Home crime ਨਸ਼ਾ ਤਸਕਰੀ ਦੇ ਸ਼ੱਕ ’ਚ ਪਿੱਛਾ ਕਰ ਰਹੀ ਪੁਲੀਸ ਪਾਰਟੀ ’ਤੇ ਹਮਲਾ

ਨਸ਼ਾ ਤਸਕਰੀ ਦੇ ਸ਼ੱਕ ’ਚ ਪਿੱਛਾ ਕਰ ਰਹੀ ਪੁਲੀਸ ਪਾਰਟੀ ’ਤੇ ਹਮਲਾ

58
0

ਜਗਰਾਉਂ, 29 ਦਸੰਬਰ (ਰਾਜੇਸ਼ ਜੈਨ, ਭਗਵਾਨ ਭੰਗੂ)-ਨਸ਼ਾ ਤਸਕਰੀ ਦੇ ਸ਼ੱਕ ‘ਚ ਟਰੈਕਟਰ ਦਾ ਪਿੱਛਾ ਕਰ ਰਹੀ ਪੁਲਿਸ ਪਾਰਟੀ ‘ਤੇ ਡਿਊਟੀ ‘ਚ ਵਿਘਨ ਪਾਉਣ ਅਤੇ ਹਮਲਾ ਕਰਨ ਦੇ ਦੋਸ਼ ‘ਚ ਥਾਣਾ ਸਿਟੀ ‘ਚ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।  ਸੀਆਈਏ ਸਟਾਫ਼ ਦੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਨਾਲ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ।  ਜਦੋਂ ਉਹ  ਗਾਂਧੀ ਨਗਰ ਮੁਹੱਲੇ ਨੇੜੇ ਪਹੁੰਚੇ ਤਾਂ ਮੋਨਾ ਨੌਜਵਾਨ ਜੌਹਨ ਡੀਅਰ ਰੰਗ ਦਾ ਟਰੈਕਟਰ ਲੈ ਕੇ ਆ ਰਿਹਾ ਸੀ, ਜਿਸ ਦੇ ਸੱਜੇ ਪਾਸੇ ਹਰਮੇਲ ਸਿੰਘ ਅਤੇ ਦੂਜੇ ਪਾਸੇ ਵਿਸ਼ਾਲ ਉਰਫ਼ ਲੋਚਾ ਸਵਾਰ ਸਨ।  ਜੋ ਕਿ ਨਸ਼ਾ ਵੇਚਣ ਦੇ ਆਦੀ ਹਨ ਅਤੇ ਰਾਏਕੋਟ ਤੋਂ ਸ਼ਹਿਰ ਜਗਰਾਉਂ ਵੱਲ ਆ ਰਹੇ ਸਨ।  ਏ.ਐਸ.ਆਈ ਬਲਵਿੰਦਰ ਸਿੰਘ ਨੇ ਆ ਰਹੇ ਟਰੈਕਟਰ ਨੂੰ ਸ਼ੱਕ ਦੇ ਆਧਾਰ ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਟਰੈਕਟਰ ਚਾਲਕ ਨੇ ਆਪਣਾ ਟਰੈਕਟਰ ਖੱਬੇ ਪਾਸੇ ਗਾਂਧੀ ਨਗਰ  ਵੱਲ ਮੋੜ ਦਿੱਤਾ।  ਪੁਲਿਸ ਪਾਰਟੀ ਨੇ ਉਕਤ ਵਿਅਕਤੀਆਂ ਦਾ ਪਿੱਛਾ ਕੀਤਾ ਤਾਂ ਉਸਨੇ  ਆਪਣੇ ਟਰੈਕਟਰ ‘ਚ ਹਰਮੇਲ ਸਿੰਘ ਉਰਫ਼ ਵੇਹਲਾ ਦੇ ਘਰ ਅੰਦਰ ਲਿਆ ਕੇ ਖੜਾ ਕਰ ਦਿੱਤਾ। ਜਿਸਦੇ ਘਰ ਬਾਰੇ ਪੁਲਿਸ ਪਾਰਟੀ ਪਹਿਲਾਂ ਤੋ ਹੀ ਜਾਣਦੀ ਸੀ ਤਾਂ ਪੁਲਿਸ ਪਾਰਟੀ ਹਰਮੇਲ ਸਿੰਘ ਉਰਫ ਵੇਹਲਾ ਦੇ ਘਰ ਚਲੀ ਗਈ। ਜਿਥੇ ਉਸਦਾ ਪਿਤਾ ਈਸਰ ਸਿੰਘ ਉਸਦੇ ਨਾਲ ਖੜ੍ਹਾ ਸੀ ਅਤੇ ਉਹੀ ਸੱਕੀ ਟਰੈਕਟਰ ਵੀ ਖੜ੍ਹਾ ਸੀ। ਜੋ ਹਰਮੇਲ ਸਿੰਘ ਉਰਫ ਵੇਹਲਾ ਉਕਤ ਨੇ ਮੈਨੂੰ ਵੇਖਦਿਆਂ ਸਾਰ ਹੀ ਚਾਰ ਵਿਅਕਤੀਆਂ ਨੂੰ ਅਵਾਜ ਮਾਰੀ ਜੋ ਵੀ ਆ ਗਏ। ਪੁਲਿਸ ਅਧਿਕਾਰੀ ਨੇ ਹਰਮੇਲ ਸਿੰਘ ਉਰਫ ਵੇਹਲਾ ਨੂੰ ਕਿਹਾ ਕਿ ਜੋ ਆਪ ਦੇ ਘਰ ਸ਼ੱਕੀ ਟਰੈਕਟਰ ਖੜ੍ਹਾ ਹੈ, ਇਸ ਪਰ ਤਿੰਨ ਨੌਜਵਾਨ ਸਵਾਰ ਸਨ, ਜਿੰਨਾਂ ਨੇ ਟਰੈਕਟਰ ਸ਼ੱਕੀ ਹਾਲਤ ਵਿੱਚ ਆਪ ਦੇ ਘਰ ਅੰਦਰ ਵਾੜਿਆ ਹੈ। ਇਹ ਜੋ ਵਿਅਕਤੀ ਖੜ੍ਹੇ ਹਨ, ਇਨ੍ਹਾਂ ਨੂੰ ਮੈਂ ਪਹਿਚਾਣਦਾ ਹਾਂ। ਇਸ ਟਰੈਕਟਰ ਅਤੇ ਇਸ ਪਰ ਸਵਾਰ ਵਿਅਕਤੀਆਂ ਦੀ ਤਲਾਸ਼ੀ ਲੈਣ ਲਈ ਕਿਹਾ ਤਾਂ ਇਹ ਸਾਰੇ ਵਿਅਕਤੀ ਏਐਸਆਈ ਬਲਵਿੰਦਰ ਸਿੰਘ ਨਾਲ ਤੂੰ ਤੂੰ ਮੈਂ ਮੈਂ ਕਰਨ ਲੱਗ ਪਏ। ਜਦੋਂ ਮੈਂ ਟਰੈਕਟਰ ਪਾਸ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਮੇਰੇ ਨਾਲ ਅਤੇ ਮੇਰੀ ਪੁਲਿਸ ਪਾਰਟੀ ਨਾਲ ਧੱਕਾ ਮੁੱਕੀ ਕਰਨੀ ਸੁਰੂ ਕਰ ਦਿੱਤੀ ਅਤੇ ਗਾਲੀ ਗਲੋਚ ਕਰਦੇ ਹੋਏ ਸਾਨੂੰ ਧੱਕੇ ਮਾਰ ਕੇ ਘਰ ਤੋਂ ਬਾਹਰ ਕੱਢ ਦਿੱਤਾ ਤਾਂ ਇਸ ਧੱਕਾ ਮੁੱਕੀ ਦੌਰਾਨ ਸਿਪਾਹੀ ਹਰਮਨਦੀਪ ਸਿੰਘ ਦੀ ਵਰਦੀ ਨੂੰ ਵੀ ਹੱਥ ਪਾਇਆ ਅਤੇ ਸਾਡੀ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਤਾਂ ਪੁਲਿਸ ਪਾਰਟੀ ਘਰ ਦੇ ਬਾਹਰ ਆ ਗਈ ਅਤੇ ਇਹ ਸਾਰੇ ਜਾਣੇ ਆਪਣੇ ਘਰ ਵਿੱਚੋਂ ਦੀ ਮੌਕੇ ਤੋਂ ਭੱਜ ਗਏ। ਘਰ ਦੇ ਬਾਹਰ ਇੱਕ ਨਾ ਮਾਲੂਮ ਵਿਅਕਤੀ ਖੜਾ ਸੀ ਜਿਸਨੇ ਧੱਕਾ ਮੁੱਕੀ ਕਰਨ ਵਾਲੇ ਵਿਅਕਤੀਆਂ ਦੇ ਨਾਮ ਵਿਸਾਲ ਉਰਫ ਲੋਚਾ, ਕਰਮਜੀਤ ਸਿੰਘ ਨਿਵਾਸੀ ਮੁਹੱਲਾ ਗਾਂਧੀ ਨਗਰ , ਈਸਰ ਸਿੰਘ, ਹਰਮੇਲ ਸਿੰਘ ਉਰਫ ਵੇਹਲਾ ਅਤੇ ਰਣਜੋਧ ਸਿੰਘ ਨਿਵਾਸੀ ਅਗਵਾੜ ਲਧਾਈ ਜਗਰਾਉਂ ਦੱਸੇ। ਇਨ੍ਹਾਂ ਸਾਰੇ ਵਿਅਕਤੀਆਂ ਖਿਲਾਫ਼ ਮੁਕਦਮਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here