ਕਾਦੀਆਂ(ਵਿਕਾਸ ਮਠਾੜੂ)ਗੁਰਦੁਆਰਾ ਰਾਜਾ ਰਾਮ ਹਰਚੋਵਾਲ ਵਿਖੇ ਮੱਸਿਆ ਦਾ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸਵੇਰੇ 4 ਵਜੇ ਤੋਂ ਸੰਗਤ ਵੱਲੋਂ ਇਸ਼ਨਾਨ ਕਰਨ ਲਈ ਪਹੁੰਚਣੀ ਸ਼ੁਰੂ ਹੋ ਗਈ, ਜੋ ਕੇ ਸੋਮਵਾਰ ਚੇਤਰ ਦੀਆਂ ਮੱਸਿਆ ‘ਤੇ ਇਸ਼ਨਾਨ ਕਰਨਾ ਸ਼ੱੁਭ ਤੇ ਭਾਗਾਂ ਵਾਲਾ ਮੰਨਿਆ ਜਾਂਦਾ ਹੈ। ਇਸ ਮੌਕੇ ‘ਤੇ ਕਵੀਸ਼ਰੀ ਜਥੇ ਵੱਲੋਂ ਸੂਰਮਿਆਂ ਦੀਆਂ ਵਾਰਾਂ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਕੀਰਤਨੀ ਜਥਾ ਭਾਈ ਪ੍ਰਭਦੀਪ ਸਿੰਘ ਵਲੋਂ ਸੰਗਤ ਨੂੰ ਸ਼ਬਦ ਕੀਰਤਨ ਨਾਲ ਜੋੜਿਆ। ਇਸ ਮੌਕੇ ‘ਤੇ ਮੁੱਖ ਪ੍ਰਬੰਧਕ ਭਾਈ ਬਲਵਿੰਦਰ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ੋ੍ਮਣੀ ਅਕਾਲੀ ਦਲ ਦੇ ਆਗੂ ਭਾਈ ਗਗਨਦੀਪ ਸਿੰਘ ਰਿਆੜ, ਕੈਪਟਨ ਸਿੰਘ, ਦਿਲਬਾਗ ਸਿੰਘ, ਪ੍ਰਤਾਪ ਸਿੰਘ ਬ੍ਹਮ, ਸੰਦੀਪ ਸਿੰਘ ਸੀਪੂ, ਦਿਲਬਾਗ ਸਿੰਘ ਬੱਗੋ, ਸੂਬਾ ਸਿੰਘ ਹਰਭਜਨ ਸਿੰਘ, ਮੱਸਾ ਸ਼ੀਂਹ ਭੱਟੀ, ਬੱਬਲ ਕਾਦੀਆਂ, ਤਰਲੋਚਨ ਸਿੰਘ ਕਾਦੀਆਂ, ਬਿੱਲਾ, ਅਮਰੀਕ ਸਿੰਘ, ਮਹਿਕਦੀਪ ਸਿੰਘ ਰਿਆੜ, ਅਜੀਤ ਸਿੰਘ, ਦਲਜੀਤ ਸਿੰਘ ਭਾਮੜੀ, ਸਰਵਨ ਸਿੰਘ ਭਾਮ ਆਦਿ ਹਾਜ਼ਰ ਸਨ।