Home Health ਸਿਵਲ ਹਸਪਤਾਲ ‘ਚ ਲੈਬਾਰਟਰੀ ਬੰਦ, ਲੋਕਾਂ ‘ਚ ਭਾਰੀ ਰੋਸ

ਸਿਵਲ ਹਸਪਤਾਲ ‘ਚ ਲੈਬਾਰਟਰੀ ਬੰਦ, ਲੋਕਾਂ ‘ਚ ਭਾਰੀ ਰੋਸ

26
0


ਰਾਮਾਂ ਮੰਡੀ (ਰਾਜੇਸ ਜੈਨ) ਸਥਾਨਕ ਸਿਵਲ ਹਸਪਤਾਲ ਵਿਚ ਲੈਬਾਰਟਰੀ ਬੰਦ ਕਰ ਦਿੱਤੇ ਜਾਣ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਬਣਿਆ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੈਲਪਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲੈਹਰੀ ਨੇ ਕਿਹਾ ਕਿ ਰਾਮਾਂ ਮੰਡੀ ਦਾ ਸਰਕਾਰੀ ਹਸਪਤਾਲ ਸਿਰਫ ਰੈਫਰ ਹਸਪਤਾਲ ਬਣ ਕੇ ਰਹਿ ਗਿਆ ਹੈ। ਲੈਹਰੀ ਨੇ ਕਿਹਾ ਕਿ ਬੇਸ਼ੱਕ ਹਰ ਬਿਮਾਰੀ ਦਾ ਇਲਾਜ ਟੈਸਟ ਤੋਂ ਬਿਨਾਂ ਅਸੰਭਵ ਹੈ, ਉਪਰੰਤ ਵੀ ਸਰਕਾਰੀ ਹਸਪਤਾਲ ਵਿਚ ਲੈਬਾਰਟਰੀ ਹੀ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ਫੁੱਲੋਖਾਰੀ ਵਿਖੇ ਸਥਾਪਿਤ ਕੀਤੀ ਗਈ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਕਾਰਨ ਇਲਾਕੇ ਅੰਦਰ ਭਾਰੀ ਵਾਹਨਾਂ ਦੀ ਗਿਣਤੀ ਕਾਫ਼ੀ ਵੱਡੀ ਗਿਣਤੀ ਵਿਚ ਵਧੀ ਹੈ ਅਤੇ ਵਾਹਨਾਂ ਦੀ ਗਿਣਤੀ ਵਧਣ ਕਾਰਨ ਸੜਕ ਹਾਦਸੇ ਵੀ ਤੇਜ਼ੀ ਨਾਲ ਵਧੇ ਹਨ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਲੁੜੀਂਦਾ ਇਲਾਜ ਨਾ ਹੋਣ ਕਾਰਨ ਹਸਪਤਾਲ ਦੇ ਸਟਾਫ ਵੱਲੋਂ ਮਰੀਜ਼ਾਂ ਦਾ ਇਲਾਜ ਕਰਨ ਦੀ ਬਜਾਏ ਰੈਫਰ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਮਰੀਜ਼ ਨੂੰ ਮੌਕੇ ‘ਤੇ ਐਮਰਜੈਂਸੀ ਇਲਾਜ ਨਾ ਮਿਲਨ ਕਾਰਨ ਉਨ੍ਹਾਂ ਦੀ ਤਲਵੰਡੀ ਸਾਬੋ ਜਾ ਬਠਿੰਡਾ ਲਿਜਾਂਦੇ ਸਮੇਂ ਰਾਹ ਵਿਚ ਹੀ ਮੌਤ ਹੋ ਜਾਂਦੀ ਹੈ। ਰਿਫਾਇਨਰੀ ਦੀ ਸਥਾਪਨਾ ਤੋਂ ਲੈ ਕੇ ਹੁਣ ਤਕ ਹਾਦਸਿਆਂ ਵਿਚ ਜ਼ਖ਼ਮੀ ਕਈ ਦਰਜਨ ਵਾਹਨ ਚਾਲਕਾਂ ਦੀ ਮੌਤ ਮੌਕੇ ‘ਤੇ ਐਮਰਜੈਂਸੀ ਇਲਾਜ ਮੁਹੱਈਆ ਨਾ ਕਰਵਾਏ ਕਾਰਨ ਹੋ ਚੁੱਕੀ ਹੈ ਅਤੇ ਅੱਜ ਵੀ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਜਿਸ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਲੈਬਾਰਟਰੀ ਦੁਬਾਰਾ ਤੁਰੰਤ ਚਾਲੂ ਕਰਨ ਅਤੇ ਮਾਹਿਰ ਡਾਕਟਰਾਂ ਦੀ ਗਿਣਤੀ ਵਧਾਉਣ ਦੀ ਲੋੜ ਹੈ। ਲੈਬਾਰਟਰੀ ਬੰਦ ਕਰਨ ਸਬੰਧੀ ਹਸਪਤਾਲ ਦੇ ਐੱਸਐੱਮਓ ਡਾ. ਮਨਿੰਦਰ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੈਬਾਰਟਰੀ ਵਿਚ ਲੈਬ ਤਕਨੀਸ਼ੀਅਨ ਕਿਸੇ ਪ੍ਰਰਾਈਵੇਟ ਕੰਪਨੀ ਰਾਹੀਂ ਰੱਖੀ ਹੋਈ ਸੀ, ਫੰਡਾਂ ਦੀ ਘਾਟ ਕਾਰਨ ਉਸਨੂੰ ਹਟਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here