ਮਾਲੇਰਕੋਟਲਾ 20 ਫਰਵਰੀ ( ਰਾਜਨ ਜੈਨ)-ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟੇਡ (ਪਾਵਰਗ੍ਰਿਡ), ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵਲੋਂ ਸਿਵਲ ਹਸਪਤਾਲ ਨੂੰ ਕਰੀਬ 25 ਲੱਖ ਰੁਪਏ ਦੇ ਲਾਗਤ ਦੇ ਮੈਡੀਕਲ ਉਪਕਰਨ ਜ਼ਿਨ੍ਹਾਂ ਵਿੱਚ ਇੱਕ ਵਾਤਾਵਰਨ ਅਨਕੂਲ (ਏਅਰ ਕੰਡੀਸ਼ਨਰ) ਕ੍ਰਿਟੀਕਲ ਕੇਅਰ ਐਂਬੂਲੈਂਸ, ਚਾਰ ਆਧੁਨਿਕ ਬੈੱਡ ਮਰੀਜ਼ਾਂ ਲਈ ਅਤੇ ਇੱਕ ਖੂਨਦਾਨ ਕਰਨ ਵਾਲੀ ਕੁਰਸੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਫੰਡਜ਼ ਅਧੀਨ ਭੇਟ ਕੀਤੀ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕਮ ਐਸ.ਡੀ.ਐਮ. ਮਾਲੇਰਕੋਟਲਾ ਕਰਨਦੀਪ ਸਿੰਘ, ਕਾਰਜਕਾਰੀ ਨਿਰਦੇਸ਼ਕ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ( ਉੱਤਰੀ ਖੇਤਰ-2) ਰਾਜੇਸ਼ ਕੁਮਾਰ, ਐਸ.ਐਮ.ਓ ਡਾ. ਜਗਜੀਤ ਸਿੰਘ, ਡੀ.ਐਚ.ਓ ਡਾ. ਭੁਪਿੰਦਰ ਸਿੰਘ, ਡਾ.ਜੋਤੀ ਕਪੂਰ,ਚੀਫ਼ ਜਨਰਲ ਮੈਨੇਜਰ (ਪੰਜਾਬ) ਸ਼੍ਰੀ ਸਤੀਸ਼ ਕੁਮਾਰ, ਜਨਰਲ ਮੈਨੇਜਰ (ਐਚ.ਆਰ) ਜੰਮੂ ਵਿਨੋਦ ਪ੍ਰਕਾਸ ਬਕਸਲਾ,ਜਨਰਲ ਮੈਨੇਜਰ (ਲੇਖਾ) ਜੰਮੂ ਕੇ.ਵੀ ਸਮਪਤ ਕੁਮਾਰ , ਡੀ.ਜੀ.ਐਮ. ਮਾਲੇਰਕੋਟਲਾ ਮਲਵਿੰਦਰ ਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ।ਵਧੀਕ ਡਿਪਟੀ ਕਮਿਸ਼ਨਰ ਕਮ ਐਸ.ਡੀ.ਐਮ. ਮਾਲੇਰਕੋਟਲਾ ਕਰਨਦੀਪ ਸਿੰਘ ਨੇ ਕਿਹਾ ਕਿ ਪ੍ਰਸਾਸ਼ਨ ਜ਼ਿਲ੍ਹੇ ਦੇ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾ ਦੇਣ ਲਈ ਵਚਨਬੱਧ ਹੈ। ਕਿਸੇ ਵੀ ਸੜਕ ਹਾਦਸੇ ਜਾਂ ਕਿਸੇ ਹੋਰ ਐਮਰਜੈਂਸੀ ਦੀ ਸੂਰਤ ਵਿੱਚ ਮਰੀਜ ਦੀ ਕੀਮਤੀ ਜਾਨ ਬਚਾਉਣ ਲਈ ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਅਹਿਮ ਭੂਮਿਕਾ ਨਿਭਾਉਦੀਆਂ ਹਨ। ਸਿਵਲ ਹਸਪਤਾਲ ਦੇ ਬੇੜੇ ਵਿੱਚ ਇੱਕ ਹੋਰ ਆਧੁਨਿਕ ਸੁਵਿਧਾਵਾਂ ਨਾਲ ਲੈਸ ਇਸ ਐਬੂਲੈਂਸ ਦੇ ਸ਼ਾਮਲ ਹੋਣ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਸੂਰਤ ਵਿੱਚ ਗੋਲਡਨ ਸਮੇਂ ਅੰਦਰ- ਅੰਦਰ ਕਿਸੇ ਮਰੀਜ ਦੀ ਕੀਮਤੀ ਜਾਨ ਬਚਾਉਣ ਲਈ ਸਹਾਇਕ ਸਿੱਧ ਹੋਵੇਗੀ ਅਤੇ ਇਸ ਨਾਲ ਸਿਵਲ ਹਸਪਤਾਲ ਵਿਖੇ ਐਂਬੂਲੈਂਸ ਸੇਵਾਵਾਂ ਹੋਰ ਮਜ਼ਬੂਤ ਹੋਣਗੀਆ।ਉਨ੍ਹਾਂ ਹੋਰ ਕਿਹਾ ਕਿ ਲੋਕਾਂ ਨੂੰ ਲੋੜੀਦੀਆ ਬਿਹਤਰ ਸਿਹਤ ਸਹੂਲਤਾ ਦੇਣ ਦੇ ਉਪਰਾਲੇ ਲਗਾਤਾਰ ਜਾਰੀ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ । ਸਾਨੂੰ ਸਾਰਿਆ ਨੂੰ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਹਰ ਸਮੇਂ ਲੋੜਵੰਦਾ ਦੀ ਮਦਦ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ । ਉਨ੍ਹਾਂ ਜ਼ਿਲ੍ਹੇ ਦੇ ਹੋਰ ਉਦਯੋਗਿਕ ਅਦਾਇਰੀਆਂ ਦੇ ਮੁੱਖੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਦੀ ਭਲਾਈ ਲਈ ਅੱਗੇ ਆਉਂਣ ।
ਕਾਰਜਕਾਰੀ ਨਿਰਦੇਸ਼ਕ, ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ, (ਉੱਤਰੀ ਖੇਤਰ-2) ਸ਼੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇੱਕ ਜ਼ਿੰਮੇਵਾਰ ਕਾਰਪੋਰੇਟ ਹੋਣ ਦੇ ਨਾਤੇ, ਪਾਵਰਗ੍ਰਿਡ ਪਿਛਲੇ ਤਿੰਨ ਸਾਲਾਂ ਦੌਰਾਨ ਕਰੀਬ 10 ਕਰੋੜ ਰੁਪਏ ਪੰਜਾਬ ਵਿੱਚ ਸੀ.ਐਸ.ਆਰ ਗਤੀਵਿਧੀਆਂ ਅਧੀਨ ਖਰਚ ਕਰ ਚੁੱਕਾ ਹੈ। ਉਨ੍ਹਾਂ ਹੋਰ ਦੱਸਿਆ ਕਿ ਜਿਥੇ ਜਿਥੇ ਸਾਡੇ ਗਰਿਡ ਸਥਾਪਿਤ ਹਨ ਉਥੇ ਦੇ ਆਮ ਲੋਕਾਂ ਦੀ ਭਲਾਈ ਲਈ ਢੁਕਵਾਂ ਮੈਡੀਕਲ ਬੁਨਿਆਦੀ ਢਾਚਾ , ਸਾਫ ਸੁਥਰਾ ਵਾਤਾਵਰਨ, ਸਿੱਖਿਆ ਅਤੇ ਸੈਨੀਟੇਸ਼ਨ ਆਦਿ ਦੇ ਖੇਤਰ ਵਿੱਚ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਲੋਕ ਭਲਾਈ ਕੰਮਾਂ ਲਈ ਮਦਦ ਕੀਤੀ ਜਾਂਦੀ ਹੈ ਤਾਂ ਜੋ ਉਥੇ ਦੇ ਲੋਕਾਂ ਨੂੰ ਅਤੀ ਆਧੁਨਿਕ ਬੁਨਿਆਦੀ ਸਹੂਲਤਾਵਾਂ ਮਿਲ ਸਕਣ ਅਤੇ ਮਿਆਰ ਦੀ ਜਿੰਦਗੀ ਜੀ ਸਕਣ ।ਉਨ੍ਹਾਂ ਹੋਰ ਕਿਹਾ ਕਿ ਪਾਵਰਗ੍ਰਿਡ ਬਿਜਲੀ ਮੰਤਰਾਲੇ ਦੇ ਅਧੀਨ ਇੱਕ ਮਹੱਤਵਪੂਰਨ ਸੰਸਥਾ ਹੈ ਜਿਸ ਦਾ ਉੱਤਰੀ ਖੇਤਰ-2 ਦਾ ਹੈਡ ਕੁਆਰਟਰ ਜੰਮੂ ਵਿੱਖੇ ਹੈ । ਟ੍ਰਾਂਸਮਿਸ਼ਨ ਸਿਸਟਮ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਰਾਜਾਂ ਦੇ ਕੁਝ ਹਿੱਸਿਆਂ ਅਤੇ ਯੂ.ਟੀ ਚੰਡੀਗੜ੍ਹ, ਲੱਦਾਖ ਅਤੇ ਜੰਮੂ ਅਤੇ ਕਸ਼ਮੀਰ ਤੱਕ ਫੈਲਿਆ ਹੋਇਆ ਹੈ। ਪਾਵਰਗ੍ਰਿਡ ਅੰਤਰ-ਰਾਜੀ ਪਾਵਰ ਟ੍ਰਾਂਸਮਿਸ਼ਨ ਲਈ 173,815 ਸਰਕਟ ਕਿਲੋਮੀਟਰ ਟ੍ਰਾਂਸਮਿਸ਼ਨ ਲਾਈਨਾਂ,271 ਸਬ ਸਟੇਸ਼ਨਾਂ ਅਤੇ 493,862 ਐਮ.ਵੀ.ਏ ਤੋਂ ਵੱਧ ਟ੍ਰਾਂਸਮਿਸ਼ਨ ਦੇ ਪਰਿਵਰਤਨ ਦੀ ਸਮਰੱਥਾ ਰੱਖਣ ਵਾਲੀ ਸੰਸਥਾ ਹੈ। ਪੱਤਰਕਾਰਾਂ ਦਾ ਸਵਾਲ ਦਾ ਜਵਾਬ ਦਿੰਦਿਆ ਉਨਾਂ ਕਿਹਾ ਕਿ ਪਾਵਰਗ੍ਰਿਡ ਇੱਕੋ ਇੱਕ ਦੇਸ਼ ਦੀ ਅਜਿਹੀ ਸੰਸਥਾ ਹੈ ਜੋ ਇੱਕੋ ਫ੍ਰੀਕੈਨਸ਼ੀ ਤੇ ਬਿਜਲੀ ਦਾ ਟ੍ਰਾਂਸਮਿਸ਼ਨ ਕਰਦੀ ਹੈ । ਜਿਸ ਸਦਕਾ ਲੋੜ ਅਨੁਸਾਰ ਬਿਜਲੀ ਇੱਕ ਰਾਜ ਤੋਂ ਦੂਜੇ ਰਾਜ ਨੂੰ ਅਸ਼ਾਨੀ ਨਾਲ ਭੇਜੀ ਜਾ ਸਕਦੀ ਹੈ । ਉਨ੍ਹਾਂ ਹੋਰ ਦੱਸਿਆ ਕਿ ਭਾਰਤ ਵਿਚ ਬਿਜਲੀ ਦੀ ਕੋਈ ਘਾਟ ਨਹੀਂ ਸਗੋਂ ਬਿਜਲੀ ਦੀ ਉਤਪਾਦਨਤਾ ਲੋੜ ਨਾਲੋਂ ਕੀਤੇ ਵੱਧ ਹੈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ, ਕਾਰਜਕਾਰੀ ਨਿਰਦੇਸ਼ਕ, ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ, ਐਸ.ਐਮ.ਓ, ਜਨਰਲ ਮੈਨੇਜਰ (ਐਚ.ਆਰ ਅਤੇ ਲੇਖਾ ) ਨੇ ਵੀ ਪੌਦੇ ਲਗਾਏ ।
