Home crime ਗਲਤ ਜਾਣਕਾਰੀ ਦੇ ਕੇ ਵਸੀਕਾ ਤਸਦੀਕ ਕਰਵਾਉਣ ਦੇ ਦੋਸ਼ ਵਿਚ ਐਡਵੋਕੇਟ, ਸਰਪੰਚ...

ਗਲਤ ਜਾਣਕਾਰੀ ਦੇ ਕੇ ਵਸੀਕਾ ਤਸਦੀਕ ਕਰਵਾਉਣ ਦੇ ਦੋਸ਼ ਵਿਚ ਐਡਵੋਕੇਟ, ਸਰਪੰਚ ਸਮੇਤ ਤਿੰਨ ਖਿਲਾਫ ਮੁਕਦਮਾ

52
0


ਜਗਰਾਉਂ, 9 ਅਪ੍ਰੈਲ ( ਜਗਰੂਪ ਸੋਹੀ )-ਗਲਤ ਜਾਣਕਾਰੀ ਦੇ ਕੇ ਵਸੀਅਤ ਤਸਦੀਕ ਕਰਵਾਉਣ ਦੇ ਦੋਸ਼ ਹੇਠ ਅਮਰਜੀਤ ਸਿੰਘ ਵਾਸੀ ਪਿੰਡ ਚੀਮਨਾ, ਅਗਵਾੜ ਲਧਾਈ ਜਗਰਾਉਂ ਦੇ ਸਰਪੰਚ ਬਲਦੇਵ ਸਿੰਘ ਅਤੇ ਐਡਵੋਕੇਟ ਜੀਤਪਾਲ ਸਿੰਘ ਵਾਸੀ ਕਪੂਰ ਇਨਕਲੇਵ ਖ਼ਿਲਾਫ਼ ਥਾਣਾ ਸਿਟੀ ’ਚ ਧੋਖਾਧੜੀ ਦੀ ਸਾਜ਼ਿਸ਼ ਸਮੇਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਲੁਧਿਆਣਾ ਦੇਹਾਤ ਨੂੰ ਇੱਕ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਮਾਰਚ 2023 ਵਿੱਚ ਗਲਤ ਦਸਤਾਵੇਜ਼ ਪੇਸ਼ ਕਰਕੇ ਧੋਖਾਧੜੀ ਰਾਹੀਂ ਵਸੀਅਤ ਤਸਦੀਕ ਕਰਵਾ ਕੇ ਜਾਂਚ ਕਰਨ ਅਤੇ ਕਾਰਵਾਈ ਕਰਨ ਲਈ ਲਿਖਿਆ ਗਿਆ ਸੀ। ਜਿਸ ਦੀ ਜਾਂਚ ਐਸ.ਪੀ.ਡੀ. ਨੇ ਕੀਤੀ। ਉਨ੍ਹਾਂ ਆਪਣੀ ਤਫ਼ਤੀਸ਼ ਵਿੱਚ ਲਿਖਿਆ ਹੈ ਕਿ ਐਡਵੋਕੇਟ ਜੀਤਪਾਲ ਸਿੰਘ, ਅਗਵਾੜ ਲਧਾਈ ਸਰਪੰਚ ਬਲਦੇਵ ਸਿੰਘ ਅਤੇ ਅਮਰਜੀਤ ਸਿੰਘ ਵਾਸੀ ਪਿੰਡ ਚੀਮਮਾਂ ਅਤੇ ਹੋਰਾਂ ਨੇ ਹਮਮਸ਼ਵਰਾ ਹੋ ਕੇ ਤਹਿਸੀਲਦਾਰ ਨੂੰ ਧੋਖੇ ਵਿਚ ਰੱਖ ਕੇ ਗਲਤ ਜਾਣਕਾਰੀ ਦੇ ਕੇ ਵਸੀਕਾ ਰਜਿਸਟਰਡ ਕਰਵਾ ਲਿਆ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਅਮਰਜੀਤ ਸਿੰਘ ’ਤੇ ਵਸੀਕਾ ਤਸਦੀਕ ਕਰਵਾਉਣ ਲਈ ਕਚਿਹਰੀ ਵਿਚ ਹੀ ਕੰਮ ਕਰਨ ਵਾਲੇ ਇਕ ਹੋਰ ਵਿਅਕਤੀ ਨੂੰ 3 ਲੱਖ ਰੁਪਏ ਦੇਣ ਦਾ ਦੋਸ਼ ਲਗਾਇਆ ਸੀ। ਇਸ ਸਬੰਧੀ ਐਡਵੋਕੇਟ ਜੀਤਪਾਲ ਵੱਲੋਂ ਉਸ ਦਾ ਨਾਂ ਵੀ ਲਿਆ ਗਿਆ ਸੀ ਪਰ ਉਸ ਵਿਅਕਤੀ ਦਾ ਸਿੱਧਾ ਨਾਮ ਨਾ ਹੋਣ ਕਾਰਨ ਉਸ ਵਿਰੁੱਧ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਇਸ ਸਾਰੀ ਕਾਰਵਾਈ ਦਾ ਮਾਸਟਰ ਮਾਈਂਡ ਵੀ ਉਹੀ ਵਿਅਕਤੀ ਸਾਬਤ ਹੋ ਸਕਦਾ ਹੈ। ਫਿਲਹਾਲ ਮੁੱਢਲੀ ਜਾਂਚ ਵਿੱਚ ਅਮਰਜੀਤ ਸਿੰਘ, ਸਰਪੰਚ ਬਲਦੇਵ ਸਿੰਘ ਅਤੇ ਐਡਵੋਕੇਟ ਜੀਤਪਾਲ ਸਿੰਘ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here