Home ਧਾਰਮਿਕ ਬਜੁਰਗਾਂ ਦੀ ਯਾਦ ਵਿੱਚ ਧਰਮਸ਼ਾਲਾ ਬਣਾ ਕੇ ਲੋਕਾਅਰਪਣ ਕੀਤੀ

ਬਜੁਰਗਾਂ ਦੀ ਯਾਦ ਵਿੱਚ ਧਰਮਸ਼ਾਲਾ ਬਣਾ ਕੇ ਲੋਕਾਅਰਪਣ ਕੀਤੀ

58
0


ਜਗਰਾਓਂ, 13 ਅਗਸਤ ( ਲਿਕੇਸ਼ ਸ਼ਰਮਾਂ )-ਅੱਜ ਦੇ ਸਮੇਂ ਵਿੱਚ ਬਹੁਤ ਘੱਟ ਲੋਕ ਰਹਿ ਗਏ ਹਨ ਜੋ ਆਪਣੇ ਬਜ਼ੁਰਗਾਂ ਦੇ ਨਾਂ ’ਤੇ ਲੋਕ ਹਿੱਤ ਵਿੱਚ ਕੰਮ ਕਰਕੇ ਉਨ੍ਹਾਂ ਨੂੰ ਸਦਾ ਲਈ ਜਿਉਂਦਾ ਰੱਖ ਸਕਣ ਅਤੇ ਉਨ੍ਹਾਂ ਵਲੋਂ ਕੀਤੇ ਗਏ ਕਾਰਜਾਂ ਦਾ ਲਾਭ ਆਮ ਲੋਕਾਂ ਨੂੰ ਮਿਲ ਸਕੇ। ਅਜਿਹੀ ਹੀ ਮਿਸਾਲ ਜਗਰਾਉਂ ਦੇ ਮੁਹੱਲਾ ਬੇਰੀਆਂ ਦੇ ਪਾਸੀ ਪਰਿਵਾਰ ਨੇ ਪੇਸ਼ ਕੀਤੀ। ਉਨ੍ਹਾਂ ਆਪਣੇ ਬਜ਼ੁਰਗਾਂ ਯਸ਼ ਦੇਵ ਪਾਸੀ ਅਤੇ ਜਾਨਕੀਦਾਸ ਪਾਸੀ ਦੀ ਯਾਦ ਵਿੱਚ ਜਗਰਾਉਂ ਦੇ ਮੁਹੱਲਾ ਬੇਰੀਆਂ ਵਿੱਚ ਆਪਣੇ ਜੱਦੀ ਘਰ ਨੂੰ ਇੱਕ ਵਿਸ਼ਾਲ ਧਰਮਸ਼ਾਲਾ ਵਿੱਚ ਬਦਲ ਦਿੱਤਾ। ਧਰਮਸ਼ਾਲਾ ਦੀ ਉਸਾਰੀ ਲਈ ਲੱਖਾਂ ਰੁਪਏ ਖਰਚ ਕੀਤੇ ਗਏ ਅਤੇ ਲੋਕ ਸੇਵਾ ਲਈ ਸਮਰਪਿਤ ਕਰ ਦਿਤੀ ਗਈ। ਜਗਰਾਓਂ ਦੇ ਮੁੱਹਲਾ ਬੇਰੀਆਂ ਦੇ ਵਸਨੀਕ ਸਵ. ਜਾਨਕੀਦਾਸ ਪਾਸੀ ਦੇ ਪੁੱਤਰ ਡਾ: ਸ਼ਿਆਮ ਸੁੰਦਰ ਪਾਸੀ ਜੋ ਕਿ ਹੁਣ ਦਿੱਲੀ ਦੇ ਮਹਿਰੌਲੀ ਵਿਖੇ ਰਹਿ ਰਹੇ ਹਨ, ਨੇ ਆਪਣੇ ਜੱਦੀ ਘਰ ਨੂੰ ਧਰਮਸ਼ਾਲਾ ਵਜੋਂ ਤਿਆਰ ਕਰਵਾ ਕੇ ਐਤਵਾਰ ਨੂੰ ਹਵਨ ਯੱਗ ਕਰਕੇ ਧਰਮਸ਼ਾਲਾ ਦਾ ਉਦਘਾਟਨ ਕੀਤਾ ਅਤੇ ਧਰਮਸ਼ਾਲਾ ਲੋਕਹਿੱਤ ਲਈ ਸਮਰਪਿੰਤ ਕਰ ਦਿਤੀ। ਡਾ: ਸ਼ਿਆਮ ਸੁੰਦਰ ਪਾਸੀ ਨੇ ਦੱਸਿਆ ਕਿ ਸ਼ਹਿਰ ਦੇ ਪੁਰਾਣੇ ਹਿੱਸਿਆਂ ਵਿਚ ਲੋਕ ਬਹੁਤ ਤੰਗ ਗਲੀਆਂ ਵਿੱਚ ਰਹਿ ਰਹੇ ਹਨ। ਜਿਨ੍ਹਾਂ ਕੋਲ ਕੋਈ ਸਾਂਝਾ ਪ੍ਰੋਗਰਾਮ ਜਾਂ ਪਰਿਵਾਰਕ ਖੁਸ਼ੀ ਦਾ ਗਮੀ ਮੌਕੇ ਪ੍ਰੋਗਰਾਮ ਕਰਨ ਲਈ ਕੋਈ ਥਾਂ ਨਹੀਂ ਹੈ। ਇਸੇ ਲਈ ਉਨ੍ਹਾਂ ਵਲੋਂ ਆਪਣੇ ਜੱਦੀ ਘਰ ਨੂੰ ਬਜੁਰਗਾਂ ਦੀ ਯਾਦ ਵਿੱਚ ਧਰਮਸ਼ਾਲਾ ਦੇ ਰੂਪ ਵਿੱਚ ਬਣਾਇਆ ਹੋਇਆ ਹੈ। ਹੁਣ ਇਸ ਧਰਮਸ਼ਾਲਾ ਵਿਚ ਮੁਹੱਲਾ ਬੇਰੀਆਂ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਕਰ ਸਕਣਗੇ।

LEAVE A REPLY

Please enter your comment!
Please enter your name here