ਹੇਰਾਂ 6 ਜੁਲਾਈ (ਜਸਵੀਰ ਸਿੰਘ ਹੇਰਾਂ):ਇੱਥੋਂ ਨੇੜੇ ਬੇਗਮਪੁਰਾ ਆਸ਼ਰਮ ਪਿੰਡ ਐਤੀਆਣਾ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤੀਜਾ ਸ਼ਲਾਨਾ ਮਾਲ੍ਹ ਪੂੜਿਆਂ ਦਾ ਭੰਡਾਰਾ ਲਗਾਇਆ ਗਿਆ।ਇਸ ਮੌਕੇ ਬੇਗਮਪੁਰਾ ਆਸ਼ਰਮ ਦੇ ਸਰਪ੍ਰਸਤ ਡਾ:ਭੁਪਿੰਦਰ ਸਿੰਘ ਸੋਹੀਆਂ ਨੇ ਦੱਸਿਆ ਕਿ ਹਰਸਾਲ ਦੀ ਤਰ੍ਹਾਂ ਇਸ ਵਾਰ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਤੀਜਾ ਮਾਲ੍ਹ ਪੂੜਿਆਂ ਦਾ ਭੰਡਾਰਾ ਲਗਾਇਆ ਗਿਆ,ਉੱਥੇ ਹੀ ਸੁੱਖੀ ਹਲਵਾਰਾ ਐਂਡ ਪਾਰਟੀ ਤੇ ਰਵੀ ਹਲਵਾਰਾ ਦੀ ਪਾਰਟੀ ਨੇ ਕੁਆਲੀਆਂ ਰਾਹੀਂ ਖੂਬ ਰੰਗ ਬੰਨਿਆਂ।ਉਹਨਾਂ ਜਿੱਥੇ ਸਹਿਯੋਗੀ ਸੰਗਤਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਅਗਲੇ ਸਾਲ ਹੋਰ ਵੀ ਵੱਧ ਚੜ੍ਹ ਕੇ ਭੰਡਾਰਾ ਕਰਵਾਉਣ ਲਈ ਕਿਹਾ।ਇਸ ਮੌਕੇ ਡਾ:ਭੁਪਿੰਦਰ ਸਿੰਘ ਸੋਹੀਆਂ,ਗੁਲਜਾਰ ਹਲਵਾਰਾ,ਰਾਜ ਹਲਵਾਰਾ,ਹਨੀ ਹਲਵਾਰਾ,ਸ਼ਮਸੇਰ ਸਿੰਘ,ਕੇਵਲ ਸਿੰਘ,ਕੁਲਵਿੰਦਰ ਸਿੰਘ,ਮਨਦੀਪ ਸਿੰਘ,ਡਾ:ਨਿਰਮਲ ਸਿੰਘ,ਅਵਤਾਰ ਸਿੰਘ,ਪ੍ਰੀਤਪਾਲ ਸਿੰਘ,ਕਿਆਜੀਤ ਸਿੰਘ ਸੇਵਾਦਾਰਾਂ ਤੋਂ ਇਲਾਵਾ ਵੱਡੀ ਗਿੱਣਤੀ ਸੰਗਤਾਂ ਭਡਾਰੇ ਵਿੱਚ ਸ਼ਾਮਿਲ ਹੋਈਆਂ।