ਜਗਰਾਉਂ, 1 ਦਸੰਬਰ ( ਵਿਕਾਸ ਮਠਾੜੂ, ਸਤੀਸ਼ ਕੋਹਲੀ)-ਬਲੌਜ਼ਮਜ਼ ਕਾਨਵੈਂਟ ਸਕੂਲ ਦੀ ਖੋ-ਖੋ ਦੀ ਟੀਮ ਨੇ ਲੁਧਿਆਣਾ ਸਹੋਦਿਆ ਕੰਪਲੈਕਸ ਦੇ ਸ਼ਿਫ਼ਾਲੀ ਪਬਲਿਕ ਸਕੂਲ ਵਿਖੇ ਹੋਏ ਟੂਰਨਾਮੈਂਟ ਵਿਚ ਕਈ ਟੀਮਾਂ ਨੂੰ ਪਛਾੜਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ। ਪਹਿਲੇ ਸਥਾਨ ਦੇ ਜਮਾਂ੍ਹ ਨਜ਼ਦੀਕੀ ਤੋਂ ਹੋ ਕੇ ਮੁੜੀ ਟੀਮ ਦੇ ਖਿਡਾਰੀਆਂ ਨੇ ਦੱਸਿਆ ਕਿ ਅਸੀਂ ਅੱਗੇ ਤੋਂ ਹੋਰ ਮਿਹਨਤ ਕਰਾਂਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਡੀ.ਪੀ.ਈ. ਮਿ:ਰਾਕੇਸ਼ ਕੁਮਾਰ ਅਤੇ ਮਿ:ਅਮਨਦੀਪ ਸਿੰਘ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਚੰਗੇ ਖਿਡਾਰੀਆਂ ਵੱਜੋਂ ਉੱਭਰ ਕੇ ਸਾਹਮਣੇ ਆਉਣਾ ਹੈ ਤੁਹਾਡੀ ਅੱਜ ਦੀ ਕੀਤੀ ਮਿਹਨਤ ਤੁਹਾਨੂੰ ਕਿਸੇ ਦਿਨ ਇੰਟਰਨੈਸ਼ਨਲ ਪੱਧਰ ਤੱਕ ਜ਼ਰੂਰ ਪਹੁੰਚਦਾ ਕਰੇਗੀ। ਆਪਣੇ ਅਧਿਆਪਕਾਂ ਤੋਂ ਖੇਡ ਬਾਰੀਕੀਆਂ ਸਿੱਖ ਕੇ ਤੁਸੀਂ ਅੱਜ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਇਸਤੋਂ ਵੀ ਚੰਗੇ ਨਤੀਜੇ ਲੈ ਕੇ ਸਕੂਲ, ਮਾਪਿਆਂ ਅਤੇ ਆਪਣੇ ਅਧਿਆਪਕਾਂ ਦਾ ਨਾਮ ਉੱਚਾ ਕਰੋਗੇ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਵਿਚ ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ।