Home crime ਹਰਿਆਣਾ ਪੁਲਿਸ ਨੇ ਤਜਿੰਦਰ ਬੱਗਾ ਨੂੰ ਦਿੱਲੀ ਪੁਲਿਸ ਹਵਾਲੇ ਕੀਤਾ, ਦਿੱਲੀ ਪੁਲਿਸ...

ਹਰਿਆਣਾ ਪੁਲਿਸ ਨੇ ਤਜਿੰਦਰ ਬੱਗਾ ਨੂੰ ਦਿੱਲੀ ਪੁਲਿਸ ਹਵਾਲੇ ਕੀਤਾ, ਦਿੱਲੀ ਪੁਲਿਸ ਹੋਈ ਰਵਾਨਾ

54
0


ਕੁਰੂਕਸ਼ੇਤਰ (ਬਿਊਰੋ) -: ਭਾਜਪਾ ਆਗੂ ਤਜਿੰਦਰ ਸਿੰਘ ਬੱਗਾ ਨੂੰ ਦਿੱਲੀ ਤੋਂ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ।ਪੰਜਾਬ ਲੈ ਜਾਂਦੇ ਸਮੇਂ ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੀ ਗੱਡੀ ਨੂੰ ਰੋਕ ਲਿਆ।ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਨਾਲ-ਨਾਲ ਤਜਿੰਦਰ ਪਾਲ ਸਿੰਘ ਬੱਗਾ ਨੂੰ ਥਾਣੇ ਲਿਜਾਇਆ ਗਿਆ। ਉੱਥੇ ਹੀ, ਦਿੱਲੀ ਪੁਲਿਸ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਤੇ ਬੱਗਾ ਨੂੰ ਆਪਣੇ ਨਾਲ ਲੈ ਗਏ।ਉਨ੍ਹਾਂ ਨਾਲ ਤਿੰਨ ਗੱਡੀਆਂ ‘ਚ ਪੁਲਿਸ ਦਾ ਕਾਫ਼ਲਾ ਹੈ।ਪੰਜਾਬ ਪੁਲਿਸ ਦੇ ਏਡੀਜੀਪੀ ਵੀ ਮੌਕੇ ‘ਤੇ ਪਹੁੰਚ ਗਏ ਸਨ। ਦਰਅਸਲ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਬੱਗਾ ਨੂੰ ਪੰਜਾਬ ਨਹੀਂ ਦਿੱਲੀ ਪੁਲਿਸ ਨੂੰ ਸੌਂਪਣਗੇ।ਉਹ ਕਿਸੇ ਰਿਕਾਵਟ ਵਾਂਗ ਕੰਮ ਨਹੀਂ ਕਰ ਰਹੇ ਜਿੱਥੇ ਕਿਡਨੈਪਿੰਗ ਦਾ ਮਾਮਲਾ ਦਰਜ ਹੋਇਆ ਹੈ।ਉਸੇ ਥਾਣੇ ਬੱਗਾ ਨੂੰ ਭੇਜਾਂਗੇ।ਇਸ ਦੇ ਨਾਲ ਹੀ ਹਰਿਆਣਾ ਭਾਜਪਾ ਦੀ ਮਹਿਲਾ ਆਗੂ ਅਤੇ ਖੇਡ ਵਿਭਾਗ ਦੀ ਡਿਪਟੀ ਡਾਇਰੈਕਟਰ ਬਬੀਤਾ ਫੋਗਾਟ ਨੇ ਵੀ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਟਵਿੱਟਰ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਕਾਰਵਾਈ ਲੋਕਤੰਤਰ ਨੂੰ ਕੁਚਲਣ ਦੀ ਕੋਸ਼ਿਸ਼ ਹੈ। ਤਾਨਾਸ਼ਾਹ ਨੂੰ ਸੱਚ ਤੋਂ ਡਰਦਾ ਹੈ ਤਾਂ ਹੀ ਤਾਨਾਸ਼ਾਹ ਕੇਜਰੀਵਾਲ ਆਪਣੇ ਖਿਲਾਫ ਉੱਠੀ ਆਵਾਜ਼ ਨੂੰ ਦਬਾ ਰਿਹਾ ਹੈ।

LEAVE A REPLY

Please enter your comment!
Please enter your name here