Home ਸਭਿਆਚਾਰ ਸਿੰਗਲਾ ਇਨਕਲੇਵ ਮੁੱਲਾਂਪੁਰ ਵਿਖੇ ਮਹਿਫ਼ਲ ਗੀਤਾਂ ਦੀ’ 28 ਨੂੰ

ਸਿੰਗਲਾ ਇਨਕਲੇਵ ਮੁੱਲਾਂਪੁਰ ਵਿਖੇ ਮਹਿਫ਼ਲ ਗੀਤਾਂ ਦੀ’ 28 ਨੂੰ

45
0

ਮੁੱਲਾਂਪੁਰ ਦਾਖਾ 27 ਅਪ੍ਰੈਲ(ਸਤਵਿੰਦਰ ਸਿੰਘ ਗਿੱਲ) ਸਿੰਗਲਾ ਇਨਕਲੇਵ ਵੈਲਫੇਅਰ ਐਸੋਸੀਏਸ਼ਨ ਮੁੱਲਾਂਪੁਰ ਅਤੇ ਅਦਬੀ ਦਾਇਰਾ ਮੁੱਲਾਂਪੁਰ ਵਲੋਂ ਮਿਤੀ 28/4/2023 ਨੂੰ ਸ਼ਾਮ 5 ਵਜੇ ਸਿੰਗਲਾ ਇਨਕਲੇਵ ਵਿਖੇ ‘ਮਹਿਫ਼ਲ ਗੀਤਾਂ ਦੀ’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।ਇਸ ਪ੍ਰੋਗਰਾਮ ਵਿੱਚ ਨਾਮੀ ਗੀਤਕਾਰ ਅਤੇ ਗਾਇਕ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ। ਸ. ਗੁਰਪ੍ਰੀਤ ਸਿੰਘ ਤੂਰ ਆਈ. ਪੀ. ਐੱਸ. ਸਾਬਕਾ ਡੀ.ਆਈ.ਜੀ. ਪੰਜਾਬ ਪੁਲਿਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀ ਤਰਸੇਮ ਸਿੰਗਲਾ ਵੱਲੋਂ ਕੀਤੀ ਜਾਵੇਗੀ । ਮੌਜੂਦਾ ਪਰਵਾਸ ਦੇ ਸਮੱਸਿਆ ਤੇ ਗਾਇਕਾ ਰਿਮਝਿਮ ਕਾਜਲ ਦਾ ਗੀਤ ‘ਵੇ ਰਾਜਿਆ’ ਰੀਲੀਜ਼ ਕੀਤਾ ਜਾਵੇਗਾ। ਇਸ ਵਿਚ ਸਾਹਿਤ ਜਗਤ ਅਦਬੀ ਸ਼ਖ਼ਸੀਅਤਾਂ ਆਪਣੇ ਵਿਚਾਰ ਪੇਸ਼ ਕਰਨੀਆਂ। ਪ੍ਰੋਗਰਾਮ ਸੰਬੰਧੀ ਜਾਣਕਾਰੀ ਜਗਤਾਰ ਸਿੰਘ ਹਿੱਸੋਵਾਲ, ਮਨਦੀਪ ਸਿੰਘ ਸੇਖੋਂ, ਮਨਮੀਤ ਗਰੇਵਾਲ, ਧਰਮਵੀਰ ਮਨਜਾਨੀਆ, ਸੌਰਭ ਕੌਸਲ ਅਤੇ ਰਾਜਿੰਦਰ ਸਿੰਘ ਸੁਧਾਰ ਨੇ ਦਿੱਤੀ।

LEAVE A REPLY

Please enter your comment!
Please enter your name here