Home Education ਗਿੱਦੜਵਿੰਡੀ ਸਕੂਲ ਦਾ 8ਵੀਂ ਅਤੇ 12ਵੀਂ ਨਤੀਜਾ ਰਿਹਾ 100 ਫੀਸਦੀ

ਗਿੱਦੜਵਿੰਡੀ ਸਕੂਲ ਦਾ 8ਵੀਂ ਅਤੇ 12ਵੀਂ ਨਤੀਜਾ ਰਿਹਾ 100 ਫੀਸਦੀ

27
0

8ਵੀਂ ਅਤੇ 12ਵੀਂ ਜਮਾਤ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ

ਸਿੱਧਵਾਂ ਬੇਟ, 6 ਮਈ ( ਰਾਜਨ ਜੈਨ, ਅਨਿਲ ਕੁਮਾਰ )- ਸਿੱਧਵਾਂਬੇਟ ਇਲਾਕੇ ਦੀ ਮਾਣਮੱਤੀ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਿੱਦੜਵਿੰਡੀ ਦਾ 8ਵੀਂ ਅਤੇ 12ਵੀਂ ਜਮਾਤ ਦਾ ਸਾਲ 2023-24 ਦਾ ਨਤੀਜਾ 100 ਫੀਸਦੀ ਰਿਹਾ। ਸਵੇਰ ਦੀ ਸਭਾ ਵਿੱਚ 8ਵੀਂ ਅਤੇ 12ਵੀਂ ਜਮਾਤ ਦੇ ਸਲਾਨਾ ਨਤੀਜੇ ਵਿੱਚ ਪੁਜ਼ੀਸ਼ਨਾਂ ਪ੍ਰਾਪਤ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਹਰਪ੍ਰੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਸਮੁੱਚੇ ਸਟਾਫ ਵਲੋਂ ਮੈਡਲ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਇਨਾਮ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੰਦਿਆਂ ਪ੍ਰਿੰਸੀਪਲ ਹਰਪ੍ਰੀਤ ਸਿੰਘ ਗਰੇਵਾਲ ਨੇ ਬਿਹਤਰ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਸਾਡੇ ਸਕੂਲ ਦੇ ਇਹ ਹੋਣਹਾਰ ਵਿਦਿਆਰਥੀ ਅੱਗੇ ਚੱਲ ਕੇ ਆਪਣੇ ਭਵਿੱਖ ਵਿੱਚ ਹੋਰ ਵੀ ਨਾਮਣਾ ਖੱਟ ਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸਨ ਕਰਨਗੇ। ਉਹਨਾਂ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਇਨਾਮ ਜੇਤੂ ਵਿਦਿਆਰਥੀਆਂ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਦਿਆਂ ਹਿੰਦੀ ਮਾਸਟਰ ਅੰਕਿਤ ਨੇ ਦੱਸਿਆ ਕਿ 8ਵੀਂ ਜਮਾਤ ਦੇ ਸਲਾਨਾ ਨਤੀਜਿਆਂ ਵਿੱਚ ਸੈਕਸ਼ਨ ਏ ਵਿੱਚ ਜਸਵਿੰਦਰ ਕੌਰ ਨੇ 600 ਵਿਚੋਂ 509, ਅਵੀਜੋਤ ਸਿੰਘ ਨੇ 497 ਅਤੇ ਪ੍ਰੀਤਮ ਸਿੰਘ ਨੇ 487 ਅੰਕ ਪ੍ਰਾਪਤ ਕਰਕੇ ਕ੍ਰਮਵਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਸੈਕਸ਼ਨ ਬੀ ਵਿੱਚ ਜਸਵਿੰਦਰ ਸਿੰਘ ਨੇ 600 ਵਿਚੋਂ 586 ਅੰਕ, ਨਵਨੀਤ ਕੌਰ ਨੇ 565 ਅੰਕ ਅਤੇ ਗੁਰਬਿੰਦਰ ਸਿੰਘ ਨੇ 542 ਅੰਕ ਪ੍ਰਾਪਤ ਕਰਕੇ ਕ੍ਰਮਵਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ 12ਵੀਂ ਜਮਾਤ ਦੇ ਸਲਾਨਾ ਨਤੀਜਿਆਂ ਵਿੱਚ ਆਰਟਸ ਗਰੁੱਪ ਵਿੱਚ ਬੱਬਲਪ੍ਰੀਤ ਸਿੰਘ ਖਹਿਰਾ ਨੇ 500 ਵਿਚੋਂ 421, ਸਨਵੀਰ ਸਿੰਘ ਨੇ 414 ਅਤੇ ਰਿੰਪਾ ਬਾਈ ਨੇ 371 ਅੰਕ ਪ੍ਰਾਪਤ ਕਰਕੇ ਕ੍ਰਮਵਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਵੋਕੇਸ਼ਨਲ ਗਰੁੱਪ ਵਿੱਚ ਸਿਮਰਨਜੀਤ ਕੌਰ ਨੇ 500 ਵਿਚੋਂ 459 ਅੰਕ, ਸੁਮਨਦੀਪ ਕੌਰ ਤੇ ਰਾਮ ਸਿੰਘ ਨੇ 425 ਅੰਕ ਅਤੇ ਕਾਜਲ ਰਾਣੀ ਨੇ 413 ਅੰਕ ਪ੍ਰਾਪਤ ਕਰਕੇ ਕ੍ਰਮਵਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਤੇ ਅੰਮ੍ਰਿਤਪਾਲ ਸਿੰਘ, ਗੁਰਇਕਬਾਲ ਸਿੰਘ, ਕੰਵਲਜੀਤ ਕੌਰ, ਕੁਲਵਿੰਦਰ ਸਿੰਘ, ਨਵਦੀਪ ਸਿੰਘ, ਪ੍ਰੀਤ ਮਹਿੰਦਰ ਸਿੰਘ, ਹਰਪੰਦਰਜੀਤ ਸਿੰਘ, ਸੋਹਣ ਸਿੰਘ, ਰਵਿੰਦਰਪਾਲ, ਮਨਪ੍ਰੀਤ ਸਿੰਘ, ਰਜੇਸ਼ ਕੁਮਾਰ, ਲਵਜੀਤ ਸਿੰਘ, ਅਮਰਜੀਤ ਸੰਧੂ, ਸੁਖਦੇਵ ਸਿੰਘ, ਪਤਵੰਤ ਕੌਰ, ਦੀਪਮਾਲਾ, ਰਣਦੀਪ ਕੌਰ, ਕੁਲਜੀਤ ਕੌਰ, ਸੁਮਨਜੀਤ ਕੌਰ, ਪਵਨਦੀਪ ਕੌਰ, ਪਰਵਿੰਦਰ ਕੌਰ ਸਮੇਤ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here