Home Education ਪ੍ਰਿੰਸੀਪਲ ਵਿਨੋਦ ਕੁਮਾਰ ਨੂੰ ਸਕੂਲ ਸਟਾਫ਼ ਵੱਲੋਂ ਨਿੱਘੀ ਵਿਦਾਇਗੀ ਪਾਰਟੀ

ਪ੍ਰਿੰਸੀਪਲ ਵਿਨੋਦ ਕੁਮਾਰ ਨੂੰ ਸਕੂਲ ਸਟਾਫ਼ ਵੱਲੋਂ ਨਿੱਘੀ ਵਿਦਾਇਗੀ ਪਾਰਟੀ

42
0

ਜਗਰਾਉਂ , 9 ਅਪ੍ਰੈਲ ( ਬਲਦੇਵ ਸਿੰਘ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਲਗਭਗ 39 ਸਾਲ ਦੀਆਂ ਬੇਦਾਗ਼ ਸੇਵਾਵਾਂ ਨਿਭਾਉਣ ਹਿੱਤ, ਪ੍ਰਿੰਸੀਪਲ ਵਿਨੋਦ ਕੁਮਾਰ ਨੂੰ ਸਕੂਲ ਸਟਾਫ਼ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦੇਣ ਹਿੱਤ ਬਾਅਦ ਦੁਪਹਿਰ ਸਕੂਲ ਵਿਖ਼ੇ ਹੀ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿਚ ਪਿੰਡ ਦੇ ਪਤਵੰਤੇ ਸੱਜਣ,ਗੁਰਦੇਵ ਸਿੰਘ ਖੇਲਾ,ਅਵਤਾਰ ਸਿੰਘ,ਜਗਰਾਜ ਸਿੰਘ ਆਪ, ਪਰਮਿੰਦਰ ਸਿੰਘ, ਹੁਸ਼ਿਆਰ ਸਿੰਘ, ਸਰਬਜੀਤ ਸਿੰਘ ਖੈਹਿਰਾ ਆਦਿ ਹਾਜ਼ਰ ਸਨ, ਇਸਤੋਂ ਇਲਾਵਾ ਪ੍ਰਿੰਸੀਪਲ ਜਗਦੀਪ ਕੌਰ ਸਿੱਧੂ,ਸ,ਸ,ਸ,ਸ,ਲੀਲਾ ਮੇਘ ਸਿੰਘ, ਲੈਕਚਰਾਰ ਕੁਲਦੀਪ ਕੌਰ ਆਦਿ ਨੇ ਵੀ ਆਪਣੀ ਹਾਜ਼ਰੀ ਲਗਵਾਈ।ਇਸ ਸਮੇਂ ਵਿਨੋਦ ਕੁਮਾਰ ਜੀ ਦੇ ਪਰਿਵਾਰਕ ਮੈਂਬਰ, ਮਾਤਾ ਜੀ, ਬੇਟੀ ਦੀਪਿਕਾ ਸ਼ਰਮਾ, ਬੇਟਾ ਸ਼ਿਵਮ ਸ਼ਰਮਾ, ਬੇਟੀ ਅੰਕੁਸ਼ ਸ਼ਰਮਾ ਵੀ ਹਾਜ਼ਰ ਰਹੇ। ਇਸ ਸਮੇਂ ਸਮਾਰੋਹ ਦੀ ਸ਼ੁਰੂਆਤ ਵਿਦਿਆਰਥਣ ਰਮਨਜੋਤ ਕੌਰ ਵੱਲੋਂ ਧਾਰਮਿਕ ਗੀਤ ਗਾ ਕੇ ਕੀਤੀ ਗਈ।ਇਸ ਉਪਰੰਤ ਪ੍ਰਿੰਸੀਪਲ ਵਿਨੋਦ ਕੁਮਾਰ ਦੀ ਜ਼ਿੰਦਗੀ ਤੇ ਅਧਾਰਿਤ ਮਾਣ ਪੱਤਰ ਮੈਡਮ ਰਵਿੰਦਰ ਕੌਰ ਵੱਲੋਂ ਪੜ੍ਹਿਆ ਗਿਆ।ਇਸ ਉਪਰੰਤ ਸਮਾਰੋਹ ਨੂੰ ਸਭਿਆਚਾਰਕ ਰੰਗਤ ਦਿੰਦਿਆਂ ਮਾਸਟਰ ਕੁਲਵਿੰਦਰ ਸਿੰਘ, ਮੈਡਮ ਸ਼ੁਭਾ ‍ਰਾਣੀ, ਮਾਸਟਰ ਦਮਨਪ੍ਰੀਤ ਸਿੰਘ, ਮਾਸਟਰ ਜਸਵਿੰਦਰ ਸਿੰਘ,ਮੈਡਮ ਸੁਖਦੀਪ ਕੌਰ, ਲੈਕਚਰਾਰ ਬਲਦੇਵ ਸਿੰਘ ਆਦਿ ਅਧਿਆਪਕ ਸਾਥੀਆਂ ਨੇ ਆਪਣੇ ਆਪਣੇ ਗੀਤਾਂ, ਗ਼ਜ਼ਲਾਂ ਰਾਹੀਂ ਖੂਬ ਰੰਗ ਬੰਨ੍ਹਿਆ। ਪ੍ਰਿੰਸੀਪਲ ਜਗਦੀਪ ਕੌਰ ਸਿੱਧੂ ਨੇ ਵੀ ਉਚੇਚੇ ਤੌਰ ਤੇ ਪ੍ਰਿੰਸੀਪਲ ਵਿਨੋਦ ਕੁਮਾਰ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਅੰਕੁਸ਼ ਸ਼ਰਮਾ ਨੇ ਵੀ ਆਪਣੇ ਮੰਨ ਦੀਆਂ ਖੂਬ ਗੱਲਾਂ ਕੀਤੀਆਂ। ਲੈਕਚਰਾਰ ਕੰਵਲਜੀਤ ਸਿੰਘ ਜੀ ਨੇ ਉਨ੍ਹਾਂ ਦੀ ਕਾਰਗੁਜ਼ਾਰੀ ਤੇ ਚਾਨਣਾ ਪਾਇਆ।ਇਸ ਉਪਰੰਤ ਸਕੂਲ ਵੱਲੋਂ, ਉਨ੍ਹਾਂ ਨੂੰ, ਮੋਮੈਟੋਂ ਅਤੇ ਹੋਰ ਬਹੁਤ ਸਾਰੇ ਗਿਫ਼ਟ ਦੇ ਕੇ ਨਿਵਾਜਿਆ ਗਿਆ।ਇਸ ਸਮਾਰੋਹ ਦੀ ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਬਲਦੇਵ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।ਅੰਤ ਵਿੱਚ ਪ੍ਰਿੰਸੀਪਲ ਵਿਨੋਦ ਕੁਮਾਰ ਨੇ ਸਮੂਹ ਸਕੂਲ ਸਟਾਫ ਅਤੇ ਸਮੂਹ ਪਹੁੰਚੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਦਰਜ਼ਾ ਚਾਰ ਕਰਮਚਾਰੀਆਂ,ਮਿਡ ਡੇ ਮੀਲ ਵਰਕਰਾਂ ਨੂੰ ਨਕਦੀ ਅਤੇ ਗਿਫ਼ਟ ਵੀ ਦਿੱਤੇ ਗਏ।ਅੰਤ ਵਿੱਚ ਸਾਬਕਾ ਮੁੱਖ ਅਧਿਆਪਕ ਪਰਮਿੰਦਰ ਸਿੰਘ ਨੇ ਆਏ ਪਤਵੰਤੇ ਸੱਜਣਾਂ ਅਤੇ ਵਿਨੋਦ ਕੁਮਾਰ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਵੀ ਕੀਤਾ। ਸਕੂਲ ਵੱਲੋਂ ਚਾਹ ਪਾਣੀ ਅਤੇ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ।ਇਸ ਸਮੇਂ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।ਇਸ ਸਮੇਂ ਸਮੂਹ ਵਿਦਿਆਰਥੀ ਵਰਗ ਨੂੰ ਲੱਡੂ ਵੀ ਵੰਡੇ ਗਏ।

LEAVE A REPLY

Please enter your comment!
Please enter your name here