ਗੁਰਦਾਸਪੁਰ, 18 ਸਤੰਬਰ 2022 (ਬਿਊਰੋ)ਜਿਥੇ ਪੰਜਾਬ ਚ ਸਿੱਖ ਅਤੇ ਮਸੀਹ ਭਾਈਚਾਰੇ ਦੇ ਕਈ ਵਿਵਾਦ ਸਾਹਮਣੇ ਆ ਰਹੇ ਹਨ ਉਥੇ ਹੀ ਇੱਕ ਵੱਖ ਤਰ੍ਹਾਂ ਦੀ ਪਹਿਲ ਇਕ ਸਿੱਖ ਐਨਅਰਆਈ ਪਰਿਵਾਰ ਵਲੋਂ ਕੀਤੀ ਗਈ ਹੈ। ਜ਼ਿਲਾ ਗੁਰਦਸਪੂਰ ਦੇ ਪਿੰਡ ਬੁੱਲੇਵਾਲ ਦੇ ਰਹਿਣ ਵਾਲਾ ਨੌਜਵਾਨ ਗੁਰਜੀਤ ਸਿੰਘ ਪ ਜੋ ਕਿ ਇਲਾਕੇ ਵਿਚ ਸਾਹਬ ਬੁੱਲੇਵਾਲ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਨਾਰਵੇ ਚ ਵੱਸ ਰਿਹਾ ਹੈ ਦੇ ਪਰਿਵਾਰ ਵਲੋਂ ਆਪਣੇ ਖੁਦ ਦੇ ਪੈਸੇ ਖਰਚ ਕਰ ਪਿੰਡ ਦੇ ਛੋਟੇ ਬੱਚਿਆਂ ਲਈ ਇਕ ਸੁੰਦਰ ਪਾਰਕ ਬਣਾਇਆ ਗਿਆ ਅਤੇ ਉਸ ਦਾ ਪਾਰਕ ਦਾ ਨਾਂਅ ਯਿਸੁ ਮਸੀਹ ਦੇ ਨਾਂਅ ਤੇ ਜੀਸਸ ਪਾਰਕ ਰੱਖਿਆ ਗਿਆ। ਉਥੇ ਹੀ ਐਨਅਰਆਈ ਪਰਿਵਾਰ ਦਾ ਤਰਕ ਹੈ ਕਿ ਮਜੂਦਾ ਹਾਲਾਤਾਂ ਦੇ ਚਲਦੇ ਦੋਵੇ ਸਿੱਖ ਅਤੇ ਇਸਾਈ ਧਰਮ ਦੇ ਲੋਕਾਂ ਚ ਆਪਸੀ ਪਿਆਰ ਅਤੇ ਭਾਈਚਾਰਾ ਕਾਇਮ ਰਹੇ ਇਸ ਨੂੰ ਲੈਕੇ ਉਹਨਾਂ ਵਲੋਂ ਇਸ ਪਾਰਕ ਦਾ ਨਾਂਅ ਜੀਸਸ ਪਾਰਕ ਰੱਖਿਆ ਗਿਆ ਹੈ |
ਗੁਰਦਸਪੂਰ ਦੇ ਪਿੰਡ ਬੁਲੇਵਾਲ ਦਾ ਰਹਿਣ ਵਾਲਾ ਐਨ ਐਰ ਈ ਗੁਰਜੀਤ (ਸਾਹਬ ਬੁਲੇਵਾਲ )ਪਿਛਲੇ ਕਈ ਸਾਲਾਂ ਤੋਂ ਨਾਰਵੇ ਚੰਗੇ ਭੱਵਿਖ ਦੀ ਤਲਾਸ ਵਿੱਚ ਗਿਆ ਅਤੇ ਹੁਣ ਉਸਦਾ ਪਰਿਵਾਰ ਭਾਵੇ ਉਥੇ ਪੱਕਾ ਹੋ ਗਿਆ ਹੈ ਲੇਕਿਨ ਪਿੰਡ ਨਾਲ ਉਸਦੇ ਪਰਿਵਾਰ ਅਤੇ ਉਸਦਾ ਲਗਾਵ ਬਹੁਤ ਹੈ।ਜਿਸ ਦੇ ਚਲਦੇ ਇਸ ਪਰਿਵਾਰ ਵਲੋਂ ਆਪਣੇ ਤੌਰ ਤੇ ਲੱਖਾਂ ਰੁਪਏ ਖਰਚ ਕਰ ਪਿੰਡ ਦੀ ਨੁਹਾਰ ਬਦਲੀ ਗਈ ਹੈ।ਗਲੀਆਂ, ਪਾਰਕ ਪਿੰਡ ਚ ਬੂਟੇ ,ਸਟ੍ਰੀਟ ਲਾਈਟ ਅਤੇ ਹੋਰ ਵਿਕਾਸ ਕੀਤਾ ਗਿਆ ਹੈ। ਜਿਸ ਤੇ ਇਸ ਪਰਿਵਾਰ ਵਲੋਂ ਸਾਰੇ ਪੈਸੇ ਆਪਣੀ ਜੇਬ ਤੋਂ ਖਰਚ ਕੀਤੇ ਗਏ ਹਨ।ਗੁਰਜੀਤ ਦੇ ਬੇਟੇ ਨੇ ਦੱਸਿਆ ਕਿ ਹੁਣ ਉਹਨਾਂ ਵਲੋਂ ਬੱਚਿਆਂ ਲਈ ਇਕ ਖੇਡ ਪਾਰਕ ਬਣਾਇਆ ਗਿਆ ਹੈ ਅਤੇ ਜਦਕਿ ਉਹਨਾਂ ਦੇ ਪਿੰਡ ਚ ਮਸੀਹ ਭਾਈਚਾਰੇ ਦੇ ਲੋਕ ਹਨ ਅਤੇ ਸਿੱਖ ਵੀ ਹਨ ਅਤੇ ਦੋਵਾਂ ਧਰਮਾਂ ਦੇ ਲੋਕ ਆਪਸ ਚ ਇਕੱਠੇ ਰਹਿਣ ਪਿਆਰ ਬਣਿਆ ਰਹੇ ਇਸ ਸੋਚ ਨਾਲ ਸਾਰੇ ਪਿੰਡ ਦੀ ਸਹਿਮਤੀ ਨਾਲ ਪਾਰਕ ਦਾ ਨਾਂਅ ਜੀਸਸ ਖੇਡ ਪਾਰਕ ਰੱਖਿਆ ਗਿਆ ਹੈ | ਉਥੇ ਹੀ ਇਸ ਐਨ ਐਰ ਈ ਪਰਿਵਾਰ ਵਲੋਂ ਕੀਤੇ ਗਏ ਇਸ ਊਧਮ ਨੂੰ ਲੈਕੇ ਲੋਕ ਪ੍ਰਸ਼ੰਸ਼ਾ ਕਰਦੇ ਥੱਕਦੇ ਨਹੀਂ। ਉਹਨਾਂ ਦਾ ਕਹਿਣਾ ਹੈ ਕਿ ਚਾਹੇ ਗੁਰਜੀਤ ਨਾਰਵੇ ਹੋਵੇ ਜਾ ਪੰਜਾਬ ਚ ਉਹ ਹਮੇਸ਼ਾ ਆਪਣੇ ਪਿੰਡ ਬਾਰੇ ਸੋਚਦਾ ਹੈ ਅਤੇ ਉਥੇ ਉਹਨਾਂ ਆਖਿਆ ਕਿ ਜੇਕਰ ਗੁਰਜੀਤ ਸਿੰਘ ਵਾਂਗ ਦੂਸਰੇ ਐਨ ਐਰ ਈ ਭਰਾ ਵੀ ਸੋਚਣ ਤਾ ਪੂਰੇ ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ |