ਮੁੱਲਾਂਪੁਰ ਦਾਖਾ 29 ਜੂਨ (ਸਤਵਿੰਦਰ ਸਿੰਘ ਗਿੱਲ) – ਦੇਸ਼ ਦੀ ਏਕਤਾ, ਅਖੰਡਤਾ, ਦੇਸ਼ ਦੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਮੁਸਲਮਾਨ ਭਾਈਚਾਰੇ ਵੱਲੋਂ ‘ਈਦ-ਊੱਲ-ਜੂਹਾਂ’ ਦੇ ਪਵਿੱਤਰ ਦਿਨ ’ਤੇ ਅੱਜ ਸੁੰਨੀ ਨੂਰੀ ਜਾਮਾ ਮਸਜਿਦ ਦਾਖਾ (ਲੁਧਿ) ਵਿਖੇ ਨਿਮਾਜ਼ ਅਦਾ ਕੀਤੀ ਗਈ। ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਇੱਕ ਦੂਜੇ ਦੇ ਗਲੇ ਮਿਲਕੇ ‘ਈਦ-ਊੱਲ-ਜੂਹਾਂ’ ਦੇ ਪਵਿੱਤਰ ਦਿਨ ਦੀ ਵਧਾਈ ਦਿੱਤੀ।
ਇਸ ਮੌਕੇ ਸੁੰਨੀ ਨੂਰੀ ਜਾਮਾ ਮਸਜਿਦ ਦਾਖਾ (ਲੁਧਿ:) ਦੇ ਮੌਲਵੀ ਇਮਾਮ ਮੁਹੰਮਦ ਮਤਿਉਰ ਰਹਿਮਾਨ ਨੇ ਅੱਲਾ ਤਾਲਾ ਵੱਲੋਂ ਦਿੱਤਾ ਪੈਗਾਮ ਭਾਈਚਾਰੇ ਦੇ ਲੋਕਾਂ ਨਾਲ ਸ਼ਾਂਝਾ ਕਰਦਿਆ ਕਿਹਾ ਕਿ ਉਹ ਮੁਸਲਮਾਨ ਆਪਣੇ ਮਹਜ਼ਬ ਦਾ ਪੱਕਾ ਹੈ, ਜੋ ਇਮਾਨਦਾਰੀ, ਦਿਆਨਦਾਰੀ ਅਤੇ ਆਪਣੇ ਧਰਮ ਵਿੱਚ ਪ੍ਰਪੱਕ ਰਹਿੰਦਾ ਹੋਇਆ ਉਸਦੀ ਬਣਾਈ ਖਲਕਤ ਨਾਲ ਬੇਗਰਜ਼ ਪਿਆਰ-ਮੁਹੱਬਤ ਕਰੇ। ਅੱਲ੍ਹਾ ਤਦ ਹੀ ਖੁਸ਼ ਹੁੁੰਦਾ ਹੈ ਜਦੋਂ ਉਸਦੀ ਬਣਾਈ ਹੋਈ ਦੁਨੀਆਂ ਨਾਲ ਨਫਰਤ ਮਿਟਾ ਕੇ ਬੇਇੰਤਹਾ ਪਿਆਰ ਕਰੇ। ਇਸ ਮੌਕੇ ਉਨ੍ਹਾਂ ਦੇਸ਼ ਵਿੱਚ ਵਸਦੇ ਤਮਾਮ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ‘ਈਦ-ਊੱਲ-ਜੂਹਾਂ’ ਦੇ ਪਵਿੱਤਰ ਦਿਨ ਵਧਾਈ ਦਿੱਤੀ। ਇਸ ਮੌਕੇ ਮੁਹੰਮਦ ਖੈਰੂ, ਮੁਹੰਮਦ ਜਾਕਿਰ, ਮੋਹੰਮਦ ਆਸਿਫ, ਮੋਹੰਮਦ ਅਲੀ, ਹਬੀਬ ਖਾਨ, ਮੁਹੰਮ ਅਸਮੂਦੀਨ, ਮੁਹੰਮਦ ਕੇਸਰ ਆਲਮ, ਮੁਹੰਮਦ ਆਹੀਬ ਖਾਨ, ਮੁਹੰਮਦ ਜਮਸ਼ੇਦ, ਮੁਹੰਮਦ ਅਬੀਦ, ਅਲੀ ਮੁਹੰਮਦ, ਮੁਹੰਮਦ ਫਿਰੋਜ਼ ਸਮੇਤ ਹੋਰਨਾˆ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਹਾਜਰ ਸਨ।