ਜਗਰਾਉਂ, 31 ਅਗਸਤ ( ਰਾਜੇਸ਼ ਜੈਨ )-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਦੀ ਅਗਵਾਈ ਹੇਠ ਰੱਖੜੀ ਬਣਾਉਣ ਅਤੇ ਥਾਲੀ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਵਿੱਚ ਪਹਿਲੀ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਚਮਕਦੇ ਤਾਰਿਆਂ, ਰੀਬਨਾਂ ਅਤੇ ਰੰਗ-ਬਿਰੰਗੇ ਧਾਗਿਆਂ ਨਾਲ ਸੁੰਦਰ ਰੱਖੜੀਆਂ ਬਣਾਈਆਂ। ਭੈਣ-ਭਰਾ ਦੇ ਪਿਆਰ ਦੇ ਬੰਧਨ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਬੱਚਿਆਂ ਨੇ ਥਾਲੀ ਨੂੰ ਮਠਿਆਈ, ਚੰਦਨ ਅਤੇ ਦੀਵਿਆਂ ਨਾਲ ਸਜਾਇਆ। ਵਿਦਿਆਰਥੀਆਂ ਨੇ ਬਹੁਤ ਹੀ ਖੂਬਸੂਰਤ ਅਤੇ ਆਕਰਸ਼ਕ ਤਰੀਕੇ ਨਾਲ ਰੱਖੜੀ ਬਣਾ ਕੇ ਅਤੇ ਥਾਲੀ ਸਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਜਮਾਤ ਤੀਜੀ ਦਾ ਪ੍ਰਭਦੀਪ ਸਿੰਘ ਪਹਿਲੇ, ਚੌਥੀ ਜਮਾਤ ਦੀ ਵੈਸ਼ਨਵੀ ਦੂਜੇ ਅਤੇ ਜਮਾਤ ਪਹਿਲੀ ਦੀ ਜਸਮੀਤ ਕੌਰ ਤੀਜੇ ਸਥਾਨ ਪ੍ਰਾਪਤ ਕੀਤਾ । ਡਾਇਰੈਕਟਰ ਸ਼ਸ਼ੀ ਜੈਨ ਅਤੇ ਪ੍ਰਿੰਸੀਪਲ ਸੁਪ੍ਰੀਆ ਖੁਰਾਣਾ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਸਾਰੇ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਨੁਸਾਰ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਨਦੀਪ ਕੌਰ, ਦੀਕਸ਼ਾ ਹੰਸ, ਕੁਲਦੀਪ ਕੌਰ, ਨਵੀਨ ਗੁਪਤਾ, ਰਾਖੀ ਬਾਂਸਲ, ਕਾਜਲ ਧੀਰ, ਰੇਨੂੰ ਬਾਲਾ, ਨਿਰਮਲਜੀਤ ਕੌਰ, ਨੀਨਾ ਜੈਨ, ਸੰਯੁਕਤ ਮੈਣੀ ਆਦਿ ਹਾਜ਼ਰ ਸਨ |