Home crime ਮਾਮੂਲੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ, ਪਿਓ-ਪੁੱਤਾਂ ਸਮੇਤ 5 ਖਿਲਾਫ ਮਾਮਲਾ...

ਮਾਮੂਲੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ, ਪਿਓ-ਪੁੱਤਾਂ ਸਮੇਤ 5 ਖਿਲਾਫ ਮਾਮਲਾ ਦਰਜ

44
0


ਚੌਕੀਮਾਨ, 16 ਨਵੰਬਰ ( ਰੋਹਿਤ ਗੋਇਲ )-ਮੋਟਰਸਾਈਕਲ ਪਾਰਕਿੰਗ ਦੀ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਕੁੱਟਮਾਰ ਕਰਨ ਅਤੇ ਹਵਾਈ ਫਾਇਰ ਕਰਨ ਦੇ ਦੋਸ਼ ਹੇਠ ਪਿਓ ਅਤੇ ਉਸ ਦੇ ਦੋ ਪੁੱਤਰਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿਖੇ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਚੌਕੀ ਚੌਕੀਮਾਨ ਦੇ ਇੰਚਾਰਜ ਏ.ਐਸ.ਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਪਿੰਡ ਹਾਂਸ ਕਲਾਂ ਦੇ ਰਹਿਣ ਵਾਲੇ ਅਜੈਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਦੁਪਹਿਰ ਸਮੇਂ ਉਸ ਨੇ ਆਪਣਾ ਮੋਟਰਸਾਈਕਲ ਘਰ ਦੇ ਬਾਹਰ ਗਲੀ ’ਚ ਖੜ੍ਹਾ ਕਰਕੇ ਘਰ ਦੇ ਅੰਦਰ ਆਪਣਾ ਪਰਸ ਚੁੱਕਣ ਲਈ ਚਲਾ ਗਿਆ, ਜਦੋਂ ਮੈਂ ਆਪਣਾ ਪਰਸ ਲੈ ਕੇ ਬਾਹਰ ਆਇਆ ਤਾਂ ਸਾਡੇ ਪਿੰਡ ਦਾ ਸੁਖਪਾਲ ਸਿੰਘ ਆਪਣੇ ਟਰੈਕਟਰ ’ਤੇ ਆ ਰਿਹਾ ਸੀ। ਜਿਸ ਨੇ ਮੈਨੂੰ ਗਾਲ੍ਹਾਂ ਕੱਢੀਆਂ ਅਤੇ ਕਿਹਾ ਕਿ ਤੂੰ ਮੋਟਰਸਾਈਕਲ ਗਲੀ ਵਿੱਚ ਕਿਉਂ ਖੜ੍ਹਾ ਕੀਤਾ ਹੈ। ਜਿਸ ’ਤੇ ਮੈਂ ਕਿਹਾ ਕਿ ਮੈਂ ਆਪਣਾ ਪਰਸ ਲੈਣ ਗਿਆ ਸੀ ਅਤੇ ਹੁਣ ਮੈਂ ਆਪਣੇ ਕੰਮ ’ਤੇ ਜਾ ਰਿਹਾ ਹਾਂ। ਇਸ ’ਤੇ ਸੁਖਪਾਲ ਸਿੰਘ ਗਾਲ੍ਹਾਂ ਕੱਢਦਾ ਹੋਇਆ ਖੇਤਾਂ ਵਿੱਚ ਚਲਾ ਗਿਆ ਅਤੇ ਮੈਂ ਆਪਣੇ ਕੰਮ ’ਤੇ ਚਲਾ ਗਿਆ। ਉਸ ਤੋਂ ਬਾਅਦ ਰਾਤ ਕਰੀਬ 9 ਵਜੇ ਜਦੋਂ ਮੈਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਬਾਹਰ ਚੱਕਰ ਲਗਾਉਣ ਲਈ ਜਾ ਰਿਹਾ ਸੀ ਤਾਂ ਸੁਖਪਾਲ ਸਿੰਘ, ਹਰਜਿੰਦਰ ਸਿੰਘ, ਦਲਜੀਤ ਸਿੰਘ ਉਰਫ ਲੰਬੂ ਅਤੇ ਸੁਖਪਾਲ ਸਿੰਘ ਦੇ ਪੁੱਤਰ ਗੈਰੀ ਅਤੇ ਹੈਰੀ ਮੇਰੇ ਘਰ ਦੇ ਬਾਹਰ ਖੜ੍ਹੇ ਸਨ। ਜਿਨ੍ਹਾਂ ਨੇ ਵੱਖ-ਵੱਖ ਹਥਿਆਰ ਅਤੇ ਗੈਰੀ ਕੋਲ ਰਿਵਾਲਵਰ ਸੀ। ਮੈਨੂੰ ਦੇਖਦੇ ਹੀ ਸੁਖਪਾਲ ਸਿੰਘ ਨੇ ਕਿਹਾ ਕਿ ਅੱਜ ਇਸਨੂੰ ਸੁੱਕਾ ਨਾਂ ਜਾਣ ਦਿਓ। ਉਸਦੇ ਲਲਕਾਰਿਆ ਤੋਂ ਬਾਅਦ ਖੁਦ ਸੁਖਪਾਲ ਸਿੰਘ, ਉਸ ਦੇ ਲੜਕੇ ਅਤੇ ਹੋਰ ਸਾਥੀਆਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਗੈਰੀ ਨੇ ਰਿਵਾਲਵਰ ਨਾਲ ਹਵਾ ਵਿੱਚ ਚਾਰ-ਪੰਜ ਗੋਲੀਆਂ ਚਲਾ ਦਿੱਤੀਆਂ। ਮੇਰੇ ਵੋਲੰ ਰੌਲਾ ਪਾਉਣ ਤੇ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਕੇ ਇਹ ਸਾਰੇ ਮੈਨੂੰ ਧਮਕਾਉਂਦੇ ਹੋਏ ਹਥਿਆਰਾਂ ਸਮੇਤ ਭੱਜ ਗਏ। ਅਜੈਪਾਲ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਦਰ ਜਗਰਾਉਂ ਵਿਖੇ ਸੁਖਪਾਲ ਸਿੰਘ, ਹਰਜਿੰਦਰ ਸਿੰਘ ਉਰਫ ਤੋਚੀ, ਦਲਜੀਤ ਸਿੰਘ ਉਰਫ ਲੰਬੂ, ਗੈਰੀ ਅਤੇ ਹੈਰੀ ਸਾਰੇ ਵਾਸੀ ਪਿੰਡ ਹਾਂਸ ਕਲਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here