Home crime 90 ਗ੍ਰਾਮ ਹੈਰੋਇਨ ਅਤੇ 30 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ

90 ਗ੍ਰਾਮ ਹੈਰੋਇਨ ਅਤੇ 30 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ

55
0


ਜਗਰਾਉਂ, 27 ਜੁਲਾਈ ( ਬੌਬੀ ਸਹਿਜਲ, ਧਰਮਿੰਦਰ )-ਥਾਣਾ ਸਿੱਧਵਾਂਬੇਟ ਦੀ ਪੁਲਿਸ ਪਾਰਟੀਆਂ ਵੱਲੋਂ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਕਾਬੂ ਕਰਕੇ 90 ਗ੍ਰਾਮ ਹੈਰੋਇਨ ਅਤੇ 30 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਸਬ ਇੰਸਪੈਕਟਰ ਕਮਲਦੀਪ ਕੌਰ ਨੇ ਦੱਸਿਆ ਕਿ ਏ.ਐਸ.ਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਲਈ ਬੱਸ ਸਟੈਂਡ ਪਿੰਡ ਭੈਣੀ ਅਰਾਈਆਂ ਵਿਖੇ ਮੌਜੂਦ ਸੀ। ਉੱਥੇ ਸੂਚਨਾ ਮਿਲੀ ਸੀ ਕਿ ਪਿੰਡ ਤਲਵਾੜਾ ਦੀ ਰਹਿਣ ਵਾਲੀ ਗੁਰਮੀਤ ਕੌਰ ਹੈਰੋਇਨ ਵੇਚਣ ਦਾ ਧੰਦਾ ਕਰਦੀ ਹੈ। ਜੋ ਆਪਣੀ ਸਕੂਟੀ ’ਤੇ ਸਵਾਰ ਹੋ ਕੇ ਸਿੱਧਵਾਂਬੇਟ ਇਲਾਕੇ ਦੇ ਪਿੰਡ ਗੱਗ ਕਲਾਂ, ਅੱਕੂਵਾਲ, ਹੁਜਰਾ, ਭੈਣੀ ਗੁੱਜਰਾਂ ਆਦਿ ’ਚ ਆਪਣੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਦੀ ਹੈ। ਉਹ ਆਪਣੇ ਪਿੰਡ ਤਲਵਾੜਾ ਤੋਂ ਸਕੂਟੀ ’ਤੇ ਸਵਾਰ ਹੋ ਕੇ ਹੈਰੋਇਨ ਸਪਲਾਈ ਕਰਨ ਜਾ ਰਹੀ ਹੈ। ਇਸ ਸੂਚਨਾ ’ਤੇ ਸੇਮ ਪੁਲ ਪਿੰਡ ਭੈਣੀ ਅਰਾਈਆਂ ਵਿਖੇ ਨਾਕਾਬੰਦੀ ਕਰਕੇ ਸਕੂਟੀ ’ਤੇ ਸਵਾਰ ਹੋ ਕੇ ਲਿਜਾਂਦੇ ਸਮੇਂ ਗੁਰਮੀਤ ਕੌਰ ਨੂੰ 90 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਏਐਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਪੁਦੀਨਾ ਫੈਕਟਰੀ ਪਿੰਡ ਭੈਣੀ ਅਰਾਈਆਂ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਸੋਨਾ ਸਿੰਘ ਵਾਸੀ ਪਿੰਡ ਅੱਬੂਪੁਰਾ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜੋ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਨਜਾਇਜ਼ ਸ਼ਰਾਬ ਦੀ ਡਿਲੀਵਰੀ ਕਰਨ ਲਈ ਅੱਬੂਪੁਰਾ ਤੋਂ ਸਿੱਧਵਾਂਬੇਟ ਵੱਲ ਜਾ ਰਿਹਾ ਸੀ। ਇਸ ਸੂਚਨਾ ’ਤੇ ਸੋਨਾ ਸਿੰਘ ਨੂੰ ਕਿਸ਼ਨਪੁਰਾ ਚੌਕ ’ਤੇ ਨਾਕਾਬੰਦੀ ਕਰਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਲਿਜਾਂਦੇ ਹੋਏ 30 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ।

LEAVE A REPLY

Please enter your comment!
Please enter your name here