ਜਗਰਾਉਂ,29 ਜੂਨ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਮਾਤਾ ਚਿੰਤਪੁਰਨੀ ਅਤੇ ਖਾਟੂ ਸ਼ਿਆਮ ਮੰਦਿਰ ਮਾਡਲ ਟਾਊਨ ਜਗਰਾਉਂ ਵਿਖੇ ਸ਼੍ਰੀ ਪ੍ਰਭੂ ਸ਼ਿਆਮ ਬਾਬਾ ਦਾ ਕੀਰਤਨ ਕਰਵਾਇਆ ਗਿਆ।ਕੀਰਤਨ ਦਾ ਸ਼ੁਭ ਆਰੰਭ ਗਣੇਸ਼ ਪੂਜਨ ਨਾਲ ਕੀਤਾ ਗਿਆ।ਇਸ ਵਿਚ ਭਾਰੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਹਾਜ਼ਰੀ ਲਗਵਾਈ ਅਤੇ ਸ਼ਿਆਮ ਬਾਬਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਰਾਮ ਨਗਰ ਮੁਹੱਲੇ ਦੀਆਂ ਮਹਿਲਾਵਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਕੀਰਤਨ ਕਰਵਾਇਆ ਗਿਆ।ਸ੍ਰੀ ਸ਼ਿਆਮ ਬਾਬਾ ਦੇ ਭਜਨਾਂ ਨੇ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ।ਇਸ ਮੌਕੇ ਪ੍ਰਬੰਧਕਾਂ ਨੇ ਬੜੇ ਸੁਚੱਜੇ ਢੰਗ ਨਾਲ ਲੋਕਾਂ ਦੇ ਬੈਠਣ ਅਤੇ ਲੰਗਰ ਵਰਤਾਉਂਣ ਦੇ ਪ੍ਰਬੰਧ ਕੀਤੇ ਹੋਏ ਸਨ।ਸੇਵਾਦਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਮੰਦਿਰ ਵਿੱਚ ਹਰ ਤਿਉਹਾਰ ਤੇ ਧਾਰਮਿਕ ਪ੍ਰੋਗਰਾਮ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਤਕਰੀਬਨ ਪਿਛਲੇ ਡੇਢ ਸਾਲ ਤੋਂ ਕਾਰਸੀ ਵਾਲੇ ਦਿਨ ਬਾਬਾ ਜੀ ਦਾ ਸ਼ਿੰਗਾਰ ਪੂਰੀ ਵਿਧੀ ਨਾਲ ਕਰਵਾਇਆ ਜਾਂਦਾ ਹੈ।ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ।ਇਸ ਮੌਕੇ ਪ੍ਰਧਾਨ ਅਸ਼ੋਕ ਸਿੰਗਲਾ,ਗੋਪਾਲ ਬਾਂਸਲ,ਰੋਹਿਤ ਗਰਗ,ਰਾਕੇਸ਼ ਗੁਪਤਾ,ਵਿਨੀਤ ਜਿੰਦਲ, ਅਜੇ ਗੋਇਲ,ਰਾਜਾ ਗੋਇਲ,ਰਿੰਪੀ ਪਹਿਲਵਾਨ ਸਮੇਤ ਇਲਾਕਾ ਨਿਵਾਸੀ ਹਾਜਰ ਸਨ।