ਜਗਰਾਉਂ, 6 ਅਪ੍ਰੈਲ ( ਭਗਵਾਨ ਭੰਗੂ )-ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਪੰਜ ਪੇਟੀਆਂ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ਏ.ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਬੱਸ ਸਟੈਂਡ ਪਿੰਡ ਢੋਲਣ ਵਿਖੇ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਪਿੰਡ ਰੂਮੀ ਦਾ ਰਹਿਣ ਵਾਲਾ ਬਲਦੇਵ ਸਿੰਘ ਉਰਫ ਦੇਬੀ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਇਲਾਕੇ ’ਚ ਵੇਚਣ ਦਾ ਧੰਦਾ ਕਰਦਾ ਹੈ। ਜੋ ਕਿ ਪਿੰਡ ਢੋਲਣ ਤੋਂ ਭਾਰੀ ਮਾਤਰਾ ਵਿੱਚ ਸ਼ਰਾਬ ਲੈ ਕੇ ਸਕੂਟਰ ’ਤੇ ਰੱਖ ਕੇ ਜਗਰਾਉਂ ਵੱਲ ਜਾ ਰਿਹਾ ਹੈ। ਇਸ ਸੂਚਨਾ ’ਤੇ ਪਿੰਡ ਢੋਲਣ ਤੋਂ ਟੀ ਪੁਆਇੰਟ ਰੂਮੀ ’ਤੇ ਨਾਕਾਬੰਦੀ ਕਰ ਕੇ ਸਕੂਟਰ ’ਤੇ ਸਵਾਰ 5 ਪੇਟੀਆਂ ਸ਼ਰਾਬ (ਚਾਰ ਪੇਟੀ ਸ਼ਰਾਬ ਮਾਰਕਾ ਰਾਣੋ ਸੋਫੀ ਅਤੇ ਇਕ ਪੇਟੀ ਵਿਸਕੀ ਚੰਡੀਗੜ੍ਹ ) ਬਰਾਮਦ ਕੀਤੀ ਗਈ। ਇਸ ਸਬੰਧੀ ਬਲਦੇਵ ਖਿਲਾਫ ਆਬਕਾਰੀ ਐਕਟ ਤਹਿਤ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕਰ ਲਿਆ ਹੈ।