ਮੁੱਖ ਤੌਰ ਤੇ ਹਾਜਰ ਹੋਏ। ਜਿਨ੍ਹਾਂ ਨੇ ਸਕੂਲ ਸਟਾਫ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਦੀ ਮਜੂਦਗੀ ਵਿੱਚ ਸਮਾਜ ਸੇਵੀ ਚਰਨਜੀਤ ਸਿੰਘ ਸ਼ਰਮਾ ਫਿਨਲੈਂਡ, ਨਿਰਮਲ ਸ਼ਰਮਾ ਤੇ ਨਿਰੇਸ਼ਪਾਲ ਸ਼ਰਮਾ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਲਗਵਾਏ ਵਾਟਰ ਕੂਲਰ ਦਾ ਉਦਘਾਟਨ ਕੀਤਾ। ਇਸ ਮੌਕੇ ਲੂੰਬਾ ਜੀ ਨੇ ਦੱਸਿਆ ਕਿ ਪਿੰਡ ਬੁੱਘੀਪੁਰਾ ਨਿਵਾਸੀ ਅਤੇ ਫਿਨਲੈਂਡ ਵਿੱਚ ਸਫਲ ਕਾਰੋਬਾਰੀ ਦੇ ਤੌਰ ਤੇ ਆਪਣੀ ਪਹਿਚਾਣ ਕਾਇਮ ਕਰਨ ਵਾਲੇ ਸਮਾਜ ਸੇਵੀ ਚਰਨਜੀਤ ਸ਼ਰਮਾ ਜੀ ਜਿੱਥੇ ਆਪਣੇ ਪਿੰਡ ਵਿੱਚ ਅਨੇਕਾਂ ਸਮਾਜ ਸੇਵਾ ਕਰਵਾ ਚੁੱਕੇ ਹਨ ਅਤੇ ਲਗਾਤਾਰ ਕਰ ਰਹੇ ਹਨ ਉਥੇ ਇਲਾਕੇ ਭਰ ਦੇ ਲੋੜਵੰਦ ਲੋਕਾਂ ਦੀ ਅੱਗੇ ਹੋ ਕੇ ਮੱਦਦ ਕਰ ਰਹੇ ਹਨ। ਚਰਨਜੀਤ ਸ਼ਰਮਾ ਜੀ ਵਰਗੇ ਦਿਆਨਤਦਾਰ ਲੋਕ ਬਹੁਤ ਘੱਟ ਪੈਦਾ ਹੁੰਦੇ ਹਨ, ਇਸ ਲਈ ਸਾਨੂੰ ਅਜਿਹੇ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਵਰਗੇ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਸਮੁੱਚੇ ਸ਼ਰਮਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਟਰ ਕੂਲਰ ਦੇ ਲੱਗਣ ਨਾਲ ਪ੍ਰਾਇਮਰੀ ਸਕੂਲ ਬੁੱਘੀਪੁਰਾ ਦੇ ਬੱਚੇ ਠੰਡਾ ਅਤੇ ਸਾਫ ਪਾਣੀ ਪੀ ਸਕਣਗੇ ਅਤੇ ਤੰਦਰੁਸਤ ਰਹਿਣਗੇ। ਉਹਨਾਂ ਪ੍ਰਾਇਮਰੀ ਸਕੂਲ ਬੁੱਘੀਪੁਰਾ ਦੇ ਸਮੂਹ ਸਟਾਫ ਦੀ ਚੰਗੇ ਪ੍ਰਬੰਧਾਂ, ਸਕੂਲ ਦੀ ਸ਼ਾਨਦਾਰ ਇਮਾਰਤ ਅਤੇ ਇੰਫਰਾਸਟਰੱਕਚਰ ਦਾ ਨਿਰਮਾਣ ਕਰਨ ਲਈ ਤਾਰੀਫ ਵੀ ਕੀਤੀ।

ਇਸ ਮੌਕੇ ਪਿੰਡ ਦੀਆਂ ਮਾਣਯੋਗ ਸਖਸ਼ੀਅਤਾ ਸਜਵੰਤ ਸਿੰਘ ਬੱਬੂ, ਸਾਬਕਾ ਸਰਪੰਚ ਨਿਰਮਲ ਸਿੰਘ, ਅਮਰਜੀਤ ਸਿੰਘ ਖਾਲਸਾ, ਸੀਨੀਅਰ ਆਪ ਆਗੂ ਛੈਬਰ ਸਿੰਘ, ਸੀਨੀਅਰ ਆਪ ਆਗੂ ਮੁਖਤਿਆਰ ਸਿੰਘ, ਮਿਸਤਰੀ ਨਿਰਭੈਅ ਸਿੰਘ, ਗੁਰਮੀਤ ਸਿੰਘ ਖਾਲਸਾ (ਸਮੇਤ ਨੌ-ਜਵਾਨ ਟੀਮ), ਬੱਲੀ ਬੁੱਘੀਪੁਰਾ, ਭਿੰਦਾ ਬੁੱਘੀਪੁਰਾ, ਜੱਸੀ ਬੁੱਘੀਪੁਰਾ, ਤੋਂ ਇਲਾਵਾ ਸਕੂਲ ਸਟਾਫ ਸ੍ਰੀ ਮਤੀ ਸੁਨੀਤਾ ਨਾਰੰਗ (ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਮੋਗਾ-1), ਸ੍ਰੀ ਮਤੀ ਜਤਿੰਦਰ ਕੌਰ (ਐਚ.ਟੀ.), ਸ. ਮਨਜੀਤ ਸਿੰਘ ਸਿੰਘ (ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ), ਸ. ਸੁਖਦੀਪ ਸਿੰਘ, ਸ੍ਰੀ ਮਤੀ ਸਤਵਿੰਦਰ ਕੌਰ, ਸ਼੍ਰੀ ਮਤੀ ਕਿਰਨਦੀਪ ਕੌਰ, ਰੁਪਿੰਦਰ ਕੌਰ, ਸਿਲਕੀ ਰਾਣੀ, ਅਮਨਜੋਤ ਕੌਰ ਅਤੇ ਸਿਮਰਨਜੀਤ ਕੌਰ ਨੇ ਆਏ ਹੋਏ ਜਿਲ੍ਹਾ ਸਿੱਖਿਆ ਅਫਸਰ ਸ. ਵਰਿੰਦਰਪਾਲ ਸਿੰਘ ਦਾ ਬੁੱਕੇ ਭੇਟ ਕਰਕੇ ਅਤੇ ਬਾਹਰੋ ਆਏ ਪਤਵੰਤੇ ਸੱਜਣਾ ਦਾ ਲੋਈਆ ਅਤੇ ਸਿਰੋਪਾਓ ਭੇਟ ਕਰਕੇ ਵਿਸ਼ੇਸ ਤੌਰ ਤੇ ਸਨਮਾਣ ਕੀਤਾ। ਇਸ ਮੌਕੇ ਮਹਿਕ ਵਤਨ ਦੀ ਲਾਈਵ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੁੱਘੀਪੁਰਾ ਦੀ ਲਾਈਬ੍ਰੇੇਰੀ ਲਈ ਸਕੂਲ ਸਟਾਫ ਨੂੰ ਅਤੇ ਅਤੇ ਜਿਲ੍ਹਾ ਸਿੱਖਿਆ ਅਫਸਰ ਸ. ਵਰਿੰਦਰਪਾਲ ਸਿੰਘ ਨੂੰ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੀਆਂ ਕਾਪੀਆਂ ਵੀ ਭੇਂਟ ਕੀਤੀਆਂ।