ਜਗਰਾਉਂ, 31 ਅਗਸਤ (ਲਿਕੇਸ਼ ਸ਼ਰਮਾ) : ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਪ੍ਰਿੰਸੀਪਲ ਵੇਦ ਵ੍ਰਤ ਪਲਾਹਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ .ਏ .ਵੀ ਸਕੂਲ ਦੇ ਟੇਬਲ ਟੈਨਿਸ ਦੇ ਖਿਡਾਰੀਆਂ ਨੇ 67 ਵੀਂ ਪੰਜਾਬ ਰਾਜ ਜ਼ੋਨ ਪੱਧਰ ਸਕੂਲ ਖੇਡਾਂ ਵਿੱਚ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ।ਜ਼ੋਨ ਵਿੱਚੋਂ ਅੰਡਰ 17 ਅਤੇ ਅੰਡਰ 19 ਮੁੰਡਿਆਂ ਦੇ ਟੇਬਲ ਟੈਨਿਸ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ।ਅੰਡਰ 17 ਸਾਲਾਂ ਵਿੱਚ ਸਤਨਾਮ ਸਿੰਘ,ਰਾਘਵ ਬਾਂਸਲ ,ਉਪਿੰਦਰਪਾਲ ਸਿੰਘ,ਹਰਿੰਦਰ ਸਿੰਘ ਤੇ ਗੌਰਿਸ਼ ਮਿੱਤਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਅੰਡਰ 19 ਸਾਲਾਂ ਵਿੱਚ ਗੁਰਕੀਰਤ ਸਿੰਘ ਤੇ ਰਾਘਵ ਬਾਵਾ ਨੇ ਵਧੀਆ ਖੇਡਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ । ਪ੍ਰਿੰਸੀਪਲ ਵੇਦ ਵ੍ਰਤ ਪਲਾਹ ਜੀ ਨੇ ਸਾਰੇ ਖਿਡਾਰੀਆਂ ਦਾ ਸਕੂਲ ਪਹੁੰਚਣ ਤੇ ਸਵਾਗਤ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਇਸੇ ਤਰਾਂ ਪੂਰੇ ਜੋਸ਼ ਅਤੇ ਲਗਨ ਨਾਲ ਖੇਡਦੇ ਰਹਿਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਤੇ ਸਕੂਲ ਦੇ ਡੀ. ਪੀ ਹਰਦੀਪ ਸਿੰਘ ਬਿੰਜਲ,ਸੁਰਿੰਦਰ ਪਾਲ ਵਿੱਜ ਅਤੇ ਜਗਦੀਪ ਸਿੰਘ ਹਾਜ਼ਰ ਸਨ।