Home ਧਾਰਮਿਕ ਹੜ੍ਹ ਪੀੜਤਾਂ ਲਈ ਫਰਿਸ਼ਤਾ ਬਣੇ ਨੇਕੀ ਫਾਊਡੇਸ਼ਨ ਬੁਢਲਾਡਾ ਦੇ ਸੇਵਾਦਾਰ

ਹੜ੍ਹ ਪੀੜਤਾਂ ਲਈ ਫਰਿਸ਼ਤਾ ਬਣੇ ਨੇਕੀ ਫਾਊਡੇਸ਼ਨ ਬੁਢਲਾਡਾ ਦੇ ਸੇਵਾਦਾਰ

22
0

…ਅਜਿਹੇ ਤਿਆਗ ਦੀ ਕੋਈ ਹੋਰ ਮਿਸਾਲ ਗੂਗਲ ’ਤੇ ਵੀ ਨਾ ਲੱਭੀ

ਬੁਢਲਾਡਾ (ਜਸਵੀਰ ਕਣਕਵਾਲ) ਅੱਜ ਦਾ ਸਮਾ ਬੜ੍ਹਾ ਘੋਰ ਕਲਿਯੁਗ ਦਾ ਸਮਾਂ ਹੈ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਪਰ ਇਸ ਔਖੀ ਘੜੀ ਵਿੱਚ ਨੇਕੀ ਫਾਊਡੇਸ਼ਨ ਨੇ ਦਿਨ ਰਾਤ ਇੱਕ ਕਰ ਰੱਖੀ ਹੈ। ਕੁਦਰਤੀ ਆਫਤਾਂ ਦੌਰਾਨ ਕੋਈ ਆਪਣੀ ਕਾਨੂੰਨੀ ਡਿਊਟੀ ਕਰਦਾ ਹੈ ਤੇ ਕੋਈ ਆਪਣੀ ਰੋਜ਼ੀ-ਰੋਟੀ ਲਈ ਕੰਮ ਕਰਦਾ ਹੈ। ਇਸ ਮਾਹੌਲ ‘ਚ ਉਹ ਲੋਕ ਵੀ ਹਨ ਜਿਹੜੇ ਨਾ ਤਾਂ ਤਨਖਾਹ ਲੈਂਦੇ ਹਨ ਤੇ ਨਾ ਹੀ ਉਹਨਾਂ ਨੂੰ ਕਿਸੇ ਸੁਆਰਥ ਦੀ ਲੋੜ ਹੈ ਤੇ ਨਾ ਹੀ ਉਹ ਕਿਸੇ ਦੀ ਮੱਦਦ ਨਾਲ ਅੱਗੇ ਆਉਂਦੇ। ਇਹ ਲੋਕ ਸਿਰਫ਼ ਤੇ ਸਿਰਫ਼ ਦੂਜਿਆਂ ਦੀ ਬਿਹਤਰੀ ਲਈ ਆਪਣਾ ਸਮਾਂ, ਧਨ ਲਾਉਣ ਦੇ ਨਾਲ-ਨਾਲ ਜਾਨ ਤੱਕ ਜ਼ੋਖਿਮ ਉਠਾਉਣ ਲਈ ਤਿਆਰ ਰਹਿੰਦੇ ਹਨ। ਇਹ ਦ੍ਰਿਸ਼ ਵੇਖਣ ਨੂੰ ਮਿਲ ਰਹੇ ਪੰਜਾਬ ਤੇ ਹਰਿਆਣਾ ‘ਚ ਆਏ ਹੜ੍ਹਾਂ ਦੇ ਦੌਰਾਨ।

ਇਨ੍ਹਾਂ ਪਰਉਪਕਾਰੀ ਲੋਕਾਂ ਦੇ ਆਉਣ ਦੀ ਇੱਕੋ-ਇੱਕ ਵਜ੍ਹਾ ਸਵੈ ਇੱਛਾ ਹੈ। ਮਿੱਟੀ ਦੇ ਗੱਟੇ ਭਰ ਭਰ ਟਰੈਕਟਰਾਂ ਉੱਤੇ ਲੱਦ ਟੁੱਟੇ ਬੰਨ੍ਹ ਨੂੰ ਜੋੜ ਰਹੇ ਹਨ। ਇਹ ਪਾਣੀ ‘ਚ ਘਿਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾ ਰਹੇ ਹਨ, ਪੀੜਤਾਂ ਨੂੰ ਭੋਜਨ ਤੇ ਪਸ਼ੂਆਂ ਲਈ ਚਾਰਾ ਦੇ ਰਹੇ ਹਨ। ਕਿਸੇ ਨੂੰ ਦਵਾਈਆਂ ਅਤੇ ਕਿਸੇ ਨੂੰ ਘਰ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਵੰਡ ਰਹੇ ਹਨ। ਪੰਜ- ਦਸ ਫੁੱਟ ਡੂੰਘੇ ਪਾਣੀ ‘ਚ ਵੀ ਇਹ ਉੱਤਰ ਜਾਂਦੇ ਹਨ ਤੇ ਇਹ ਲੋਕ ਇਸ ਗੱਲ ਦੀ ਵੀ ਪਰਵਾਹ ਨਹੀਂ ਕਰਦੇ ਕਿ ਭਲਾਈ ਕਾਰਜਾਂ ‘ਚ ਸਾਡੀ ਜਾਨ ਵੀ ਚਲੀ ਜਾਵੇ ਤਾਂ ਇਸ ਦੀ ਜਿੰਮੇਵਾਰੀ ਸਾਡੀ ਆਪਣੀ ਹੀ ਹੈ।

ਇਹ ਵੀ ਅਜੂਬਾ ਹੈ ਕਿ ਇਹਨਾਂ ਲੋਕਾਂ ਕੋਲ ਆਪਣਾ ਲੰਗਰ ਪਾਣੀ ਤੇ ਆਵਾਜਾਈ ਦੇ ਸਾਧਨ ਹਨ। ਇਹ ਕਿਸੇ ਤੋਂ ਪਾਣੀ ਤੱਕ ਨਹੀਂ ਪੀਂਦੇ ਤੇ ਦੂਜਿਆਂ ਨੂੰ ਹੜ੍ਹਾਂ ਦੇ ਪਾਣੀ ਤੋਂ ਬਚਾਉਣ ਲਈ ਸਮੁੰਦਰ ਬਣੇ ਦਰਿਆਵਾਂ ‘ਚ ਉੱਤਰ ਜਾਂਦੇ ਹਨ। ਪੱਲਿਓਂ ਖਰਚਾ ਕਰਕੇ ਪਹੁੰਚਦੇ ਹਨ ਤੇ ਕਿਸੇ ‘ਤੇ ਬੋਝ ਬਣੇ ਤੋਂ ਬਿਨਾਂ ਦੂਜਿਆਂ ਦੀ ਭਲਾਈ ਲਈ ਜੁਟ ਜਾਂਦੇ ਹਨ। ਤਿਆਗ ਦੀ ਅਜਿਹੀ ਕੋਈ ਹੋਰ ਮਿਸ਼ਾਲ ਗੂਗਲ ‘ਤੇ ਵੀ ਲੱਭਣੀ ਬੇਹੱਦ ਔਖੀ ਹੈ।

ਇਕੱਲੀ ਤਸਵੀਰ ਖਿਚਵਾ ਕੇ ਘਰਾਂ ਨੂੰ ਤੁਰ ਪੈਣਾ ਇਨ੍ਹਾਂ ਦੀ ਫਿਤਰਤ ਨਹੀਂ। ਆਮ ਤੌਰ ‘ਤੇ ਖਾਲ ਦਾ, ਮਾਈਨਰ ਦਾ ਪਾਣੀ ਕਿਸੇ ਤੋਂ ਸਾਂਭਿਆ ਨਹੀਂ ਜਾਂਦਾ ਤੇ ਇਹ ਲੋਕ ਦਰਿਆ ਨਾਲ ਮੱਥਾ ਲਾ ਲੈਂਦੇ ਹਨ। ਇਹ ਧੰਨ ਕਰਨੀ ਵਾਲੇ ਹਨ।
ਇਹ ਅਸੰਭਵ ਤੇ ਵੱਡਾ ਕਾਰਜ ਮਹਾਨ ਰੂਹਾਨੀ ਪ੍ਰੇਰਨਾ, ਦ੍ਰਿੜ ਇੱਛਾ ਸ਼ਕਤੀ, ਸਮੱਰਪਣ ਤੇ ਤਿਆਗ ਦੀ ਭਾਵਨਾ ਨਾਲ ਹੀ ਸੰਭਵ ਹੈ। ਸਲਾਮ ਹੈ ਇਹਨਾਂ ਸੱਚੇ ਪਰਮਾਰਥੀ ਯੋਧਿਆਂ ਨੂੰ।

LEAVE A REPLY

Please enter your comment!
Please enter your name here