ਰਾਜਪੁਰਾ, 10 ਮਈ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ)-:ਰਾਜਪੁਰਾ ਦੇ ਨੇੜੇ ਭਾਖੜਾ ਕਨਾਲ ਵਿੱਚ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ।ਦੋਵੇਂ ਬੱਚੇ ਸਕੂਲ ਤੋਂ ਪੇਪਰ ਦੇ ਕੇ ਵਾਪਸ ਆ ਰਹੇ ਸਨ ਕਿ ਭਾਖੜਾ ਕਨਾਲ ਵਿੱਚ ਨਹਾਉਣ ਲੱਗੇ ਜਿਥੇ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ।ਪੁਲਿਸ ਨੇ ਮੌਕੇ ਉਤੇ ਪੁੱਜ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨਹਿਰ ਵਿਚੋਂ ਲੱਭ ਲਈਆਂ ਹਨ।ਜਾਣਕਾਰੀ ਅਨੁਸਾਰ ਰਾਜਪੁਰਾ ਦੇ ਨਜ਼ਦੀਕ ਭਾਖੜਾ ਕਨਾਲ ਵਿੱਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਗੰਡਾਖੇੜੀ ਥਾਣੇ ਦੇ ਐਸਐਚਓ ਕਿਰਪਾਲ ਸਿੰਘ ਅਨੁਸਾਰ ਬੀਤੇ ਕੱਲ੍ਹ ਕੁਝ ਦੋ ਬੱਚੇ ਬਨੂੜ ਸਕੂਲ ਤੋਂ ਪੇਪਰ ਦੇਣ ਤੋਂ ਬਾਅਦ ਭਾਖੜਾ ਕੈਨਾਲ ਵਿੱਚ ਨਹਾਉਣ ਆਏ ਸਨ। ਇਕ ਬੱਚਾ ਪਰਦੀਪ ਬਿੱਲੂ ਉਮਰ 14 ਸਾਲ ਜੋ ਕਿ ਰਾਮਪੁਰ ਬਨੂੜ ਨਾਲ ਸਬੰਧਤ ਹੈ ਨਹਾਉਣ ਲਈ ਭਾਖੜਾ ਕਨਾਲ ਵਿੱਚ ਉਤਰਿਆ।ਉਸ ਨੂੰ ਤੈਰਨਾ ਨਹੀਂ ਸੀ ਆਉਂਦਾ ਅਤੇ ਉਹ ਡੁੱਬਣ ਲੱਗਾ। ਉਸ ਨੂੰ ਡੁੱਬਦਿਆਂ ਵੇਖ ਨਰੜੂ ਪਿੰਡ ਦਾ ਲਖਬੀਰ ਸਿੰਘ ਉਮਰ 16 ਸਾਲ ਨੇ ਬਿੱਲੂ ਨੂੰ ਬਚਾਉਣ ਵਾਸਤੇ ਭਾਖੜਾ ਨਹਿਰ ਵਿੱਚ ਛਾਲ ਮਾਰੀ ਦਿੱਤੀ।ਲਖਵੀਰ ਸਿੰਘ ਆਪਣੇ ਸਾਥੀ ਪਰਦੀਪ ਬਿੱਲੂ ਨੂੰ ਨਾ ਬਚਾ ਸਕਿਆ ਅਤੇ ਦੋਵੇਂ ਹੀ ਨਹਿਰ ਵਿੱਚ ਡੁੱਬ ਗਏ। ਅੱਜ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਦੀਆਂ ਲਾਸ਼ਾਂ ਨੂੰ ਭਾਖੜਾ ਕਨਾਲ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ। ਦੋਵੇਂ ਬੱਚਿਆਂ ਦੀ ਮੌਤ ਦੀ ਖਬਰ ਪੁੱਜਦੇ ਸਾਰ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਦਾ ਰੋ-ਰੋ ਕੇ ਬੁਰਾ ਹਾਲ ਹੈ।
